ਅਮਰੀਕਾ 'ਚ ਹੋਰ ਪਲਾਂਟ ਲਗਾਵੇਗੀ ਮਹਿੰਦਰਾ

Updated on: Fri, 14 Jul 2017 07:09 PM (IST)
  

ਹਿਊਸਟਨ (ਏਜੰਸੀ) : ਭਾਰਤੀ ਆਟੋਮੋਬਾਈਲ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੀ ਅਮਰੀਕੀ ਇਕਾਈ ਮਹਿੰਦਰਾ ਯੂਐੱਸਏ ਟੈ੫ਕਟਰ ਮੈਨੁਫੈਕਚਰਿੰਗ ਲਈ ਸਥਾਨਕ ਪੱਧਰ 'ਤੇ ਅਗਲੇ 3 ਤੋਂ 5 ਸਾਲਾਂ 'ਚ ਇਕ ਨਵਾਂ ਪਲਾਂਟ ਲਗਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਅਮਰੀਕਾ 'ਚ ਬਿਲਕੁਲ ਨਵੇਂ ਸਿਰੇ ਤੋਂ ਸਥਾਪਿਤ ਕੀਤੇ ਜਾਣ ਵਾਲੇ ਇਸ ਪਲਾਂਟ ਨਾਲ ਕੰਪਨੀ ਇਥੇ ਉਸ ਦੇ ਉਤਪਾਦਾਂ ਦੀ ਵਧਦੀ ਮੰਗ ਨੂੰ ਪੂਰਾ ਕਰਨਾ ਚਾਹੁੰਦੀ ਹੈ। ਮਹਿੰਦਰਾ ਗਰੁੱਪ ਦੀ ਪੂਰੀ ਮਲਕੀਅਤ ਵਾਲੀ ਇਹ ਕੰਪਨੀ ਆਲੇ ਆਪਣੀ ਮੁੱਖ ਕੰਪਨੀ ਦੇ ਭਾਰਤ, ਜਾਪਾਨ ਤੇ ਦੱਖਣੀ ਕੋਰੀਆਈ ਪਲਾਂਟਾਂ ਤੋਂ ਪੁਰਜ਼ੇ ਲੈਂਦੀ ਹੈ ਤੇ ਫਿਰ ਉਨ੍ਹਾਂ ਨੂੰ ਇਥੇ ਅਸੈਂਬਲ ਕਰਕੇ ਦੇਸ਼ ਭਰ 'ਚ ਉਨ੍ਹਾਂ ਦੀ ਵਿਕਰੀ ਕਰਦੀ ਹੈ।

ਮਹਿੰਦਰਾ ਯੂਐੱਸਏ ਦੇ ਪ੫ਧਾਨ ਤੇ ਮੁੱਖ ਕਾਰਜਕਾਰੀ ਅਧਿਕਾਰੀ ਮਣੀ ਅਈਅਰ ਨੇ ਕਾਰੋਬਾਰ ਵਿਸਥਾਰ ਦੇ ਸਬੰਧ 'ਚ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਅਮਰੀਕਾ 'ਚ ਇਕ ਕਾਰਖਾਨਾ ਹੋਣ ਦੀ ਗੱਲ ਸਮਝ 'ਚ ਆਉਣ ਲਾਇਕ ਹੈ ਕਿਉਂਕਿ ਸਾਡੇ ਕੋਲ ਏਨੀ ਗਿਣਤੀ 'ਚ ਗਾਹਕ ਪਹਿਲਾਂ ਤੋਂ ਹੀ ਹਨ ਕਿ ਇਕ ਕਾਰਖਾਨਾ ਅਮਰੀਕਾ 'ਚ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਪਲਾਂਟ ਦੀ ਸਥਾਪਨਾ ਦੇ ਨਾਲ ਹੀ ਕੰਪਨੀ ਦਾ ਧਿਆਨ 160 ਹਾਰਸ ਪਾਵਰ ਤਕ ਦੀ ਸਮਰੱਥਾ ਵਾਲੇ ਵੱਡੇ ਟ੫ੈਕਟਰਾਂ ਦੇ ਉਤਪਾਦਨ 'ਤੇ ਵੀ ਹੈ। ਅਈਅਰ ਨੇ ਕਿਹਾ ਕਿ ਅਸੀਂ ਬ੫ਾਂਡ, ਤਕਨੀਕ, ਡਿਸਟ੫ੀਬਿਊਸ਼ਨ ਕੇਂਦਰ, ਡੀਲਰ ਤੇ ਲੋਕਾਂ 'ਤੇ ਪਹਿਲਾਂ ਹੀ ਬਹੁਤ ਨਿਵੇਸ਼ ਕਰ ਚੁੱਕੇ ਹਾਂ। ਇਕੱਲੇ ਅਮਰੀਕੀ ਬਾਜ਼ਾਰ ਲਈ ਬਣਾਏ ਜਾਣ ਵਾਲੇ ਉਤਪਾਦਾਂ ਦੀ ਗਿਣਤੀ ਸਾਡੇ ਕੋਲ ਹੈ। ਇਸ ਲਈ ਸਾਨੂੰ ਇਸ ਦਾ ਹੋਰ ਵਿਸਥਾਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਥੇ ਸਥਿਤ ਮੌਜੂਦਾ ਪਲਾਂਟ ਜਗ੍ਹਾ ਦੀ ਕਮੀ ਨਾਲ ਜੂਝ ਰਿਹਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: mahindra to install more plants in US