ਚੌਲ ਖੇਤੀ ਨਾਲ ਹੋ ਸਕਦੈ ਗ਼ਰੀਬੀ ਤੇ ਭੁੱਖ ਦਾ ਹੱਲ ; ਮੋਦੀ

Updated on: Mon, 13 Nov 2017 06:56 PM (IST)
  

-ਮੋਦੀ ਦੇ ਨਾਂ 'ਤੇਕੌਮਾਂਤਰੀ ਚੌਲ ਖੋਜ ਕੇਂਦਰ ਦੀ ਪ੫ਯੋਗਸ਼ਾਲਾ ਦਾ ਨਾਂ ਰੱਖਿਆ

ਆਈਆਰਆਰਆਈ ਦੌਰੇ ਤੋਂ ਬਹੁਤ ਕੁਝ ਸਿੱਖਣ ਦਾ ਤਜ਼ਰਬਾ ਹੋਇਆ। ਚੌਲ ਦੀ ਖੇਤੀ 'ਚ ਸੁਧਾਰ ਕਰਕੇ ਗ਼ਰੀਬੀ ਤੇ ਭੁੱਖ ਦੀ ਸਮੱਸਿਆ ਹੱਲ ਕਰਨ ਲਈ ਕੀਤੇ ਜਾ ਰਹੇ ਜ਼ਿਕਰਯੋਗ ਕੰਮ ਨੂੰ ਵੇਖਿਆ। ਇਸ ਨਾਲ ਖਾਸ ਕਰਕੇ ਏਸ਼ੀਆ ਤੇ ਅਫਰੀਕਾ 'ਚ ਕਿਸਾਨਾਂ ਤੇ ਖਪਤਕਾਰਾਂ ਨੂੰ ਲਾਭ ਮਿਲੇਗਾ

ਪ੫ਧਾਨ ਮੰਤਰੀ, ਨਰਿੰਦਰ ਮੋਦੀ

ਲਾਸ ਬੇਨੋਸ (ਫਲੀਪੀਂਸ), ਪੀਟੀਆਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ ਫਿਲੀਪੀਂਸ 'ਚ ਕੌਮਾਂਤਰੀ ਚੌਲ ਖੋਜ ਕੇਂਦਰ ਦੀ ਇਕ ਪ੫ਯੋਗਸ਼ਾਲਾ ਦਾ ਨਾਂ ਰੱਖਿਆ ਗਿਆ ਹੈ। ਪ੫ਧਾਨ ਮੰਤਰੀ ਨੇ ਸੋਮਵਾਰ ਨੂੰ ਮਨੀਲਾ ਤੋਂ 65 ਕਿਲੋਮੀਟਰ ਦੂਰ ਲਾਸ ਬੇਨੋਸ ਦੇ ਕੌਮਾਂਤਰੀ ਚੌਲ ਖੋਜ ਇੰਸਟੀਚਿਊਟ (ਆਈਆਰਆਰਆਈ) ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵੱਡੀ ਗਿਣਤੀ 'ਚ ਉਥੇ ਕੰਮ ਕਰ ਰਹੇ ਭਾਰਤੀ ਵਿਗਿਆਨਿਕਾਂ ਨਾਲ ਵੀ ਗੱਲਬਾਤ ਕੀਤੀ। ਲਾਸ ਬੇਨੋਸ ਦੇ ਆਈਆਰਆਰਆਈ 'ਚ ਵੱਡੀ ਗਿਣਤੀ ਵਿਚ ਭਾਰਤੀ ਵਿਗਿਆਨੀ ਕੰਮ ਕਰਦੇ ਹਨ।

ਵਿਗਿਆਨੀਆਂ ਨੇ ਉਨ੍ਹਾਂ ਨੂੰ ਹੜ੍ਹ ਝੱਲਣ ਵਾਲੀ ਚੌਲ ਦੀਆਂ ਕਿਸਮਾਂ ਦੇ ਬਾਰੇ ਜਾਣਕਾਰੀ ਦਿੱਤੀ। ਪ੫ਧਾਨ ਮੰਤਰੀ ਨੇ ਇਥੇ ਆਪਣੇ ਨਾਂ 'ਤੇ ਬਣਾਈ ਗਈ ਚੌਲ ਖੇਤੀ ਦੀ ਪ੫ਯੋਗਸ਼ਾਲਾ ਦਾ ਵੀ ਉਦਘਾਟਨ ਕੀਤਾ। ਚੌਲ ਦੀਆਂ ਇਹ ਕਿਸਮਾਂ 14-18 ਦਿਨਾਂ ਤਕ ਪਾਣੀ 'ਚ ਡੁੱਬ ਰਹਿ ਸਕਦੀਆਂ ਹਨ ਅਤੇ ਹੜ੍ਹ ਵਾਲੇ ਖੇਤਰ 'ਚ ਇਨ੍ਹਾਂ ਦੀ ਪ੍ਰਤੀ ਹੈਕਟੇਅਰ ਇਕ ਤੋਂ ਤਿੰਨ ਟਨ ਜ਼ਿਆਦਾ ਪੈਦਾਵਾਰ ਹੋ ਸਕਦੀ ਹੈ। ਇਸ ਮੌਕੇ ਉਨ੍ਹਾਂ ਨੇ ੌਚੌਲ ਦੇ ਬੀਜ ਬੀਜਣ ਲਈ ਸੰਕੇਤਿਕ ਤੌਰ 'ਤੇ ਜ਼ਮੀਨ ਦੀ ਖੁਦਾਈ ਵੀ ਕੀਤੀ। ਭਾਰਤ ਸਰਕਾਰ ਜ਼ਿਆਦਾ ਪੈਦਾਵਾਰ ਵਾਲੀ ਚੌਲ ਦੀਆਂ ਕਿਸਮਾਂ ਨੂੰ ਵਿਕਸਿਤ ਕਰਨ ਲਈ ਪ੍ਰਧਾਨ ਮੰਤਰੀ ਦੇ ਚੋਣ ਖੇਤਰ ਵਾਰਾਣਸੀ 'ਚ ਆਈਆਰਆਰਆਈ ਦੇ ਦਫਤਰ ਹਨ। ਉਸ 'ਚ ਭਾਰਤ 'ਚ ਸੋਕੇ ਤੇ ਹੜ੍ਹ ਝੱਲ੍ਹਣ ਵਾਲੀ ਚੌਲ ਦੀ ਕਿਸਮ ਪੇਸ਼ ਕਰਨ 'ਚ ਭਾਰਤੀ ਖੇਤੀ ਖੋਜ ਪ੫ੀਸ਼ਦ ਨਾਲ ਸਹਿਯੋਗ ਕੀਤਾ ਹੈ।

ਜੈਪੁਰ ਫਰੂਟ ਕੇਂਦਰ 'ਚ ਵੀ ਗਏ ਮੋਦੀ

ਪ੫ਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੀਲਾ 'ਚ ਮਹਾਵੀਰ ਫਿਲੀਪੀਂਸ ਫਾਉੂਡੇਸ਼ਨ ਦਾ ਵੀ ਦੌਰਾ ਕੀਤਾ। ਫਾਊਂਡੇਸ਼ਨ ਫਿਲੀਪੀਂਸ 'ਚ ਪੈਰ ਗਵਾ ਚੁੱਕੇ ਲੋਕਾਂ ਨੂੰ ਭਾਰਤ 'ਚ ਬਣੇ ਜੈਪੁਰ ਫਰੂਟ ਮੁਹੱਈਆ ਕਰਵਾਉਂਦਾ ਹੈ। ਪ੫ਧਾਨ ਮੰਤਰੀ ਨੇ ਉਥੇ ਪੈਰ ਗਵਾ ਚੁੱਕੇ ਲੋਕਾਂ ਤੇ ਬੱਚਿਆ ਦੇ ਨਾਲ ਗੱਲਬਾਤ ਕੀਤੀ। ਲੰਮੇ ਸਮੇਂ ਤੋਂ ਭਾਰਤ ਤੇ ਫਿਲੀਪੀਂਸ ਦਰਮਿਆਨ ਸਹਿਯੋਗ ਪੋ੫ਗਰਾਮ ਤਹਿਤ ਬਨਾਉਟੀ ਪੈਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਸਾਲ ਹੁਣ ਤਕ ਕਰੀਬ 757 ਲੋਕਾਂ ਨੂੰ ਇਸ ਦਾ ਲਾਭ ਮਿਲ ਚੁੱਕਾ ਹੈ। ਫਾਊਂਡੇਸ਼ਨ ਦੀ ਸਥਾਪਨਾ 1985 'ਚ ਭਾਰਤੀ ਮੂਲ ਦੇ ਮਨੀਲਾ ਦੇ ਮੇਅਰ ਡਾ. ਰੇਮਾਨ ਬਾਗਤਸਿੰਗ ਨੇ ਕੀਤੀ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: modi news