ਸਿੱਕਾ ਨੇ ਪੇਸ਼ ਕੀਤੀ ਇਨਫੋਸਿਸ ਦੀ 'ਸਵਦੇਸ਼ੀ ਚਾਲਕ ਰਹਿਤ' ਕਾਰਟ

Updated on: Fri, 14 Jul 2017 07:09 PM (IST)
  

ਬੈਂਗਲੁਰੂ (ਏਜੰਸੀ) : ਇਨਫੋਸਿਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਸ਼ਾਲ ਸਿੱਕਾ ਸ਼ੁੱਕਰਵਾਰ ਨੂੰ ਜਦੋਂ ਕੰਪਨੀ ਦੇ ਨਤੀਜਿਆਂ ਬਾਰੇ ਗੱਲ ਕਰਨ ਮੀਡੀਆ ਸਾਹਮਣੇ ਪਹੁੰਚੇ ਤਾਂ ਉਹ ਇਕ 'ਚਾਲਕ ਰਹਿਤ ਕਾਰਟ' (ਛੋਟਾ ਵਾਹਨ) 'ਚ ਬੈਠ ਕੇ ਆਏ। ਇਸ ਦਾ ਵਿਕਾਸ ਕੰਪਨੀ ਨੇ ਭਾਰਤ 'ਚ ਹੀ ਆਪਣੇ ਮੈਸੂਰ ਵਿਖੇ ਕੇਂਦਰ 'ਚ ਕੀਤਾ ਹੈ। ਸਿੱਕਾ ਮੁਤਾਬਕ ਇਨਫੋਸਿਸ ਆਟੋਮੈਟਿਕ ਵਾਹਨਾਂ ਦਾ ਵਿਕਾਸ ਕਰ ਰਹੀ ਹੈ। ਇਸ ਦਾ ਟੀਚਾ ਆਰਟੀਫੀਸ਼ਿਅਲ ਇੰਟੈਲੀਜੈਂਸ ਜਿਹੀ ਨਵੀਂ ਤਕਨੀਕ 'ਤੇ ਮੁਲਾਜ਼ਮਾਂ ਨੂੰ ਸਿਖਲਾਈ ਦੇਣਾ ਹੈ। ਸਿੱਕਾ ਨੇ ਟਵੀਟ ਕੀਤਾ ਕਿ ਮੇਰੇ ਅਤੇ ਪ੫ਵੀਨ (ਸੀਓਓ) ਲਈ ਮੈਸੂਰ ਦੇ ਇਨਫੋਸਿਸ ਇੰਜੀਨੀਅਰਿੰਗ ਸਰਵਿਸਿਜ਼ 'ਚ ਇਕ ਆਟੋਮੈਟਿਕ ਵਾਹਨ ਦਾ ਨਿਰਮਾਣ ਕੀਤਾ ਗਿਆ ਹੈ। ਕੌਣ ਕਹਿੰਦਾ ਹੈ ਕਿ ਅਸੀਂ ਬਦਲਾਅ ਲਿਆਉਣ ਵਾਲੀ ਤਕਨੀਕ ਦਾ ਨਿਰਮਾਣ ਨਹੀਂ ਕਰ ਸਕਦੇ? ਇਹ ਵਾਹਨ ਸੈਂਸਰਾਂ ਨਾਲ ਲੈਸ ਹੈ ਜੋ ਇਸ ਨੂੰ ਬਿਨਾਂ ਚਾਲਕ ਚੱਲਣ 'ਚ ਸਮਰੱਥ ਬਣਾਉਂਦੇ ਹਨ। ਇਹ ਇਕ ਗੋਲਫ ਕਾਰਟ ਵਰਗਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: infosis developed automatic cart