ਮੋਦੀ ਨੇ ਜ਼ੋਰਦਾਰ ਤਰੀਕੇ ਨਾਲ ਪੇਸ਼ ਕੀਤਾ ਨਿਵੇਸ਼ ਦਾ ਮੌਕਾ

Updated on: Mon, 01 May 2017 05:55 PM (IST)
  
Modi present investment opportunity

ਮੋਦੀ ਨੇ ਜ਼ੋਰਦਾਰ ਤਰੀਕੇ ਨਾਲ ਪੇਸ਼ ਕੀਤਾ ਨਿਵੇਸ਼ ਦਾ ਮੌਕਾ

ਨਵੀਂ ਦਿੱਲੀ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਰਕੀ ਦੇ ਸਨਅਤਕਾਰਾਂ ਨੂੰ ਭਾਰਤ 'ਚ ਊਰਜਾ, ਰੇਲ, ਸੜਕ, ਬੰਦਰਗਾਹ ਅਤੇ ਰਿਹਾਇਸ਼ੀ ਵਰਗੇ ਖੇਤਰਾਂ 'ਚ ਨਿਵੇਸ਼ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਭਾਰਤ 'ਚ ਇਸ ਸਮੇਂ ਨਿਵੇਸ਼ ਦੇ ਜਿੰਨੇ ਖਿੱਚਵੇਂ ਮੌਕੇ ਹਨ, ਓਨੇ ਪਹਿਲੇ ਕਦੇ ਨਹੀਂ ਸੀ। ਮੋਦੀ ਨੇ ਭਾਰਤੀ ਦੌਰੇ 'ਤੇ ਆਏ ਤੁਰਕੀ ਦੇ ਰਾਸ਼ਟਰਪਤੀ ਰਜਵ ਤੈਅਬ ਈਰਦੋਗਨ ਦੀ ਗ਼ੈਰ-ਹਾਜ਼ਰੀ 'ਚ ਇਥੇ ਕਰਵਾਏ ਭਾਰਤ-ਤੁਰਕੀ ਸਿਖਰ ਕਾਰੋਬਾਰੀ ਸੰਮੇਲਨ 'ਚ ਦੋਵੇਂ ਦੇਸ਼ਾਂ ਦੇ ਸਨਅਤਕਾਰਾਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸਬੰਧਾਂ ਨੂੰ ਹੋਰ ਵਿਸਥਾਰ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਤੁਰਕੀ ਵਿਚਾਲੇ ਦੁਵੱਲੇ ਵਪਾਰ 2008 ਦੇ 2.8 ਅਰਬ ਡਾਲਰ ਤੋਂ ਵਧ ਕੇ 2016 'ਚ 6.4 ਅਰਬ ਡਾਲਰ ਤਕ ਜ਼ਰੂਰ ਪਹੁੰਚ ਗਿਆ ਪਰ ਇਹ ਹਾਲੇ ਵੀ ਸੰਭਾਵਨਾਵਾਂ ਤੋਂ ਕਾਫੀ ਘੱਟ ਹੈ। ਮੋਦੀ ਨੇ ਕਿਹਾ, ਭਾਰਤ ਤੇ ਤੁਰਕੀ ਵਿਚਾਲੇ ਬਿਹਤਰ ਸਬੰਧ ਹੈ...ਹਾਲਾਂਕਿ ਵਪਾਰ 'ਚ ਇਹ ਵਾਧਾ ਉਤਸ਼ਾਹਜਨਕ ਹੈ ਪਰ ਅਸਲ ਸੰਭਾਵਨਾ ਨੂੰ ਦੇਖਦੇ ਹੋਏ ਆਰਥਿਕ ਤੇ ਵਣਜ ਲੈਣ-ਦੇਣ ਅਤੇ ਸਹਿਯੋਗ ਦਾ ਪੱਧਰ ਢੁੱਕਵਾਂ ਨਹੀਂ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਭਾਰਤ ਤੇ ਤੁਰਕੀ ਮਜ਼ਬੂਤ ਬੁਨਿਆਦ ਨਾਲ ਦੁਨੀਆ ਦੀ ਸਿਖਰਲੇ 20 ਅਰਥਚਾਰਿਆਂ 'ਚ ਸ਼ਾਮਿਲ ਹੈ ਅਤੇ ਵੱਖ-ਵੱਖ ਖੇਤਰਾਂ 'ਚ ਦੁਵੱਲੇ ਸਹਿਯੋਗ ਜ਼ਿਕਰਯੋਗ ਤੌਰ 'ਤੇ ਵਧਾ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ, ਸਬੰਧਾਂ ਨੂੰ ਹੋਰ ਗੂੜ੍ਹੇ ਬਣਾਉਣ ਤੇ ਆਪਸੀ ਸੰਪਰਕ ਨੂੰ ਵਧਾਉਣ ਦਾ ਸਮਾਂ ਆ ਗਿਆ ਹੈ। ਵਪਾਰਕ ਅਨੁਕੂਲ ਮਾਹੌਲ ਦਾ ਵਾਅਦਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਤੁਰਕੀ ਦੀਆਂ ਨਿਰਮਾਣ ਕੰਪਨੀਆਂ ਭਾਰਤ ਦੇ ਬੁਨਿਆਦੀ ਢਾਂਚੇ ਖੇਤਰ ਖ਼ਾਸ ਕਰ ਕੇ ਬੰਦਰਗਾਹ, ਰੇਲ, ਰਿਹਾਇਸ਼, ਊਰਜਾ ਹਾਈਡ੍ਰੋਕਾਰਬਨ, ਸੈਰ-ਸਪਾਟਾ ਅਤੇ ਵਾਹਨ ਵਰਗੇ ਖੇਤਰਾਂ 'ਚ ਹਿੱਸਾ ਲੈ ਸਕਦੀਆਂ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Modi present investment opportunity