ਮਹਿੰਗਾਈ ਵਧੀ, ਸਨਅਤੀ ਉਤਪਾਦਨ 'ਚ ਸੁਧਾਰ

Updated on: Wed, 13 Sep 2017 06:25 PM (IST)
  

=ਤੇਜ਼ੀ

-ਅਗਸਤ ਦਾ ਪ੍ਰਚੂਨ ਮਹਿੰਗਾਈ ਦਾ ਅੰਕੜਾ ਮਾਰਚ ਪਿੱਛੋਂ ਸਭ ਤੋਂ ਉੱਚਾ

-ਆਉਣ ਵਾਲੇ ਕੁਝ ਮਹੀਨਿਆਂ 'ਚ ਆਈਆਈਪੀ ਵਾਧਾ ਹੋ ਸਕਦੈ ਤੇਜ਼

-------

ਨਵੀਂ ਦਿੱਲੀ (ਏਜੰਸੀ) : ਪ੍ਰਚੂਨ ਮਹਿੰਗਾਈ ਦਰ ਅਗਸਤ ਮਹੀਨੇ 'ਚ ਵਧ ਕੇ ਪੰਜ ਮਹੀਨੇ ਦੇ ਉੱਚੇ ਪੱਧਰ 'ਤੇ 3.36 ਫ਼ੀਸਦੀ 'ਤੇ ਪਹੁੰਚ ਗਈ ਹੈ। ਸਬਜ਼ੀਆਂ ਅਤੇ ਫ਼ਲਾਂ ਦੀਆਂ ਕੀਮਤਾਂ ਚੜ੍ਹਨ ਨਾਲ ਪ੍ਰਚੂਨ ਮਹਿੰਗਾਈ ਦਰ ਵਧੀ ਹੈ। ਇਸ ਤੋਂ ਪਿਛਲੇ ਮਹੀਨੇ ਖ਼ਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਦੀ ਦਰ 2.36 ਫ਼ੀਸਦੀ 'ਤੇ ਸੀ। ਅਗਸਤ ਮਹੀਨੇ ਦਾ ਪ੍ਰਚੂਨ ਮਹਿੰਗਾਈ ਦਾ ਅੰਕੜਾ ਮਾਰਚ, 2017 ਤੋਂ ਬਾਅਦ ਸਭ ਤੋਂ ਉੱਚਾ ਹੈ। ਉਸ ਸਮੇਂ ਇਹ 3.89 ਫ਼ੀਸਦੀ 'ਤੇ ਸੀ। ਸਰਕਾਰ ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਅਗਸਤ 'ਚ ਖ਼ੁਰਾਕ ਮਹਿੰਗਾਈ ਵਧ ਕੇ 1.52 ਫ਼ੀਸਦੀ 'ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਮਹਿੰਗਾਈ ਘੱਟ ਸੀ।

ਫ਼ਲ ਤੇ ਸਬਜ਼ੀਆਂ ਦੀ ਮਹਿੰਗਾਈ ਦਰ ਵਧੀ ਕੇਂਦਰੀ ਸਟੈਟਿਸਟਿਕਸ ਦਫ਼ਤਰ (ਸੀਐੱਸਓ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮਹੀਨੇ ਦੌਰਾਨ ਰੋਜ਼ਾਨਾ ਵਰਤੋਂ ਵਾਲੇ ਫ਼ਲ ਅਤੇ ਸਬਜ਼ੀਆਂ ਦੀ ਮਹਿੰਗਾਈ ਦਰ ਵਧ ਕੇ 5.28 ਫ਼ੀਸਦੀ ਅਤੇ 6.16 ਫ਼ੀਸਦੀ ਹੋ ਗਈ। ਇਹ ਜੁਲਾਈ 'ਚ 2.83 ਫ਼ੀਸਦੀ ਸਿਫ਼ਰ ਤੋਂ 3.57 ਫ਼ੀਸਦੀ ਹੇਠਾਂ ਸੀ। ਇਸੇ ਤਰ੍ਹਾਂ ਤਿਆਰ ਖਾਣੇ, ਪੀਣ ਵਾਲੀਆਂ ਚੀਜ਼ਾਂ ਤੇ ਮਿਠਆਈ 'ਚ ਮਹਿੰਗਾਈ ਅਗਸਤ 'ਚ ਵਧ ਕੇ 1.96 ਫ਼ੀਸਦੀ ਹੋ ਗਈ, ਜੋ ਜੁਲਾਈ 'ਚ 0.43 ਫ਼ੀਸਦੀ ਸੀ। ਇਸੇ ਤਰ੍ਹਾਂ ਆਵਾਜਾਈ ਅਤੇ ਸੰਚਾਰ ਖੇਤਰਾਂ 'ਚ ਵੀ ਮਹਿੰਗਾਈ ਦਰ ਵਧ ਕੇ 3.71 ਫ਼ੀਸਦੀ ਹੋ ਗਈ ਜੋ ਜੁਲਾਈ 'ਚ 1.76 ਫ਼ੀਸਦੀ ਸੀ। ਮੋਟੇ ਅਨਾਜ ਤੇ ਉਤਪਾਦ, ਮੀਟ-ਮੱਛੀ, ਤੇਲ ਤੇ ਚਰਬੀ ਦੀ ਮਹਿੰਗਾਈ ਦਰ ਘਟ ਕੇ 3.87 ਫ਼ੀਸਦੀ, 2.94 ਫ਼ੀਸਦੀ ਅਤੇ 1.03 ਫ਼ੀਸਦੀ 'ਤੇ ਆ ਗਈ ਹੈ।

----------

ਸਨਅਤੀ ਉਤਪਾਦਨ ਵਧਿਆ

ਸਨਅਤੀ ਉਤਪਾਦਨ 'ਚ ਜੁਲਾਈ 'ਚ ਵਾਧਾ ਦਰਜ ਕੀਤਾ ਗਿਆ ਹੈ ਤੇ ਇਹ 1.2 ਫ਼ੀਸਦੀ ਰਹੀ, ਜਦਕਿ ਜੂਨ 'ਚ ਇਹ 0.16 ਫ਼ੀਸਦੀ ਸੀ। ਅਧਿਕਾਰਤ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ। ਹਾਲਾਂਕਿ ਸਾਲ-ਦਰ-ਸਾਲ ਆਧਾਰ 'ਤੇ ਇਸ 'ਚ ਗਿਰਾਵਟ ਦਰਜ ਕੀਤੀ ਗਈ ਹੈ ਕਿਉਂਕਿ ਸਾਲ 2016 ਦੇ ਜੂਨ 'ਚ ਇਹ 4.5 ਫ਼ੀਸਦੀ ਸੀ। ਅਗਸਤ 'ਚ ਮੈਨੂਫੈਕਚਰਿੰਗ ਪੀਐੱਮਆਈ 'ਚ ਰਿਕਵਰੀ ਤੋਂ ਇਸ ਦੇ ਸ਼ੁਰੂਆਤੀ ਸੰਕੇਤ ਮਿਲੇ ਹਨ। ਪੀਐੱਮਆਈ ਡਾਟਾ ਤੋਂ ਪਤਾ ਚੱਲਦਾ ਹੈ ਕਿ ਨਵੇਂ ਆਰਡਰ ਅਤੇ ਪ੍ਰੋਡਕਸ਼ਨ ਪਾਜ਼ੀਟਿਵ ਟੈਰੇਟਰੀ 'ਚ ਆ ਰਹੇ ਹਨ। ਉਥੇ, ਅਗਸਤ ਮਹੀਨੇ ਕਾਰਾਂ ਦੀ ਵਿਕਰੀ 'ਚ ਵੀ 12 ਫ਼ੀਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ, 'ਨੋਟਬੰਦੀ ਦਾ ਅਸਰ ਖ਼ਤਮ ਹੋ ਰਿਹਾ ਹੈ ਤੇ ਜੀਐੱਸਟੀ ਵੀ ਸਹਿਜ ਢੰਗ ਨਾਲ ਲਾਗੂ ਹੋ ਚੁੱਕਾ ਹੈ। ਤਿਉਹਾਰਾਂ ਮੌਸਮ ਨੇੜੇ ਹੈ। ਇਸ ਲਈ ਆਉਣ ਵਾਲੇ ਕੁਝ ਮਹੀਨਿਆਂ 'ਚ ਆਈਆਈਪੀ ਵਾਧਾ ਤੇਜ਼ ਹੋ ਸਕਦਾ ਹੈ।' ਸ਼ਹਿਰੀ ਮੰਗ ਕਮਜ਼ੋਰ ਬਣੀ ਹੋਈ ਹੈ, ਜਿਸ ਦਾ ਪਤਾ ਕੰਜਿਊਮਰ ਡਿਊਰੇਬਲ ਪ੍ਰੋਡਕਸ਼ਨ ਤੋਂ ਚੱਲਿਆ ਹੈ। ਇਸ 'ਚ 1.3 ਫ਼ੀਸਦੀ ਦੀ ਗਿਰਾਵਟ ਆਈ। ਉਥੇ, ਇਨਵੈਸਟਮੈਂਟ ਦਾ ਸੰਕੇਤ ਦੇਣ ਵਾਲੇ ਕੈਪੀਟਲ ਗੁੱਡਸ ਉਤਪਾਦਨ 'ਚ ਵੀ ਇਕ ਫ਼ੀਸਦੀ ਦੀ ਗਿਰਾਵਟ ਦੇਖੀ ਗਈ। ਇਕਰਾ ਦੀ ਮੁੱਖ ਇਨਕਾਮਿਸਟ ਅਦਿੱਤਿਆ ਨਾਇਰ ਨੇ ਦੱਸਿਆ, 'ਆਈਆਈਪੀ ਵਾਧੇ ਦੀ ਰਫ਼ਤਾਰ ਉਮੀਦ ਤੋਂ ਘੱਟ ਰਹੀ ਹੈ। ਮੈਨੂਫੈਕਚਰਿੰਗ ਖੇਤਰ ਹਾਲੇ ਵੀ ਸੁਸਤ ਬਣਿਆ ਹੋਇਆ ਹੈ। ਇਸ ਨਾਲ ਅਜਿਹਾ ਲੱਗ ਰਿਹਾ ਹੈ ਕਿ ਜੀਐੱਸਟੀ ਲਾਗੂ ਹੋਣ ਤੋਂ ਬਾਅਦ ਵੀ ਸਟਾਕ ਤਿਆਰ ਕਰਨ 'ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਹੈ।'

ਮਹਿੰਗਾਈ ਦਰ ਪੰਜ ਮਹੀਨਿਆਂ 'ਚ ਮਾਰਚ 2017 ਤੋਂ ਬਾਅਦ ਅਗਸਤ 'ਚ ਸਭ ਤੋਂ ਜ਼ਿਆਦਾ ਰਹੀ। ਫੂਡ, ਹਾਊਸਿੰਗ ਅਤੇ ਫਿਊਲ ਇਨਫਲੈਸ਼ਨ 'ਚ ਵਾਧੇ ਕਾਰਨ ਅਜਿਹਾ ਹੋਇਆ ਹੈ। ਪਿਛਲੇ ਮਹੀਨੇ ਸਬਜ਼ੀਆਂ ਦੀਆਂ ਕੀਮਤਾਂ 'ਚ ਸਾਲ ਪਹਿਲਾਂ ਦੇ ਇਸੇ ਮਹੀਨੇ ਦੀ ਤੁਲਨਾ 'ਚ 6.16 ਫ਼ੀਸਦੀ ਦਾ ਵਾਧਾ ਹੋਇਆ। ਸਬਜ਼ੀਆਂ ਦੀਆਂ ਕੀਮਤਾਂ 11 ਮਹੀਨੇ ਤੋਂ ਘੱਟ ਹੋ ਰਹੀ ਹੈ ਤੇ ਅਗਸਤ 'ਚ ਇਹ ਪਾਜ਼ੀਟਿਵ ਜ਼ੋਨ 'ਚ ਦਿਸਿਆ। ਹਾਊਸਿੰਗ ਇਨਫਲੈਸ਼ਨ 'ਚ 5.58 ਫ਼ੀਸਦੀ ਦਾ ਵਾਧਾ ਹੋਇਆ। ਇਸ ਦੇ ਨਾਲ ਹੀ ਪਾਨ ਤੇ ਤੰਬਾਕੂ ਉਤਪਾਦਾਂ ਦੀ ਕੀਮਤ ਵੀ 6.85 ਫ਼ੀਸਦੀ ਵਧੀ ਹੈ। ਮਹਿੰਗਾਈ ਦਰ ਬਾਰੇ 'ਚ ਸਿਨਹਾ ਨੇ ਕਿਹਾ, 'ਕਨਜਪਸ਼ਨ ਅਤੇ ਇਨਵੈਸਟਮੈਂਟ ਡਿਮਾਂਡ ਕਮਜ਼ੋਰ ਹੈ ਪਰ ਫਿਸਕਲ ਤੇ ਮੋਨੀਟਰੀ ਰਿਲੀਫ਼ ਦੀ ਗੁਜਾਇਸ਼ ਵੀ ਜ਼ਿਆਦਾ ਨਹੀਂ ਹੈ। ਇਸ ਲਈ ਰਿਕਵਰੀ ਦੀ ਰਫ਼ਤਾਰ ਸੁਸਤ ਰਹੇਗੀ।' ਉਨ੍ਹਾਂ ਨੇ ਕਿਹਾ ਕਿ ਭਾਵੇਂ ਹੀ ਜੁਲਾਈ ਮਹੀਨੇ 'ਚ ਜੀਐੱਸਟੀ ਕੁਲੈਕਸ਼ਨ ਚੰਗੀ ਰਹੀ ਹੈ ਪਰ ਵਾਧੇ 'ਚ ਤੇਜ਼ੀ ਆਉਣ ਲਈ ਵਕਤ ਲੱਗੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Inflation is up and reform in industrial productions