ਮਿਊਚਲ ਫੰਡ ਨਾਲ ਮਾਰਚ 'ਚ 50,000 ਕਰੋੜ ਰੁਪਏ ਦੀ ਨਿਕਾਸੀ ਹੋਈ

Updated on: Wed, 11 Apr 2018 07:41 PM (IST)
  

ਨਵੀਂ ਦਿੱਲੀ (ਏਜੰਸੀ) : ਮਿਊਚਲ ਫੰਡ ਨਾਲ ਮਾਰਚ ਮਹੀਨੇ 'ਚ ਨਿਵੇਸ਼ਕਾਂ ਨੇ 50,000 ਕਰੋੜ ਰੁਪਏ ਦੀ ਨਿਕਾਸੀ ਕੀਤੀ। ਐਸੋਸੀਏਸ਼ਨ ਆਫ਼ ਮਿਊਚਲ ਫੰਡਜ਼ ਇਨ ਇੰਡੀਆ ਅਨੁਸਾਰ ਲਿਕਵਿਡ ਤੇ ਕਰਜ਼ ਖ਼ਜ਼ਾਨਿਆਂ ਨਾਲ ਮਹੀਨੇ ਦੌਰਾਨ ਵੱਡੀ ਰਾਸ਼ੀ ਕੱਢੀ ਗਈ। ਇਸ ਤੋਂ ਇਲਾਵਾ ਵਿੱਤੀ ਸਾਲ 2017-18 'ਚ ਮਿਊਚਲ ਫੰਡ ਯੋਜਨਾਵਾਂ 'ਚ 2.72 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ। ਇਸ ਨਾਲ ਪਿਛਲੇ ਵਿੱਤੀ ਸਾਲ 'ਚ ਇਹ ਅੰਕੜਾ 3.4 ਲੱਖ ਕਰੋੜ ਰੁਪਏ ਰਿਹਾ ਸੀ। ਬੀਤੇ ਮਹੀਨੇ ਇਕਵਟੀ ਮਿਊਚਲ ਫੰਡ 'ਚ ਨਿਵੇਸ਼ ਘਟ ਕੇ 20 ਮਹੀਨੇ ਦੇ ਹੇਠਲੇ ਪੱਧਰ 2,954 ਕਰੋੜ ਰੁਪਏ 'ਤੇ ਆ ਗਿਆ।

ਬਜਾਜ ਕੈਪੀਟਲ ਦੇ ਸੀਨੀਅਰ ਉਪ ਪ੫ਧਾਨ ਤੇ ਕੌਮੀ ਮੁਖੀ ਮਿਊਚਲ ਫੰਡਜ਼ ਆਂਜਨੇਯ ਗੌਤਮ ਨੇ ਕਿਹਾ ਕਿ ਹਰ ਸਾਲ ਮਾਰਚ ਮਹੀਨੇ 'ਚ ਮਿਊਚਲ ਫੰਡ ਰਾਹੀਂ ਭਾਰੀ ਰਾਸ਼ੀ ਨਿਕਾਸੀ ਇਕ ਆਮ ਗੱਲ ਹੈ। ਉਨ੍ਹਾਂ ਕਿਹਾ ਕਿ ਵੱਡੀਆਂ ਕੰਪਨੀਆਂ ਸਾਲ ਖ਼ਤਮ ਹੋਣ ਵੇਲੇ ਲਿਕਵਿਡ ਫੰਡਾਂ 'ਚੋਂ ਭਾਰੀ ਨਿਕਾਸੀ ਕਰਦੀਆਂ ਹਨ। ਪਿਛਲੇ ਕੁਝ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਮਾਰਚ 'ਚ ਲਿਕਵਿਡ ਫੰਡਾਂ ਰਾਹੀਂ 90 ਫ਼ੀਸਦੀ ਨਿਕਾਸੀ ਹੋਈ ਹੈ। ਐੱਮਫੀ ਅਨੁਸਾਰ ਮਾਰਚ ਮਹੀਨੇ 'ਚ ਮਿਊਚਲ ਫੰਡ ਯੋਜਨਾਵਾਂ ਰਾਹੀਂ 50,752 ਕਰੋੜ ਰੁਪਏ ਕਢਵਾਏ ਗਏ। ਮਾਰਚ, 2017 'ਚ ਇਸ 'ਚੋਂ 54,882 ਕਰੋੜ ਰੁਪਏ ਦੀ ਨਿਕਾਸੀ ਹੋਈ ਸੀ। ਉਥੇ ਮਾਰਚ 2016 'ਚ ਇਹ ਅੰਕੜਾ 73,000 ਕਰੋੜ ਰੁਪਏ ਦੇ ਉੱਚ ਪੱਧਰ 'ਤੇ ਰਿਹਾ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: mutuel fund news