ਆਮਦਨ ਕਰ ਛੋਟ ਵਧਾਉਣ ਦੇ ਹੱਕ ਨਹੀਂ ਨੀਤੀ ਆਯੋਗ

Updated on: Wed, 11 Jan 2017 07:42 PM (IST)
  

ਜਾਗਰਣ ਬਿਊਰੋ, ਨਵੀਂ ਦਿੱਲੀ : ਸਰਕਾਰ ਨੂੰ ਜੇ ਨੀਤੀ ਆਯੋਗ ਦਾ ਸੁਝਾਅ ਰਾਸ ਆਇਆ ਤਾਂ ਆਮ ਬਜਟ 2017-18 'ਚ ਆਮਦਨ ਕਰ 'ਚ ਛੋਟ ਦੀ ਮੌਜੂਦਾ ਹੱਦ ਨਹੀਂ ਵਧੇਗਾ। ਫਿਲਹਾਲ ਢਾਈ ਲੱਖ ਤਕ ਦੀ ਸਾਲਾਨਾ ਆਮਦਨ ਕਰ ਮੁਕਤ ਹੈ। ਆਯੋਗ ਦੇ ਸਿਖਰਲੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਆਮਦਨ ਕਰ ਤੋਂ ਛੋਟ ਦੀ ਮੌਜੂਦਾ ਹੱਦ ਨੂੰ ਬਣਾਈ ਰੱਖਣ ਨਾਲ ਸਰਕਾਰ ਨੂੰ ਟੈਕਸ ਦਾਤਿਆਂ ਦਾ ਆਧਾਰ ਵਧਾਉਣ 'ਚ ਮਦਦ ਮਿਲੇਗੀ।

ਸੂਤਰਾਂ ਨੇ ਕਿਹਾ ਕਿ ਨੀਤੀ ਆਯੋਗ ਦੇ ਉਪ ਪ੍ਰਧਾਨ ਅਰਵਿੰਦਰ ਪਨਗੜ੍ਹੀਆ ਨੇ ਇਹ ਸੁਝਾਅ ਦਿੱਤਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਢਾਈ ਲੱਖ ਰੁਪਏ ਤੋਂ ਪੰਜ ਲੱਖ ਰੁਪਏ ਦੇ ਸਲੈਬ ਨੂੰ ਵਧਾ ਕੇ ਸੱਤ ਲੱਖ ਰੁਪਏ ਕਰ ਦਿੱਤਾ ਜਾਵੇ। ਫਿਲਹਾਲ ਢਾਈ ਤੋਂ ਪੰਜ ਲੱਖ ਰੁਪਏ ਤਕ ਦੀ ਸਾਲਾਨਾ ਆਮਦਨੀ 10 ਫ਼ੀਸਦੀ ਟੈਕਸ ਦਰ ਦੇ ਦਾਇਰੇ 'ਚ ਆਉਂਦੀ ਹੈ। ਜਦਕਿ ਪੰਜ ਲੱਖ ਰੁਪਏ ਤੋਂ ਜ਼ਿਆਦਾ ਆਮਦਨੀ ਹੋਣ 'ਤੇ 20 ਫ਼ੀਸਦੀ ਦਰ ਨਾਲ ਆਮਦਨ ਕਰ ਦੇਣਾ ਹੁੰਦਾ ਹੈ। ਉਨ੍ਹਾਂ ਨੇ ਇਹ ਸੁਝਾਅ ਵੀ ਦਿੱਤਾ ਹੈ ਕਿ 10 ਲੱਖ ਰੁਪਏ ਤੋਂ ਜ਼ਿਆਦਾ ਦੀ ਆਮਦਨੀ 'ਤੇ ਮੌਜੂਦਾ 30 ਫ਼ੀਸਦੀ ਦੇ ਸਥਾਨ 'ਤੇ ਮਹਿਜ਼ 25 ਫ਼ੀਸਦੀ ਦੀ ਦਰ ਹੋਣੀ ਚਾਹੀਦੀ।

ਸੂਤਰਾਂ ਦਾ ਕਹਿਣਾ ਹੈ ਕਿ ਟੈਕਸ ਦਾਤਿਆਂ ਦੇ ਆਧਾਰ 'ਤੇ ਵਿਆਪਕ ਬਣਾਉਣ ਦੀ ਜ਼ਰੂਰਤ ਦੇ ਮੱਦੇਨਜ਼ਰ ਇਹ ਸੁਝਾਅ ਦਿੱਤਾ ਗਿਆ ਹੈ। ਦੇਸ਼ 'ਚ ਟੈਕਸ ਦਾਤਾ ਆਧਾਰ ਵਧਾਉਣ ਦੀ ਜ਼ਰੂਰਤ ਇਸ ਲਈ ਹੈ ਕਿ ਕਿਉਂਕਿ ਵਰਤਮਾਨ 'ਚ ਕੁਝ ਹੀ ਲੋਕ ਆਮਦਨ ਕਰ ਦਿੰਦੇ ਹਨ। ਵਿੱਤ ਮੰਤਰਾਲਾ ਮੁਤਾਬਕ ਵਿੱਤੀ ਵਰ੍ਹੇ 2015-16 'ਚ ਮਹਿਜ਼ 3.7 ਕਰੋੜ ਟੈਕਸ ਦਾਤਿਆਂ ਨੇ ਹੀ ਆਮਦਨ ਕਰ ਰਿਟਰਨ ਦਾਖ਼ਲ ਕੀਤੀ ਜਦਕਿ ਦੇਸ਼ ਦੀ ਆਬਾਦੀ 125 ਕਰੋੜ ਤੋਂ ਜ਼ਿਆਦਾ ਹੈ। ਇ ਵਿਚੋਂ ਵੀ 99 ਲੱਖ ਟੈਕਸ ਦਾਤਾ ਅਜਿਹੇ ਸਨ ਜਿਨ੍ਹਾਂ ਦੀ ਸਾਲਾਨਾ ਆਮਦਨ ਢਾਈ ਲੱਖ ਰੁਪਏ ਤੋਂ ਘੱਟ ਸੀ ਅਤੇ ਉਨ੍ਹਾਂ ਨੇ ਇਕ ਵੀ ਪੈਸਾ ਟੈਕਸ ਨਹੀਂ ਦਿੱਤਾ। ਉਥੇ 1.95 ਕਰੋੜ ਟੈਕਸ ਦਾਤਿਆਂ ਨੇ ਆਪਣੀ ਆਮਦਨ 5 ਲੱਖ ਰੁਪਏ ਤੋਂ ਘੱਟ ਦੱਸੀ। 52 ਲੱਖ ਟੈਕਸ ਦਾਤਿਆਂ ਨੇ ਆਪਣੀ ਸਾਲਾਨਾ ਆਮਦਨ 5 ਤੋਂ 10 ਲੱਖ ਰੁਪਏ ਦੇ ਵਿਚਾਲੇ ਦੱਸੀ ਹੈ। ਸਿਰਫ 24 ਲੱਖ ਟੈਕਸ ਦਾਤਾ ਹੀ ਹਨ ਜਿਨ੍ਹਾਂ ਨੇ ਸਾਲਾਨਾ ਆਮਦਨ 10 ਲੱਖ ਰੁਪਏ ਤੋਂ ਜ਼ਿਆਦਾ ਦੱਸੀ ਹੈ। ਅਜਿਹੇ 'ਚ ਟੈਕਸ ਦਾਤਿਆਂ ਦਾ ਆਧਾਰ ਵਧਾਉਣ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਆਰਥਿਕ ਸਮੀਖਿਆ 'ਚ ਵੀ ਇਸ ਗੱਲ ਦੀ ਸਿਫਾਰਸ਼ ਕੀਤੀ ਗਈ ਸੀ ਕਿ ਸਰਕਾਰ ਨੂੰ ਆਮਦਨ ਕਰ ਤੋਂ ਛੋਟ ਦੀ ਹੱਦ ਨੂੰ ਨਹੀਂ ਵਧਾਉਣਾ ਚਾਹੀਦਾ ਤਾਂ ਕਿ ਲੋਕਾਂ ਦੀ ਆਮਦਨੀ 'ਚ ਹੋਣ ਵਾਲਾ ਸੁਭਾਵਿਕ ਵਾਧੇ ਦਾ ਲਾਭ ਟੈਕਸ ਦਾਤਿਆਂ ਦਾ ਆਧਾਰ ਵਿਆਪਕ ਬਣਾਉਣ 'ਚ ਮਿਲ ਸਕੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Niti ayog not favour in income tax limit