ਜੈਪ੫ਕਾਸ਼ ਐਸੋਸੀਏਟਸ ਲਿਮਟਿਡ ਨੂੰ ਜਮ੍ਹਾਂ ਕਰਵਾਉਣੇ ਹੋਣਗੇ 1,000 ਕਰੋੜ

Updated on: Wed, 16 May 2018 07:36 PM (IST)
  

-ਸੁਪਰੀਮ ਕੋਰਟ ਦੀ ਰਜਿਸਟਰੀ ਕੋਲ 15 ਜੁੂਨ ਤਕ ਜਮ੍ਹਾਂ ਕਰਵਾਉਣੀ ਹੋਵੇਗੀ ਰਕਮ

ਨਵੀਂ ਦਿੱਲੀ (ਪੀਟੀਆਈ) : ਜੈਪ੫ਕਾਸ਼ ਐਸੋਸੀਏਸ਼ਨ ਲਿਮ. (ਜੇਏਐੱਲ) ਨੂੰ ਇਕ ਹਜ਼ਾਰ ਕਰੋੜ ਰੁਪਏ 15 ਜੂਨ ਤਕ ਸੁਪਰੀਮ ਕੋਰਟ ਦੀ ਰਜਿਸਟਰੀ ਕੋਲ ਜਮ੍ਹਾਂ ਕਰਵਾਉਣੇ ਹੋਣਗੇ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਰਕਮ ਜਮ੍ਹਾਂ ਕਰਵਾਉਣ ਤੋਂ ਬਾਅਦ ਜੇਏਐੱਲ ਦੀ ਸਹਿਯੋਗੀ ਕੰਪਨੀ ਜੈਪ੫ਕਾਸ਼ ਇੰਫ੫ਾਟੈੱਕ ਨੂੰ ਨੀਲਾਮ ਕਰਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਜੇਏਐੱਲ ਨੂੰ ਦੋ ਹਜ਼ਾਰ ਕਰੋੜ ਰੁਪਏ ਜਮ੍ਹਾਂ ਕਰਵਾਉਣ ਦਾ ਆਦੇਸ਼ ਦਿੱਤਾ ਸੀ, ਜਿਸ ਨਾਲ ਘਰ ਖ਼ਰੀਦਦਾਰਾਂ ਨੂੰ ਪੈਸਾ ਵਾਪਸ ਕੀਤਾ ਜਾ ਸਕੇ। ਕੰਪਨੀ ਨੇ 750 ਕਰੋੜ ਰੁਪਏ ਜਮ੍ਹਾਂ ਕਰਵਾ ਦਿੱਤੇ ਸਨ। ਹੁਣ ਉਸ ਨੂੰ ਫਿਰ ਤੋਂ ਰਕਮ ਜਮ੍ਹਾਂ ਕਰਵਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਰੀਅਲ ਸਟੇਟ ਫਰਮ ਵੱਲੋਂ ਪੈਰਵੀ ਕਰ ਰਹੇ ਵਕੀਲ ਅਨੁਪਮ ਲਾਲ ਦਾਸ ਨੇ ਕਿਹਾ ਕਿ ਜੈਪ੫ਕਾਸ਼ ਇੰਫ੫ਾਟੈੱਕ ਨੂੰ ਫਿਰ ਤੋਂ ਚਲਾਉਣ ਦੇ ਪ੫ਸਤਾਵ 'ਤੇ ਕਮੇਟੀ ਆਫ਼ ਯੈਡਿਟਸ (ਸੀਓਸੀ) ਗੌਰ ਕਰੇ। ਉਨ੍ਹਾਂ ਦਾ ਤਰਕ ਸੀ ਕਿ ਕੰਪਨੀ ਦੀ ਨਿਲਾਮੀ ਕਰਨ ਦੀ ਪ੫ਕਿਰਿਆ ਨਾ ਤਾਂ ਘਰ ਖ਼ਰੀਦਦਾਰਾਂ ਦੇ ਹਿੱਤ 'ਚ ਹੈ ਤੇ ਨਾ ਹੀ ਕਰਜ਼ ਦੇਣ ਵਾਲਿਆਂ ਦੇ। ਦਸ ਹਜ਼ਾਰ ਕਰੋੜ ਦਾ ਜੋ ਪ੫ਸਤਾਵ ਕੰਪਨੀ ਨੂੰ ਚਲਾਉਣ ਲਈ ਦਿੱਤਾ ਗਿਆ ਹੈ, ਉਸ ਨੂੰ ਹਰ ਘਰ ਖ਼ਰੀਦਦਾਰ ਨੂੰ ਜੈਪ੫ਕਾਸ਼ ਇੰਫ੫ਾਟੈੱਕ ਦੇ ਦੋ ਹਜ਼ਾਰ ਇਕਵਿਟੀ ਸ਼ੇਅਰ ਦੇਣ ਦੀ ਗੱਲ ਕਹੀ ਗਈ ਹੈ। ਕੰਪਨੀ ਦਾ ਕਹਿਣਾ ਸੀ ਕਿ ਉਹ ਹਰ ਮਹੀਨੇ ਪੰਜ ਸੌ ਯੂਨਿਟ ਤਿਆਰ ਕਰ ਰਹੀ ਹੈ। ਜਿਸ ਨਾਲ ਖ਼ਰੀਦਦਾਰਾਂ ਨੂੰ ਕਬਜ਼ਾ ਦਿੱਤਾ ਜਾ ਸਕੇ। ਕੋਰਟ ਨੇ ਆਪਣੀ ਰਜਿਸਟਰੀ ਨੂੰ ਕਿਹਾ ਕਿ ਉਸ ਕੋਲ ਜੇਕਰ ਪੈਸਾ ਹੈ ਤਾਂ ਉਸ ਨੂੰ ਥੋੜ੍ਹੇ ਸਮੇਂ ਲਈ ਕੌਮੀ ਬੈਂਕ 'ਚ ਜਮ੍ਹਾਂ ਕਰਵਾ ਦਿੱਤਾ ਜਾਵੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: jaiparkash associate news