ਆਈਪੀਐੱਲ ਮੈਚਾਂ 'ਤੇ ਨੈੱਟਵਰਕ ਸਮਰੱਥਾ ਵਧਾਏਗੀ ਏਅਰਟੈੱਲ

Updated on: Sat, 07 Apr 2018 07:34 PM (IST)
  

ਨਵੀਂ ਦਿੱਲੀ (ਏਜੰਸੀ) : ਦੂਰਸੰਚਾਰ ਖੇਤਰ ਦੀ ਮੁੱਖ ਕੰਪਨੀ ਭਾਰਤੀ ਏਅਰਟੈੱਲ ਨੇ ਆਈਪੀਐੱਲ ਦੇ ਮੈਚਾਂ ਲਈ ਪ੫੫ੀ-5ਜੀ ਤਕਨੀਕ ਲਾਉਣ ਦਾ ਐਲਾਨ ਕੀਤਾ। ਕੰਪਨੀ ਨੇ ਕਿਹਾ ਕਿ ਇਸ ਨਾਲ ਕੰਪਨੀ ਦੇ ਨੈੱਟਵਰਕ ਦੀ ਸਮਰੱਥਾ ਸੱਤ ਗੁਣਾ ਤਕ ਵਧ ਜਾਵੇਗੀ ਤੇ ਉਸ ਦੇ ਗਾਹਕਾਂ ਨੂੰ ਉੱਚ ਗਤੀ ਦਾ ਇੰਟਰਨੈੱਅ ਮੁਹੱਈਆ ਹੋਵੇਗਾ। ਏਅਰਟੈੱਲ ਨੇ ਬਿਆਨ 'ਚ ਕਿਹਾ ਕਿ ਕੰਪਲੀ ਆਈਪੀਐੱਲ ਮੈਚਾਂ ਲਈ ਆਧੁਨਿਕ ਮੈਸਿਵ ਐੱਮਆਈਐੱ੫ਓ ਪ੫ੀ-5 ਜੀ ਤਕਨੀਕ ਲਿਆਵੇਗੀ। ਇਸ ਨਾਲ ਮੌਜੂਦਾ ਨੈੱਟਵਰਕ ਦੀ ਸਮਰੱਥਾ ਪੰਜ ਤੋਂ ਸੱਤ ਗੁਣਾ ਵੱਧ ਜਾਵੇਗੀ। ਗਾਹਕ ਆਪਣੇ 4ਜੀ ਨੈੱਟਵਰਕ ਬੇਹੱਦ ਤੇਜ਼ ਡਾਟਾ ਸਪੀਡ ਦਾ ਆਨੰਦ ਲੈਣ ਸਕਣਗੇ।

ਏਅਰਟੈੱਲ ਇਹ ਤਕਨੀਕ ਆਈਪੀਐੱਲ ਮੈਚ ਦਿੱਲੀ, ਮੁੰਬਈ, ਹੈਦਰਾਬਾਦ, ਕੋਲਕਾਤਾ, ਮੋਹਾਲੀ, ਇੰਦੌਰ, ਜੈਪੁਰ, ਬੈਂਗਲੁਰੂ ਤੇ ਚੇਨੱਈ 'ਚ ਲਿਆਵੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ipl news