ਕਰਜ਼ ਚੁਕਾਉਣ ਲਈ ਆਪਣੇ 5 ਹੋਟਲ ਵੇਚੇਗਾ ਜੇਪੀ ਗਰੁੱਪ

Updated on: Sat, 16 Dec 2017 05:55 PM (IST)
  

ਸੁਪਰੀਮ ਕੋਰਟ ਨੇ ਕਿਹਾ ਕਿ ਜਲਦ ਜਮ੍ਹਾ ਕਰੋ 125 ਕਰੋੜ ਰੁਪਏ

ਨਵੀਂ ਦਿੱਲੀ (ਏਜੰਸੀ) : ਰੀਅਲ ਅਸਟੇਟ ਡਿਵੈਲਪਰ ਜੇਪੀ ਐਸੋਸੀਏਟਸ ਆਪਣੇ ਪੰਜ ਹੋਟਲ ਤੇ ਰਿਜ਼ਾਰਟਸ ਨੂੰ ਵੇਚ ਸਕਦਾ ਹੈ। ਇਸ ਵਿਕਰੀ ਨਾਲ ਕੰਪਨੀ ਨੂੰ 2,500 ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਮਾਮਲੇ ਨਾਲ ਜੁੜੇ ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਸੌਦੇ 'ਚ ਰੁਚੀ ਵਿਖਾਉਣ ਵਾਲੀਆਂ ਪਾਰਟੀਆਂ ਲਈ ਕੰਪਨੀ ਨੇ 'ਪ੫ਾਜੈਕਟ ਪਲੂਟੋ' ਨਾਂ ਤੋਂ ਇਕ ਇਨਫਾਮੇਸ਼ਨ ਮੈਮੋਰੰਡਮ ਤਿਆਰ ਕੀਤਾ ਹੈ। ਜੇ.ਪੀ. ਗਰੁੱਪ ਕੋਲ ਦਿੱਲੀ 'ਚ ਵਸੰਤ ਕਾਨੀਨੈਂਟਲ ਜੇ.ਪੀ. ਸਿਧਾਰਥ, ਆਗਰਾ 'ਚ ਜੇ.ਪੀ. ਪੈਲੇਸ ਹੋਟਲ ਐਂਡ ਕਨਵੈਨਸ਼ਨ ਸੈਂਟਰ, ਮੰਸੂਰੀ 'ਚ ਜੇ.ਪੀ. ਰੈਜੀਡੈਂਸੀ ਮੈਨਰ ਤੇ ਗੇ੫ਟਰ ਨੋਇਡਾ 'ਚ ਜੇਪੀ ਗ੫ੀਨਸ ਰਿਜ਼ਾਰਟਸ ਦੇ ਨਾਂ ਨਾਲ ਪ੫ਾਪਰਟੀਜ਼ ਹਨ।

ਇਸ ਬਾਰੇ ਇਕਾਨਮਿਕ ਟਾਈਮਜ਼ ਵੱਲੋਂ ਪੁੱਛੇ ਜਾਣ 'ਤੇ ਜੇਪੀ ਹੋਟਲਸ ਐਂਡ ਰਿਜ਼ਾਰਟਸ ਦੇ ਬੁਲਾਰੇ ਨੇ ਅਜਿਹੇ ਕਿਸੇ ਵੀ ਸੌਦੇ ਬਾਰੇ ਜਾਣਕਾਰੀ ਦੇੇਣ ਤੋਂ ਨਾਂਹ ਕਰ ਦਿੱਤੀ। ਮੰÎਨਿਆ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਵੱਲੋਂ ਪੈਸੇ ਜਮ੍ਹਾ ਕਰਵਾਉਣ ਦੇ ਆਦੇਸ਼ ਤੋਂ ਬਾਅਦ ਕੰਪਨੀ ਨੇ ਇਹ ਯੋਜਨਾ ਬਣਾਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਜੇ.ਪੀ. ਐਸੋਸੀਏਟਸ ਲਿਮਟਿਡ ਨੂੰ ਕਿਹਾ ਹੈ ਕਿ ਉਹ 25 ਜਨਵਰੀ 2018 ਤਕ ਸੁਪਰੀਮ ਕੋਰਟ ਰਜਿਸਟਰੀ 'ਚ 125 ਕਰੋੜ ਰੁਪਏ ਜਮ੍ਹਾ ਕਰਵਾਏ। ਸੁਪਰੀਮ ਕੋਰਟ ਦੇ ਪਹਿਲੇ ਆਦੇਸ਼ ਮੁਤਾਬਕ ਜੇਪੀ ਨੂੰ 31 ਦਸੰਬੁਰ ਤਕ ਇਹ ਰਕਮ ਜਮ੍ਹਾ ਕਰਵਾਉਣੀ ਸੀ।

2,000 ਕਰੋੜ ਰੁਪਏ ਜਮ੍ਹਾ ਕਰੇ ਜੇ.ਪੀ. ਗਰੁੱਪ : ਸੁਪਰੀਮ ਕੋਰਟ

ਸੁਪਰੀਮ ਕੋਰਟ ਦੀ ਰਜਿਸਟਰੀ 'ਚ ਜੇਪੀ ਐਸੋਸੀਏਟਸ ਹਾਲੇ ਤਕ 425 ਕਰੋੜ ਰੁਪਏ ਜਮ੍ਹਾ ਕਰਵਾ ਚੁੱਕੀ ਹੈ। ਨਾਲ ਹੀ 125 ਕਰੋੜ ਹੋਰ ਜਮ੍ਹਾਂ ਕਰਵਾਉਣੇ ਸਨ। ਮਾਮਲੇ ਦੀ ਸੁਣਵਾਈ ਦੌਰਾਨ ਜੇਪੀ ਵੱਲੋਂ ਸੁਪਰੀਮ ਕੋਰਟ ਦੇ ਸਾਹਮਣੇ ਕਿਹਾ ਗਿਆ ਕਿ ਉਨ੍ਹਾਂ ਨੂੰ ਇਹ ਰਕਮ ਜਮ੍ਹਾਂ ਕਰਵਾਉਣ ਲਈ ਦੋ ਮਹੀਨੇ ਦਾ ਵਕਤ ਦਿੱਤਾ ਜਾਵੇ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਸੁਣਵਾਈ ਦੌਰਾਨ ਜੇ.ਪੀ. ਦੇ ਵਕੀਲ ਨੂੰ ਕਿਹਾ ਕਿ ਜੇ.ਪੀ. ਇਸ ਮਾਮਲੇ 'ਚ 25 ਜਨਵਰੀ ਤਕ 125 ਕਰੋੜ ਰੁਪਏ ਜਮ੍ਹਾਂ ਕਰਵਾਉਣ।

ਅਗਲੀ ਸੁਣਵਾਈ ਲਈ ਕੋਰਟ ਨੇ ਇਕ ਫਰਵਰੀ ਦੀ ਤਰੀਕ ਤੈਅ ਕਰ ਦਿੱਤੀ ਹੈ। ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਜੇ.ਪੀ. ਨੂੰ 14 ਦਸੰਬਰ ਨੂੰ 150 ਕਰੋੜ ਤੇ 31 ਦਸੰਬਰ ਨੂੰ 125 ਕਰੋੜ ਰੁਪਏ ਦੀ ਰਕਮ ਜਮ੍ਹਾਂ ਕਰਨ ਦੇ ਨਿਰਦੇਸ਼ ਦਿੱਤੇ ਸਨ। ਫਰਮ ਵੱਲੋਂ ਦਿੱਤੇ ਗਏ 275 ਕਰੋੜ ਰੁਪਏ ਦੇ ਡਿਮਾਂਡ ਡਰਾਫ਼ਟ ਨੂੰ ਵੀ ਕੋਰਟ ਨੇ ਸਵੀਕਾਰ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਜੇ.ਪੀ. ਨੂੰ 2,000 ਰੁਪਏ ਸੁਪਰੀਮ ਕੋਰਟ ਦੀ ਰਜਿਸਟਰੀ 'ਚ ਜਮ੍ਹਾਂ ਕਰਵਾਉਣ ਦਾ ਆਦੇਸ਼ ਦਿੱਤਾ ਸੀ। ਨਾਲ ਹੀ ਸੁਪਰੀਮ ਕੋਰਟ ਕੰਪਨੀ ਖ਼ਿਲਾਫ਼ ਇਨਸਾਲਵੈਂਸੀ ਰੈਜੋਨਿਊਸ਼ਨ ਪ੫ੈਜੀਡਿੰਗਸ 'ਤੇ ਲੱਗੀ ਰੋਕ ਵੀ ਹਟਾ ਚੁੱਕਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: jp group news