ਜਨ ਧਨ ਤਹਿਤ ਖੁੱਲ੍ਹੇ 30 ਕਰੋੜ ਬੈਂਕ ਖਾਤੇ : ਜੇਤਲੀ

Updated on: Wed, 13 Sep 2017 06:42 PM (IST)
  

=ਕੀਤਾ ਸੰਬੋਧਨ

-ਯੋਜਨਾ ਤੋਂ ਪਹਿਲਾਂ 42 ਫ਼ੀਸਦੀ ਪਰਿਵਾਰ ਬੈਂਕਾਂ ਨਾਲ ਨਹੀਂ ਜੁੜੇ ਸਨ

-ਕਿਹਾ, 99.99 ਫ਼ੀਸਦੀ ਪਰਿਵਾਰਾਂ ਕੋਲ ਹੈ ਘੱਟੋ-ਘੱਟ ਇਕ ਬੈਂਕ ਖਾਤਾ

---------

ਨਵੀਂ ਦਿੱਲੀ (ਏਜੰਸੀ) : ਵਿੱਤੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ 'ਚ ਜਨ ਧਨ ਯੋਜਨਾ ਤਹਿਤ 30 ਕਰੋੜ ਪਰਿਵਾਰਾਂ ਦੇ ਬੈਂਕ ਖਾਤੇ ਖੋਲ੍ਹੇ ਗਏ ਹਨ। ਜੇਤਲੀ ਨੇ ਵਿੱਤੀ ਰਲੇਵੇਂ 'ਤੇ ਇਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਯੋਜਨਾ ਦੀ ਸ਼ੁਰੂਆਤ ਤੋਂ ਪਹਿਲਾਂ ਕਰੀਬ 42 ਫ਼ੀਸਦੀ ਪਰਿਵਾਰ ਬੈਂਕ ਸੇਵਾ ਨਾਲ ਜੁੜੇ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਜਨ ਧਨ ਯੋਜਨਾ ਬੈਂਕ ਖਾਤੇ ਖੋਲ੍ਹਣ ਦੀ ਦੇਸ਼ ਦੀ ਸਭ ਤੋਂ ਵੱਡੀ ਮੁਹਿੰਮ ਹੈ। ਇਸ ਦਾ ਟੀਚਾ ਸਾਰੇ ਕਾਰੋਬਾਰੀ ਬੈਂਕਾਂ 'ਚ ਸਿਫ਼ਰ ਜਮ੍ਹਾਂ ਖਾਤੇ ਖੋਲ੍ਹ ਕੇ ਹਰੇਕ ਪਰਿਵਾਰ ਨੂੰ ਬੈਂਕਿੰਗ ਪ੍ਰਣਾਲੀ ਨਾਲ ਜੋੜਨਾ ਸੀ।

ਜੇਤਲੀ ਨੇ ਕਿਹਾ ਕਿ ਸਿਫ਼ਰ ਜਮ੍ਹਾਂ ਬੈਂਕ ਖਾਤਿਆਂ ਦਾ ਅਨੁਪਾਤ 77 ਫ਼ੀਸਦੀ ਤੋਂ ਘੱਟ ਹੋ ਕੇ 20 ਫ਼ੀਸਦੀ ਰਹਿ ਗਿਆ ਹੈ। ਸਿੱਧਾ ਲਾਭ ਬੈਂਕ ਖਾਤਿਆਂ 'ਚ ਦੇਣ ਦੀ ਸਹੂਲਤ ਦਾ ਵਿਸਥਾਰ ਹੋਣ ਨਾਲ ਇਹ ਖਾਤੇ ਵੀ ਸੰਚਾਲਨ 'ਚ ਆ ਜਾਣਗੇ। ਉਨ੍ਹਾਂ ਨੇ ਕਿਹਾ ਕਿ ਯੋਜਨਾ ਦੀ ਸ਼ੁਰੂਆਤ ਦੇ ਤਿੰਨ ਮਹੀਨੇ ਬਾਅਦ ਸਤੰਬਰ 2014 'ਚ 76.81 ਫ਼ੀਸਦੀ ਖਾਤਿਆਂ 'ਚ ਜਮ੍ਹਾਂ ਰਕਮ ਸਿਫ਼ਰ ਰਹੀ ਸੀ। ਹੁਣ ਇਸ ਤਰ੍ਹਾਂ ਦੇ ਖਾਤੇ ਘੱਟ ਹੋ ਕੇ 20 ਫ਼ੀਸਦੀ ਰਹਿ ਗਏ ਹਨ।

ਉਨ੍ਹਾਂ ਨੇ ਜਨ ਧਨ ਯੋਜਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ 99.99 ਫ਼ੀਸਦੀ ਪਰਿਵਾਰਾਂ ਕੋਲ ਘੱਟ ਤੋਂ ਘੱਟ ਇਕ ਬੈਂਕ ਖਾਤਾ ਹੈ। ਆਧਾਰ ਬਾਰੇ 'ਚ ਜੇਤਲੀ ਨੇ ਕਿਹਾ ਕਿ ਇਹ ਯੂਪੀਏ ਸਰਕਾਰ ਸਮੇਂ ਉੱਭਰਦਾ ਹੋਇਆ ਵਿਚਾਰ ਹੀ ਸੀ। ਭਾਰਤੀ ਜਨਤਾ ਪਾਰਟੀ ਦੀ ਸਰਕਾਰ 'ਚ ਇਸ ਸਬੰਧੀ ਕਾਨੂੰਨ ਪਾਸ ਹੋਇਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Jan Dhan yogna