ਜੀਐੱਸਟੀ : ਜ਼ਰੂਰੀ ਵਸਤੂਆਂ ਦੀ ਕੀਮਤ 'ਚ ਨਹੀਂ ਹੋਵੇਗਾ ਵਾਧਾ

Updated on: Mon, 08 May 2017 04:58 PM (IST)
  
GST will roll out in July with new changes

ਜੀਐੱਸਟੀ : ਜ਼ਰੂਰੀ ਵਸਤੂਆਂ ਦੀ ਕੀਮਤ 'ਚ ਨਹੀਂ ਹੋਵੇਗਾ ਵਾਧਾ

ਵਸਤੂ ਤੇ ਸੇਵਾ ਕਰ ਕਾਨੂੰਨ ਦਾ ਲਾਗੂ ਹੋਣਾ ਇਕ ਜੁਲਾਈ ਤੋਂ ਤੈਅ ਹੈ ਤੇ ਇਨ੍ਹਾਂ ਵਸਤੂਆਂ ਦੀ ਕੀਮਤ 'ਚ ਕਿਸੇ ਵੀ ਤਰ੍ਹਾਂ ਦਾ ਵਾਧਾ ਨਹੀਂ ਹੋਵੇਗਾ, ਹਾਲਾਂਕਿ ਕੁੱਝ ਸੇਵਾਵਾਂ ਦੀ ਲਾਗਤ 'ਚ ਮਾਮੂਲੀ ਵਾਧਾ ਦਿਖਾਈ ਦੇ ਸਕਦਾ ਹੈ। ਇਹ ਜਾਣਕਾਰੀ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਤੀ ਹੈ।

ਜਾਣਕਾਰੀ ਮੁਤਾਬਿਕ ਵਸਤੂ ਤੇ ਸੇਵਾ ਕਰ ਕਾਨੂੰਨ ਨੂੰ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਕਰ ਕਾਨੂੰਨ ਕਿਹਾ ਜਾ ਰਿਹਾ ਹੈ। ਜੀਐੱਸਟੀ ਨਾਲ ਰਾਜ ਤੇ ਕੇਂਦਰ ਦੇ ਪੱਧਰ 'ਤੇ ਇਕ ਰਾਸ਼ਟਰੀ ਵਿਕਰੀ ਕਰ ਲੱਗੇਗਾ ਜੋ ਦੇਸ਼ 'ਚ ਸੋਲੋ ਬਾਜ਼ਾਰ ਦਾ ਨਿਰਮਾਣ ਕਰੇਗਾ ਤੇ ਕਾਰੋਬਾਰੀਆਂ ਲਈ ਉਸਦੀ ਪਹੁੰਚ ਨੂੰ ਆਸਾਨ ਬਣਾਏਗਾ। ਭਾਰਤ 'ਚ ਵਰਤਮਾਨ ਅਸਿੱਧੇ ਤੌਰ 'ਤੇ ਕਰ ਦੀ ਬਣਤਰ ਕਾਫੀ ਗੁੰਝਲਦਾਰ ਹੈ, ਜੋ ਲੋਕ ਵਸਤੂਆਂ ਤੇ ਸੇਵਾਵਾਂ 'ਚ ਲੈਣਦੇਣ ਕਰਦੇ ਹਨ, ਉਨ੍ਹਾਂ ਨੇ ਕਈ ਪੱਧਰ 'ਤੇ ਕਰ ਦਾ ਭੁਗਤਾਨ ਕਰਨਾ ਹੁੰਦਾ ਹੈ। ਜੇਟਲੀ ਨੇ ਕਿਹਾ ਕਿ ਪੂਰਾ ਦੇਸ਼ ਕਈ ਸਾਰੇ ਬਾਜ਼ਾਰਾਂ 'ਚ ਤਬਦੀਲ ਹੋ ਚੁੱਕਾ ਹੈ, ਇਸ ਲਈ ਵਸਤੂਆਂ ਤੇ ਸੇਵਾਵਾਂ ਦੀ ਮੁਫ਼ਤ ਆਵਾਜਾਈ ਸੰਭਵ ਨਹੀਂ ਸੀ। ਹੁਣ ਜੀਐੱਸਟੀ ਦਾ ਵਿਚਾਰ ਇਹ ਹੈ ਕਿ ਦੇਸ਼ 'ਚ ਸਿਰਫ ਇਕ ਟੈਕਸ ਹੀ ਲਾਗੂ ਹੋਵੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: GST will roll out in July with new changes