ਐੱਨਜੀਟੀ ਨੇ ਜਾਂਚ ਕਰਕੇ ਮੰਗੀ 40 ਹੋਰ ਹੋਟਲਾਂ ਦੀ ਰਿਪੋਰਟ

Updated on: Wed, 16 May 2018 09:07 PM (IST)
  

ਜੇਐੱਨਐੱਨ, ਕੁੱਲੂ : ਕੁੱਲੂ-ਮਨਾਲੀ 'ਚ ਹੋਟਲਾਂ ਦੀ ਮਨਮਾਨੀ 'ਤੇ ਨੈਸ਼ਨਲ ਗ੫ੀਨ ਟਿ੫ਬਿਊਨਲ (ਐੱਨਜੀਟੀ) ਦੀ ਕਾਰਵਾਈ ਲਗਾਤਾਰ ਜਾਰੀ ਹੈ। ਐੱਨਜੀਟੀ ਦਾ ਕੁੱਲੂ ਤੇ ਮਨਾਲੀ ਦੇ ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਨਿਯਮਾਂ ਦੀ ਅਣਦੇਖੀ 'ਤੇ ਸਖ਼ਤ ਰੁਖ ਰਿਹਾ ਹੈ। ਇਸ ਕੜੀ 'ਚ ਐੱਨਜੀਟੀ ਵੱਲੋਂ ਗਿਠਤ ਕਮੇਟੀ ਨੇ ਮਨਾਲੀ 'ਚ ਕਮੀਆਂ ਪਾਏ ਜਾਣ ਵਾਲੇ 40 ਹੋਟਲਾਂ ਦੀ ਜਾਂਚ ਪੂਰੀ ਕਰਕੇ ਰਿਪੋਰਟ ਬੁੱਧਵਾਰ ਨੂੰ ਐੱਨਜੀਟੀ ਨੂੰ ਪੇਸ਼ ਕੀਤੀ। ਐੱਨਜੀਟੀ ਨੇ ਕਿਹਾ ਕਿ ਹਾਲੇ ਨਿਰੀਖਣ ਕਰਕੇ 40 ਹੋਰ ਹੋਟਲਾਂ ਦੀ ਰਿਪੋਰਟ ਪੇਸ਼ ਕੀਤੀ ਜਾਵੇ। ਇਸ ਤੋਂ ਬਾਅਦ ਹੀ ਐੱਨਜੀਟੀ ਹੋਟਲ ਮਾਮਲੇ 'ਚ ਕੋਈ ਵੱਡਾ ਫ਼ੈਸਲਾ ਸੁਣਾ ਸਕਦੀ ਹੈ।

ਐੱਨਜੀਟੀ ਦੇ ਆਦੇਸ਼ਾਂ ਅਧੀਨ ਕਮੇਟੀ ਨੇ ਕੁੱਲੂ ਤੇ ਮਨਾਲੀ ਦੇ 25 ਕਮਰਿਆਂ ਤੋਂ ਘੱਟ ਗਿਣਤੀ ਵਾਲੇ ਹੋਟਲਾਂ ਨੂੰ ਜਾਂਚ ਦੇ ਦਾਇਰੇ 'ਚ ਲਿਆਂਦਾ ਗਿਆ ਹੈ। ਇਨ੍ਹਾਂ ਹੋਟਲਾਂ ਦੀ ਜਾਂਚ ਸੈਰ ਸਪਾਟਾ ਵਿਭਾਗ, ਆਈਪੀਐੱਚ, ਪ੫ਦੂਸ਼ਣ ਕੰਟਰੋਲ ਬੋਰਡ, ਟੀਸੀਪੀ, ਮਾਲੀਆ ਵਿਭਾਗ ਤੇ ਵਣ ਵਿਭਾਗ ਕਰ ਰਿਹਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Kullu, ngt call 40 another hotles report