ਆਈਡੀਆ ਨੂੰ ਪਿੱਛੇ ਛੱਡ ਤੀਜੀ ਵੱਡੀ ਕੰਪਨੀ ਬਣੀ ਜੀਓ

Updated on: Tue, 12 Jun 2018 08:01 PM (IST)
  

ਕੋਲਕਾਤਾ (ਏਜੰਸੀ) : ਰਿਲਾਇੰਸ ਜੀਓ ਇੰਫੋਕਾਮ ਰੈਵੇਨਿਊ ਮਾਰਕੀਟ ਸ਼ੇਅਰ ਦੇ ਹਿਸਾਬ ਨਾਲ ਭਾਰਤ ਦੀ ਤੀਜੇ ਨੰਬਰ ਦੀ ਟੈਲੀਕਾਮ ਕੰਪਨੀ ਬਣ ਗਈ ਹੈ। ਉਸ ਨੇ ਆਈਡੀਆ ਸੈਲਿਊਲਰ ਨੂੰ ਪਿੱਛੇ ਛੱਡ ਦਿੱਤਾ ਹੈ ਤੋ ਵੋਡਾਫੋਨ ਇੰਡੀਆ ਦੇ ਕਰੀਬ ਪਹੁੰਚਦੀ ਵਿਖਾਈ ਦੇ ਰਹੀ ਹੈ। ਉਸਦੀ ਹਮਲਾਵਰਤਾ ਪ੫ਾਈਸਿੰਗ ਸਟੈ੫ਟੇਜੀ ਨੇ ਦੂਜੀਆਂ ਕੰਪਨੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਵੱਲੋਂ ਦਿੱਤੇ ਗਏ ਫਾਈਨੈਂਸ਼ੀਅਲ ਡਾਟਾ ਮੁਤਾਬਕ ਕੰਮਕਾਜ ਸ਼ੁਰੂ ਕਰਨ ਤੋਂ ਸਿਰਫ 19 ਮਹੀਨਿਆਂ 'ਚ ਮੁਕੇਸ਼ ਅਬੰਾਨੀ ਦੇ ਕੰਟਰੋਲ ਵਾਲੀ ਜੀਓ ਦਾ ਰੈਵੇਨਿਊ ਮਾਰਕੀਟ ਸ਼ੇਅਰ ਮਾਰਚ ਅੰਤ ਤਕ 20 ਫ਼ੀਸਦੀ ਤਕ ਜਾ ਚੁੱਕਾ ਹੈ।

ਆਈਡੀਆ ਦਾ ਰੈਵੇਨਿਊ ਮਾਰਕੀਟ ਸ਼ੇਅਰ ਘਟ ਕੇ 16.5 ਫ਼ੀਸਦੀ 'ਤੇ ਆ ਗਿਆ ਹੈ, ਜਦੋਂਕਿ ਦੂਜੇ ਨੰਬਰ ਦੀ ਕੰਪਨੀ ਵੋਡਾਫੋਨ ਇੰਡੀਆ ਦਾ ਆਰਐੱਮਐੱਸ ਵਧ ਕੇ 21 ਫ਼ੀਸਦੀ ਹੋ ਗਿਆ। ਸੁਨੀਲ ਮਿੱਤਲ ਦੇ ਕੰਟਰੋਲ ਵਾਲੀ ਭਾਰਤ ਏਅਰਟੈੱਲ ਦਾ ਆਰਐੱਮਐੱਸ ਕਰੀਬ 32 ਫ਼ੀਸਦੀ ਹੈ। ਭਾਰਤ ਨੂੰ ਟਾਟਾ ਟੈਲੀ ਸਰਵਸਿਜ ਨਾਲ ਇੰਟਰਾ ਸਰਕਲ ਰੋਮਿੰਗ ਪੈਕਟ ਕਰਨ ਨਾਲ ਫ਼ਾਇਦਾ ਹੋਇਆ। ਟਾਟਾ ਟੈਲੀ ਦਾ ਕੰਜ਼ਿਊਮਰ ਮੋਬੀਲਿਟੀ ਬਿਜ਼ਨਸ ਏਅਰਟੈੱਲ ਖ਼ਰੀਦ ਰਹੀ ਹੈ। ਇਸ ਮਹੀਨੇ ਆਈਡੀਆ ਤੇ ਵੋਡਾਫੋਨ ਇੰਡੀਆ ਦਾ ਮਰਜ਼ਰ ਪੂਰਾ ਹੋਵੇਗਾ, ਜਿਸ ਨਾਲ 63,000 ਕਰੋੜ ਰੁਪਏ ਦੀ ਆਮਦਨੀ ਵਾਲੀ ਕੰਪਨੀ ਬਣੇਗੀ, ਜਿਸ ਕੋਲ ਲਗਪਗ 43 ਕਰੋੜ ਸਬਸਯਾਈਬਰ ਹੋਣਗੇ। ਵੋਡਾਫੋਨ ਇੰਡੀਆ ਤੇ ਆਈਡੀਆ ਦਾ ਮਰਜ਼ਰ ਤੋਂ ਬਣਨ ਵਾਲੀ ਕੰਪਨੀ 37.5 ਫ਼ੀਸਦੀ ਆਰਐੱਮਐੱਸ ਤੇ ਸਭ ਤੋਂ ਵੱਡੇ ਖਪਤਕਾਰ ਬੇਸ ਨਾਲ ਮਾਰਕੀਟ ਲੀਡਰ ਬਣ ਜਾਵੇਗੀ। ਉਸ ਤੋਂ ਬਾਅਦ ਏਅਰਟੈੱਲ ਤੇ ਜੀਓ ਦਾ ਨੰਬਰ ਹੋਵੇਗਾ। ਆਈਸੀਆਈਸੀਆਈ ਸਕਿਓਰਿਟੀਜ਼ ਨੇ ਕਿਹਾ ਕਿ ਜੀਓ 18 ਸਰਕਲਸ 'ਚ ਪਹਿਲੇ ਹੀ ਨੰਬਰ ਇਕ ਜਾਂ ਨੰਬਰ ਦੋ 'ਤੇ ਹੈ। 15 ਸਰਕਲਸ 'ਚ ਉਨ੍ਹਾਂ ਕੋਲ 25 ਫ਼ੀਸਦੀ ਏਜੀਆਰ ਮਾਰਕੀਟ ਸ਼ੇਅਰ ਹੈ।

ਜੀਓ ਨੇ ਸਤੰਬਰ 2016 'ਚ ਆਲ ਇੰਡੀਆ 4ਜੀ ਨੈੱਟਵਰਕ ਨਾਲ ਕੰਮਕਾਜ ਸ਼ੁਰੂ ਕੀਤਾ ਸੀ। ਟ੫ਾਈ ਨੇ ਇਕੱਠੇ ਕੀਤੇ ਗਏ ਡਾਟਾ ਦੇ ਵਿਸ਼ਲੇਸ਼ਣ ਕਰਦਿਆਂ ਆਈਸੀਆਈਸੀਆਈ ਸਕਿਓਰਿਟੀਜ਼ ਨੇ ਇਕ ਨੋਟ 'ਚ ਕਿਹਾ ਕਿ ਮਾਰਚ ਕੁਆਰਟਰ 'ਚ ਉਸ ਦਾ ਐਡਜਸਟਿਡ ਗ੫ਾਸ ਰੈਵੇਨਿਊ ਤਿਮਾਹੀ ਆਧਾਰ 'ਤੇ 18 ਫ਼ੀਸਦੀ ਤੋਂ ਜ਼ਿਆਦਾ ਵਧ ਕੇ 6,300 ਕਰੋੜ ਰੁਪਏ ਹੋ ਗਿਆ ਸੀ। ਉਥੇ ਏਅਰਟੈੱਲ, ਵੋਡਾਫੋਨ ਇੰਡੀਆ ਤੇ ਆਈਡੀਆ ਲਈ ਅੰਕੜਾ ਯਮਵਾਰ : 5.5 ਫ਼ੀਸਦੀ, 4.8 ਫ਼ੀਸਦੀ ਤੇ 8.8 ਫ਼ੀਸਦੀ ਘਟ ਕੇ 10,100 ਕਰੋੜ ਰੁਪਏ , 6700 ਕਰੋੜ ਅਤੇ 5200 ਕਰੋੜ ਰੁਪਏ ਰਿਹਾ।

ਫਿਲਿਪ ਕੈਪੀਟਲ ਦੇ ਟੈਲੀਕਾਮ ਮਾਹਿਰ ਨਵੀਨ ਕੁਲਕਰਨੀ ਨੇ ਕਿਹਾ ਕਿ ਜੀਓ ਦੀ ਦਮਦਾਰ ਆਰਐੱਮਐੱਸ ਵਾਧੇ ਨੂੰ ਵੇਖਦਿਆਂ ਉਹ ਆਸਾਨੀ ਨਾਲ ਨੰਬਰ ਦੋ ਤੇ ਮੌਜੂਦ ਵੋਡਾਫੋਨ ਨੂੰ ਵਿੱਤੀ ਸਾਲ 2019 ਦੇ ਪਹਿਲੇ ਕੁਆਰਟਰ 'ਚ ਪਿੱਛੇ ਛੱਡ ਸਕਦੀ ਹੈ। ਆਈਸੀਆਈਸੀਆਈ ਸਕਿਓਰਿਟੀਜ਼ ਦੇ ਟੈਲੀਕਾਮ ਰਿਸਰਚ ਮਾਹਿਰ ਸੰਜੇਸ਼ ਜੈਨ ਨੇ ਕਿਹਾ ਕਿ ਵੋਡਾਫੋਨ ਇੰਡੀਆ ਤੇ ਆਈਡੀਆ ਦੀ ਤਿਮਾਹੀ ਏਜੀਆਰ ਵਾਧਾ 22 ਸਰਕਲਜ਼ 'ਚੋਂ ਯਮਵਾਰ : ਛੇ, ਪੰਜ ਤੇ ਦੋ ਸਰਕਲ 'ਚ ਹੀ ਰਹੀ। ਹੋ ਸਕਦਾ ਹੈ ਕਿ ਇਸ ਦੇ ਚਲਦੇ ਜੀਓ ਦਾ ਰੈਵੇਨਿਊ ਸ਼ੇਅਰ ਦਮਦਾਰ ਢੰਗ ਨਾਲ ਵਧਿਆ ਹੋਵੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: jio news