ਮਾਰੂਤੀ ਦੀ ਵਿਕਰੀ ਅਪ੍ਰੈਲ 'ਚ 19.5 ਫ਼ੀਸਦੀ ਵਧੀ

Updated on: Mon, 01 May 2017 05:25 PM (IST)
  

ਨਵੀਂ ਦਿੱਲੀ (ਏਜੰਸੀ) : ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮਐੱਸਈ) ਦੀ ਕੁਲ ਵਿਕਰੀ ਪਿਛਲੇ ਮਹੀਨੇ 19.5 ਫ਼ੀਸਦੀ ਵਧ ਕੇ 1,51,215 ਇਕਾਈਆਂ ਰਹੀ ਜੋ ਕਿ ਪਿਛਲੇ ਸਾਲ ਦੀ ਇਸੇ ਮਹੀਨੇ 'ਚ 1,26,569 ਇਕਾਈਆਂ ਸਨ। ਮਾਰੂਤੀ ਸੁਜ਼ੂਕੀ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਕੰਪਨੀ ਦੀ ਘਰੇਲੂ ਵਿਕਰੀ ਸਮੀਖਿਆ ਅਧੀਨ ਮਹੀਨੇ 'ਚ 23.4 ਫ਼ੀਸਦੀ ਵਧ ਕੇ 1,44,492 ਇਕਾਈਆਂ ਰਹੀਆਂ ਜੋ ਅਪ੍ਰੈਲ 2016 'ਚ 1,17,045 ਇਕਾਈਆਂ ਸਨ। ਆਲਟੋ ਤੇ ਵੈਗਨ ਆਰ ਸਮੇਤ ਛੋਟੇ ਵਾਹਨਾਂ ਦੀ ਵਿਕਰੀ ਇਸ ਸਾਲ ਅਪ੍ਰੈਲ ਮਹੀਨੇ 'ਚ 21.9 ਫ਼ੀਸਦੀ ਵਧ ਕੇ 38,897 ਇਕਾਈਆਂ ਹਨ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 'ਚ 31,906 ਇਕਾਈਆਂ ਸਨ। ਕੰਪਨੀ ਮੁਤਾਬਕ ਸਵਿਫਟ, ਅਸਟੀਲੋ, ਡਿਜ਼ਾਇਰ ਅਤੇ ਬਲੈਨੋ ਵਰਗੇ ਕੰਪੈਕਟ ਵਾਹਨਾਂ ਦੀ ਵਿਕਰੀ ਸਮੀਖਿਆ ਅਧੀਨ ਮਹੀਨੇ 'ਚ 39.1 ਫ਼ੀਸਦੀ ਵਧ ਕੇ 63,584 ਇਕਾਈਆਂ ਰਹੀ ਜੋ ਪਿਛਲੇ ਸਾਲ ਇਸੇ ਮਹੀਨੇ 'ਚ 45,700 ਇਕਾਈਆਂ ਸਨ।

ਦਰਮਿਆਨੇ ਆਕਾਰ ਦੀ ਸੈਡਾਨ ਸਿਆਜ਼ ਦੀ ਵਿਕਰੀ ਇਸ ਸਾਲ ਅਪ੍ਰੈਲ 'ਚ 23.2 ਫ਼ੀਸਦੀ ਵਧ ਕੇ 7,024 ਇਕਾਈਆਂ ਰਹੀ। ਅਰਟੀਨਾ, ਐੱਸ ਕਰਾਸ ਅਤੇ ਵਿਟਾਰਾ ਬਰੇਜ਼ਾ ਸਮੇਤ ਉਪਯੋਗੀ ਵਾਹਨਾਂ ਦੀ ਵਿਕਰੀ ਸਮੀਖਿਆ ਅਧੀਨ ਮਹੀਨੇ 'ਚ 28.6 ਫ਼ੀਸਦੀ ਵਧ ਕੇ 20,638 ਇਕਾਈਆਂ ਰਹੀਆਂ ਜੋ ਪਿਛਲੇ ਸਾਲ ਇਸੇ ਮਹੀਨੇ 'ਚ 16,044 ਇਕਾਈਆਂ ਸਨ। ਹਾਲਾਂਕਿ ਓਮਨੀ, ਇਕੋ ਅਤੇ ਵੈਨ ਦੀ ਵਿਕਰੀ ਅਪ੍ਰੈਲ 2017 'ਚ 4 ਫ਼ੀਸਦੀ ਘਟ ਕੇ 13,939 ਇਕਾਈਆਂ ਰਹੀ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 'ਚ 14,520 ਇਕਾਈਆਂ ਸਨ। ਸਮੀਖਿਆ ਅਧੀਨ ਮਹੀਨੇ 'ਚ ਬਰਾਮਦ ਵੀ 29.4 ਫ਼ੀਸਦੀ ਵਧ ਕੇ 6,723 ਇਕਾਈਆਂ ਰਹੀ ਜੋ ਪਿਛਲੇ ਸਾਲ ਅਪ੍ਰੈਲ 'ਚ 9,524 ਇਕਾਈਆਂ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Maruti suzuki sale in april