ਜੀਐੱਸਟੀ ਤੋਂ ਬਾਅਦ ਮਾਰੂਤੀ ਦੀ ਵਿਕਰੀ ਜੁਲਾਈ 'ਚ 21 ਫ਼ੀਸਦੀ ਵਧੀ

Updated on: Tue, 01 Aug 2017 05:05 PM (IST)
  

ਨਵੀਂ ਦਿੱਲੀ (ਏਜੰਸੀ) : ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੁਕੀ ਦੀ ਵਿਕਰੀ ਜੁਲਾਈ 'ਚ 20.6 ਫ਼ੀਸਦੀ ਦੇ ਵਾਧੇ ਨਾਲ 1,65,346 ਯੂਨਿਟ ਰਹੀ। ਪਿਛਲੇ ਸਾਲ ਇਸੇ ਮਹੀਨੇ ਇਸ ਕੰਪਨੀ ਨੇ 1,37,116 ਗੱਡੀਆਂ ਵੇਚੀਆਂ ਸਨ। ਜੁਲਾਈ ਦੀ ਵਿਕਰੀ ਕੰਪਨੀ ਦੀ ਹੁਣ ਤਕ ਦੀ ਸਭ ਤੋਂ ਵੱਧ ਮਾਸਿਕ ਵਿਕਰੀ ਹੈ। ਇਸ ਤੋਂ ਪਹਿਲਾਂ ਅਪ੫ੈਲ 'ਚ ਕੰਪਨੀ ਨੇ ਸਭ ਤੋਂ ਜ਼ਿਆਦਾ ਵਿਕਰੀ ਕੀਤੀ ਸੀ ਜਦੋਂ ਉਸ ਨੇ 1,44,492 ਗੱਡੀਆਂ ਵੇਚੀਆਂ ਸਨ। ਕੰਪਨੀ ਦੀ ਘਰੇਲੂ ਵਿਕਰੀ ਜੁਲਾਈ 'ਚ 22.4 ਫ਼ੀਸਦੀ ਵਧ ਕੇ 1,54,001 ਗੱਡੀਆਂ ਰਹੀ।

ਪਿਛਲੇ ਸਾਲ ਇਸੇ ਮਹੀਨੇ 'ਚ ਉਸ ਨੇ ਘਰੇਲੂ ਬਾਜ਼ਾਰ 'ਚ 1,25,778 ਗੱਡੀਆਂ ਵੇਚੀਆਂ ਸਨ। ਉਸ ਨੇ ਇਕ ਬਿਆਨ 'ਚ ਕਿਹਾ ਕਿ ਪਿਛਲੇ ਮਹੀਨੇ ਆਲਟੋ, ਵੈਗਨ ਆਰ ਸਮੇਤ ਛੋਟੀਆਂ ਕਾਰਾਂ ਦੀ ਵਿਕਰੀ 20.7 ਫ਼ੀਸਦੀ ਵਧ ਕੇ 42,310 ਰਹੀ। ਸਾਲ ਭਰ ਪਹਿਲਾਂ ਇਸੇ ਸਮੇਂ ਦੌਰਾਨ ਉਸ ਨੇ 35,051 ਛੋਟੀਆਂ ਗੱਡੀਆਂ ਵੇਚੀਆਂ। ਜੁਲਾਈ 'ਚ ਕੰਪਨੀ ਦੀ ਸਵਿਫਟ, ਐਸਟਿਲੋ, ਡਿਜ਼ਾਇਰ, ਬੈਲੇਨੋ ਤੇ ਇਗਨਿਸ ਜਿਹੀਆਂ ਕੰਪੈਕਟ ਗੱਡੀਆਂ ਦੀ ਵਿਕਰੀ 25.3 ਫ਼ੀਸਦੀ ਵਧ ਕੇ 63,116 ਰਹੀ। ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਕੰਪਨੀ ਦੀਆਂ ਅਜਿਹੀਆਂ 50,362 ਗੱਡੀਆਂ ਵਿਕੀਆਂ ਸਨ। ਇਸੇ ਤਰ੍ਹਾਂ ਦਰਮਿਆਨੇ ਆਕਾਰ ਦੀ ਸੇਡਾਨ ਸਿਆਨ ਦੀ ਵਿਕਰੀ ਜੁਲਾਈ 'ਚ 23.5 ਫ਼ੀਸਦੀ ਵਧ ਕੇ 6377 ਗੱਡੀਆਂ ਰਹੀ। ਪਿਛਲੇ ਮਹੀਨੇ ਅਰਟਿਗਾ, ਐੱਸ ਯਾਸ ਤੇ ਵਿਤਾਰਾ ਬ੫ੇਜ ਸਮੇਤ ਯੂਟੀਲਿਟੀ ਵਾਹਨਾਂ ਦੀ ਵਿਕਰੀ 48.3 ਫ਼ੀਸਦੀ ਵਧ ਕੇ 25,781 ਯੂਨਿਟ ਰਹੀ। ਪਿਛਲੇ ਸਾਲ ਇਸੇ ਮਹੀਨੇ 'ਚ ਕੰਪਨੀ ਨੇ 17,382 ਗੱਡੀਆਂ ਵੇਚੀਆਂ ਸਨ। ਜੁਲਾਈ 'ਚ ਓਮਨੀ ਤੇ ਈਕੋ ਜਿਹੀਆਂ ਗੱਡੀਆਂ ਦੀ ਵਿਕਰੀ 6.6 ਫ਼ੀਸਦੀ ਵਧ ਕੇ 15,714 ਰਹੀ। ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਇਸ ਵਰਗ 'ਚ 14,748 ਗੱਡੀਆਂ ਵਿਕੀਆਂ ਸਨ। ਜੁਲਾਈ 'ਚ ਕੰਪਨੀ ਦੀ ਬਰਾਮਦ 'ਚ ਥੋੜ੍ਹਾ ਵਾਧਾ ਹੋਇਆ। ਉਸ ਨੇ 11,345 ਗੱਡੀਆਂ ਬਰਾਮਦ ਕੀਤੀਆਂ ਜਦਕਿ ਪਿਛਲੇ ਸਾਲ ਜੁਲਾਈ 'ਚ ਉਸ ਨੇ ਵਿਦੇਸ਼ੀ ਬਾਜ਼ਾਰ 'ਚ 11,338 ਗੱਡੀਆਂ ਵੇਚੀਆਂ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Maruti sale increased after GST