ਮਾਈਕੋ੫ਮੈਕਸ ਦਾ ਮਾਰਚ 2018 ਤਕ 60 ਲੱਖ ਫੋਨ ਵੇਚਣ ਦਾ ਟੀਚਾ

Updated on: Sat, 02 Dec 2017 04:46 PM (IST)
  

ਨਵੀਂ ਦਿੱਲੀ (ਏਜੰਸੀ) : ਘਰੇਲੂ ਹੈਂਡਸੈੱਟ ਕੰਪਨੀ ਮਾਈਯੋਮੈਕਸ ਨੇ ਕਿਹਾ ਕਿ ਉਸ ਨੂੰ ਅਗਲੇ ਸਾਲ ਮਾਰਚ ਤਕ ਆਪਣੀ ਭਾਰਤ ਰੇਂਜ ਦੇ 60 ਲੱਖ ਸਮਾਰਟਫੋਨ ਵੇਚਣ ਦੀ ਉਮੀਦ ਹੈ। ਕੰਪਨੀ ਨੇ ਭਾਰਤ ਸਮਾਰਟਫੋਨ ਲੜੀ ਇਸ ਸਾਲ ਮਈ 'ਚ ਪੇਸ਼ ਕੀਤੀ ਸੀ ਜਿਸ 'ਚ ਛੇ ਫੋਨ ਹਨ। ਕੰਪਨੀ ਨੇ ਇਸ ਲੜੀ 'ਚ ਨਵਾਂ ਸਮਾਰਟ ਫੋਨ ਭਾਰਤ-5 ਅੱਜ ਪੇਸ਼ ਕੀਤਾ । ਕੰਪਨੀ ਇਕ ਹੋਰ ਸਮਾਰਟ ਫੋਨ ਅਗਲੇ ਕੁਝ ਹੀ ਦਿਨਾਂ ਚ ਪੇਸ਼ ਕਰੇਗੀ।

ਮਾਈਯੋਮੈਕਸ ਦੇ ਮੁੱਖ ਵੰਡ ਅਧਿਕਾਰੀ ਸ਼ੁੱਭਦੀਪ ਪਾਲ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੰਪਨੀ ਇਸ ਲੜੀ 'ਚ 30 ਲੱਖ ਫੋਨ ਪਹਿਲਾਂ ਹੀ ਵੇਚ ਚੁੱਕੀ ਹੈ ਮਾਰਚ ਤਕ 60 ਲੱਖ ਸਮਾਰਟ ਫੋਨ ਵੇਚਣ ਦਾ ਟੀਚਾ ਹੈ। ਕੰਪਨੀ ਨੇ ਭਾਰਤ-5 ਸਮਾਰਟਫੋਨ 'ਚ 5.2 ਇੰਚ ਦਾ ਡਿਸਪਲੇ, 1 ਜੀਬੀ ਰੈਮ, 16 ਜੀਬੀ ਮੈਮੋਰੀ ਤੇ 5000 ਐਮਏਐੱਚ ਦੀ ਬੈਟਰੀ ਹੈ। ਇਸ ਦੀ ਕੀਮਤ 5,555 ਰੁਪਏ ਹੈ ਤੇ ਇਹ ਅਗਲੇ ਹਫਤੇ ਤੋਂ ਸਟੋਰ 'ਤੇ ਮੁਹੱਈਆ ਹੋਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: mcromax news