ਵਪਾਰਕ ਮੰਗ ਵਧਣ ਨਾਲ ਨਵੰਬਰ ਮਹੀਨੇ ਦਾ ਕਰਜ਼ 8.8 ਫ਼ੀਸਦੀ ਵਧਿਆ

Updated on: Sat, 30 Dec 2017 05:13 PM (IST)
  

ਮੁੰਬਈ (ਏਜੰਸੀ) : ਵਪਾਰਕ ਖੇਤਰ ਦੀ ਕਰਜ਼ ਮੰਗ 'ਚ ਇਕ ਫ਼ੀਸਦੀ ਕਰੋੜ ਵਾਧੇ ਦੀ ਬਦੌਲਤ ਨਵੰਬਰ ਮਹੀਨੇ 'ਚ ਬੈਂਕਾਂ ਦੇ ਗੈਰ-ਖੁਰਾਕੀ ਕਰਜ ਲਿਫਟਿੰਗ 'ਚ 8.8 ਫ਼ੀਸਦੀ ਦਾ ਵਾਧਾ ਦਰਜ ਕੀਤ ਗਿਆ। । 4.8 ਫ਼ੀਸਦੀ ਕਰਜ ਵਾਧੇ ਦੇ ਮੁਕਾਬਲੇ ਇਸ ਸਾਲ ਦਾ ਵਾਧਾ ਕਰੀਬ ਦੁੱਗਣਾ ਹੈ। ਰਿਜਰਵ ਬੈਂਕ ਦੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ 'ਚ ਸਭ ਤੋਂ ਜ਼ਿਕਰਯੋਗ ਇਹ ਹੈ ਕਿ ਕੁੱਲ ਕਰਜ਼ 'ਚ ਵਪਾਰਕ ਕਰਜ਼ ਮੰਗ 'ਚ ਨਵੰਬਰ ਮਹੀਨੇ ਦੌਰਾਨ ਇਕ ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਜਦੋਂ ਕਿ ਇਕ ਸਾਲ ਪਹਿਲਾਂ ਨਵੰਬਰ 'ਚ ਵਪਾਰਕ ਮੰਗ 3.4 ਫ਼ੀਸਦੀ ਘੱਟ ਹੋਈ ਸੀ। ਇਸ ਸਾਲ ਅਕਤੂਬਰ ਮਹੀਨੇ 'ਚ ਗੈਰ-ਖੁਰਾਕੀ ਕਰਜ਼ 6.6 ਫ਼ੀਸਦੀ ਵਧਿਆ ਹੈ।

ਹਾਲਾਂਕਿ ਇਸ ਦੌਰਾਨ ਖੇਤੀ ਤੇ ਸਬੰਧਿਤ ਗਤੀਵਿਧੀਆਂ ਦੇ ਖੇਤਰ 'ਚ ਕਰਜ਼ ਦਰ 8.4 ਫ਼ੀਸਦੀ ਰਹੀ। ਇਕ ਸਾਲ ਪਹਿਲਾ ਇਸ ਮਹੀਨੇ 'ਚ ਇਸ ਖੇਤਰ 'ਚ 10.3 ਫ਼ੀਸਦੀ ਵਾਧਾ ਹੋਇਆ ਸੀ। ਕੁੱਲ ਕਰਜ਼ 'ਚ ਨਿੱਜੀ ਕਰਜ਼ ਦਾ ਵਾਧਾ 17.3 ਫ਼ੀਸਦੀ ਰਿਹਾ। ਇਕ ਸਾਲ ਪਹਿਲਾਂ ਨਵੰਬਰ 'ਚ ਇਸ ਵਰਗ 'ਚ 15.2 ਫ਼ੀਸਦੀ ਦਾ ਕਰਜ਼ ਵਾਧਾ ਦਰਜ ਕੀਤਾ ਗਿਆ ਸੀ। ਕੇਂਦਰੀ ਬੈਂਕ ਨੇ ਕਿਹਾ ਕਿ ਇਸ ਦੌਰਾਨ ਮੁੱਖ ਉਪ-ਖੇਤਰਾਂ ਜਿਵੇਂ ਕਿ ਵਾਹਨ, ਵਾਹਨ ਕਲਪੁਰਜ਼ੇ ਤੇ ਟਰਾਂਸਪੋਰਟ ਪੁਰਜ਼ੇ, ਮੂਲ ਧਾਤੂ ਤੇ ਧਾਤੂ ਉਤਪਾਦ ਤੇ ਖੁਦਾਈ ਦੇ ਖੇਤਰ 'ਚ ਗਿਰਾਵਟ ਰਹੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: industrial loan news