ਜਾਪਾਨ ਦਾ ਅਰਥਚਾਰਾ ਦੋ ਸਾਲਾਂ 'ਚ ਤੇਜ਼ੀ ਨਾਲ ਪਹਿਲੀ ਵਾਰ ਡਿੱਗਿਆ

Updated on: Wed, 16 May 2018 07:36 PM (IST)
  

ਟੋਕੀਓ (ਏਜੰਸੀ) : ਜਾਪਾਨੀ ਅਰਥਚਾਰਾ ਦੋ ਸਾਲਾਂ 'ਚ ਪਹਿਲੀ ਵਾਰ ਜਨਵਰੀ-ਮਾਰਚ 'ਚ ਗਿਰਾਵਟ ਵਲ ਗਿਆ। ਅਧਿਕਾਰਤ ਅੰਕੜਿਆਂ ਅਨੁਸਾਰ ਗਿਰਾਵਟ ਦੀ ਵਜ੍ਹਾ ਕਮਜ਼ੋਰ ਖਪਤ ਹੈ। ਜਾਪਾਨ ਦੇ ਮੰਤਰੀ ਮੰਡਲ ਦਫ਼ਤਰ ਨੇ ਕਿਹਾ ਕਿ ਅਰਥਚਾਰਾ ਜਨਵਰੀ ਮਾਰਚ ਤਿਮਾਹੀ 'ਚ ਇਸ ਤੋਂ ਪਿਛਲੀ ਤਿਮਾਹੀ ਦੀ ਤੁਲਨਾ 'ਚ 0.2 ਫ਼ੀਸਦੀ ਡਿੱਗਿਆ। ਸਾਲ 2017 ਦੇ ਅੰਤ 'ਚ ਦੁਨੀਆ ਦਾ ਇਹ ਤੀਜਾ ਸਭ ਤੋਂ ਵੱਡਾ ਅਰਥਚਾਰਾ 0.1 ਫ਼ੀਸਦੀ ਵਧਿਆ ਸੀ। ਨਿੱਜੀ ਖਪਤ 'ਚ ਪਿਛਲੇ ਸਾਲ ਦੀ ਆਖਰੀ ਤਿਮਾਹੀ 'ਚ 0.2 ਫ਼ੀਸਦੀ ਦੇ ਵਾਧੇ ਤੋਂ ਬਾਅਦ ਉਸੇ ਪੱਧਰ 'ਤੇ ਬਣਿਆ ਰਿਹਾ।

ਘਰੇਲੂ ਨਿੱਜੀ ਨਿਵੇਸ਼ ਪਿਛਲੀ ਤਿਮਾਹੀ 'ਚ 2.7 ਫ਼ੀਸਦੀ ਦੀ ਗਿਰਾਵਟ ਤੋਂ ਬਾਅਦ ਇਸ ਤਿਮਾਹੀ 'ਚ ਅਤੇ 2.1 ਫ਼ੀਸਦੀ ਹੋਰ ਡਿੱਗ ਗਿਆ। ਐੱਸਐੱਮਬੀਸੀ ਨਿਕੋ ਸਕਿਉੂਰਿਟੀਜ ਦੇ ਮੁੱਖ ਮਾਰਕੀਟ ਅਰਥ ਸ਼ਾਸਤਰੀ ਸੋਸ਼ਿਮਾਸਾ ਮਾਰੂਯਾਮਾ ਨੇ ਕਿਹਾ ਕਿ ਜਨਵਰੀ-ਫਰਵਰੀ 'ਚ ਭਾਰੀ ਬਰਫ਼ਬਾਰੀ ਤੇ ਸਬਜ਼ੀਆਂ ਦੇ ਰੇਟ ਵਧਣ ਨਾਲ ਨਾ ਸਿਰਫ ਖ਼ਰਚ ਯੋਗ ਆਮਦਨ 'ਚ ਕਮੀ ਆਈ ਹੈ ਸਗੋਂ ਨਿੱਜੀ ਖਪਤ ਹੋਈ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: japan economic news