ਮਨਰੇਗਾ ਦਾ 'ਗਲਾ ਘੁੱਟ' ਰਹੀ ਹੈ ਕੇਂਦਰ ਸਰਕਾਰ : ਭੂਸ਼ਣ

Updated on: Sat, 02 Dec 2017 04:40 PM (IST)
  

ਨਵੀਂ ਦਿੱਲੀ (ਏਜੰਸੀ) : ਮਨਰੇਗਾ 'ਤੇ ਇਕ ਅਧਿਐਨ ਦੇ ਤੱਥਾਂ ਦਾ ਹਵਾਲਾ ਦਿੰਦਿਆਂ ਸਵਰਾਜ ਅਭਿਆਨ ਦੇ ਪ੫ਸ਼ਾਂਤ ਭੂਸ਼ਣ ਨੇ ਕੇਂਦਰ 'ਤੇ ਦੋਸ਼ ਲਾਇਆ ਕਿ ਉਹ ਮਨਰੇਗਾ ਲਈ ਮਿਲੇ ਪੈਸੇ ਦੀ ਵੰਡ ਨਾ ਕਰਕੇ ਗ੫ਾਮੀਣ ਰੁਜ਼ਗਾਰ ਗਾਰੰਟੀ ਯੋਜਨਾ ਦਾ 'ਗਲਾ ਘੁੱਟ' ਰਿਹਾ ਹੈ। ਅਧਿਐਨ ਰਿਪੋਰਟ ਇਕ ਪੱਤਰਕਾਰ ਸੰਮੇਲਨ 'ਚ ਮੀਡੀਆ ਨਾਲ ਸਾਂਝੀ ਕੀਤੀ ਗਈ। ਇਹ ਕੇਂਦਰ ਦੇ ਇਸ ਦਾਅਵੇ ਦਾ ਖੰਡਨ ਕਰਦੀ ਹੈ ਕਿ ਮਨਰੇਗਾ ਤਹਿਤ 85 ਫ਼ੀਸਦੀ ਮਜ਼ੂਦਰੀ ਦਾ ਭੁਗਤਾਨ ਸਮੇਂ 'ਤੇ ਕਰ ਦਿੱਤਾ ਗਿਆ।

ਰਿਪੋਰਟ ਕਹਿੰਦੀ ਹੈ ਕਿ ਇਹ ਅੰਕੜਾ ਸਿਰਫ਼ 32 ਫ਼ੀਸਦੀ ਦਾ ਹੈ। ਅਧਿਐਨ ਕਰਤਾ ਰਾਜੇਂਦਰਨ ਨਰਾਇਣ ਨੇ ਕਿਹਾ ਕਿ ਇਸ ਅਧਿਐਨ ਤਹਿਤ ਚਾਲੂ ਵਿੱਤੀ ਸਾਲ ਦੀ ਪਹਿਲੀ ਦੋ ਤਿਮਾਹੀ ਲਈ 10 ਸੂਬਿਆਂ ਦੀਆਂ 3,603 ਪੰਚਾਇਤਾਂ 'ਚ ਹੋਏ 45 ਲੱਖ ਲੈਣ-ਦੇਣ ਦਾ ਵਿਸ਼ਲੇਸ਼ਣ ਕੀਤਾ ਗਿਆ। ਗ੫ਾਮੀਣ ਵਿਕਾਸ ਮੰਤਰਾਲੇ ਦੇ ਡਾਟਾ ਦੀ ਵਰਤੋਂ ਕੀਤੀ ਗਈ। ਭੂਸ਼ਣ ਨੇ ਦੋਸ਼ ਲਾਇਆ ਕਿ ਸੂਬਿਆਂ ਦੇ ਕੰਮ ਦੇ ਮੁਲਾਂਕਣ ਅਨੁਸਾਰ ਮਨਰੇਗਾ ਯੋਜਨਾ ਲਈ ਸੂਬਿਆਂ ਦੇ ਅਧਿਐਨ 'ਚ ਅਲਿਖਿਤ ਸਬੰਧਿਤ ਮਿਆਦ ਲਈ ਲਗਪਗ 80 ਕਰੋੜ ਰੁਪਏ ਦੀ ਬਜਟ ਦੀ ਮੰਗ ਕੀਤੀ ਸੀ ਪਰ ਕੇਂਦਰ ਨੇ ਸਿਰਫ 48 ਕਰੋੜ ਰੁਪਏ ਵੰਡੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: manrega sacheme