ਚਿਦੰਬਰਮ ਨੇ ਵਪਾਰਕ ਉਤਪਾਦਨ 'ਚ ਵਾਧੇ 'ਚ ਗਿਰਾਵਟ ਨੂੰ ਲੈ ਕੇ ਸਰਕਾਰ ਨੂੰ ਘੇਰਿਆ

Updated on: Mon, 14 May 2018 06:50 PM (IST)
  

ਨਵੀਂ ਦਿੱਲੀ (ਏਜੰਸੀ) : ਦੇਸ਼ 'ਚ ਵਪਾਰਕ ਉਤਪਾਦਨ (ਆਈਆਈਪੀ) ਦੀ ਵਾਧਾ ਦਰ 'ਚ ਗਿਰਾਵਟ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਸਰਕਾਰ ਨੂੰ ਇਸ 'ਤੇ ਚਿੰਤਾ ਕਰਨੀ ਚਾਹੀਦੀ ਹੈ। ਸਾਬਕਾ ਵਿੱਤ ਮੰਤਰੀ ਚਿਦੰਬਰਮ ਨੇ ਟਵੀਟ ਕਰਕੇ ਕਿਹਾ ਕਿ ਸਰਕਾਰ ਨੂੰ ਪਿਛਲੇ ਚਾਰ ਸਾਲਾਂ 'ਚ ਆਈਆਈਪੀ 'ਚ ਵਾਧਾ ਦਰ ਦੀ ਖਰਾਬ ਸਥਿਤੀ ਬਾਰੇ ਚਿੰਤਾ ਕਰਨਾ ਚਾਹੀਦੀ ਹੈ। ਪਿਛਲੇ ਚਾਰ ਸਾਲਾਂ 'ਚ ਆਈਆਈਪੀ ਦੀ ਵਾਧਾ ਦਰ ਯਮਵਾਰ : 4,3.3,4.6 ਤੇ 4.3 ਫ਼ੀਸਦੀ ਰਹੀ ਹੈ। ਉਨ੍ਹਾਂ ਕਿਹਾ ਕਿ ਅਖ਼ਬਾਰਾਂ ਨੂੰ ਇਸ ਖ਼ਬਰ ਨੂੰ ਪਹਿਲੇ ਪੰਨੇ 'ਤੇ ਥਾਂ ਦੇਣੀ ਚਾਹੀਦੀ ਹੈ ਤੇ ਇਨ੍ਹਾਂ ਅੰਕੜਿਆਂ ਨੂੰ ਅੰਦਰ ਦੇ ਪੰਨਿਆਂ 'ਚ ਨਹੀਂ ਲੁਕਾਉਣਾ ਚਾਹੀਦਾ।

ਪੂੰਜੀਗਤ ਸਮਾਨ ਉਤਪਾਦਨ 'ਚ ਗਿਰਾਵਟ ਤੇ ਖਣਨ ਗਤੀਵਿਧੀਆਂ ਕਮਜ਼ੋਰ ਪੈਣ ਨਾਲ ਦੇਸ਼ ਦਾ ਵਪਾਰਕ ਉਤਪਾਦਨ ਮਾਰਚ ਮਹੀਨੇ 'ਚ 4.4 ਫ਼ੀਸਦੀ ਰਿਹਾ। ਵਪਾਰਕ ਉਤਪਾਦਨ 'ਚ ਪੰਜ ਮਹੀਨੇ 'ਚ ਇਹ ਸਭ ਤੋਂ ਹੇਠਲੀ ਵਾਧਾ ਦਰ ਹੈ।

ਅਧਿਕਾਰਤ ਅੰਕੜਿਆਂ ਅਨੁਸਾਰ ਵਪਾਰਕ ਉਤਪਾਦਨ ਸੂਚਕ ਅੰਕ ਅਧਾਰਿਤ ਵਪਾਰਕ ਵਾਧਾ ਦਰ 2017-18 'ਚ 4.3 ਫ਼ੀਸਦੀ ਰਹੀ। ਇਹ ਪੂਰੇ ਵਿੱਤੀ ਸਾਲ 'ਚ 4.6 ਫ਼ੀਸਦੀ ਰਹੀ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: p chindmram news