ਜੀਐੱਸਟੀ 'ਚ ਹੋਣਗੇ ਅਹਿਮ ਬਦਲਾਅ, ਜਲਦ ਰਿਪੋਰਟ ਸੌਂਪੇਗਾ ਰਿਵਿਊ ਪੈਨਲ

Updated on: Sat, 02 Dec 2017 04:25 PM (IST)
  

ਨਵੀਂ ਦਿੱਲੀ (ਏਜੰਸੀ) : ਗੁੱਡਸ ਐਂਡ ਸਰਵਿਸ ਟੈਕਸ ਦੀ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਜਲਦੀ ਹੀ ਇਸ 'ਚ ਹੋਰ ਬਦਲਾਅ ਕੀਤੇ ਜਾਣਗੇ। ਇੰਡਸਟਰੀ ਦੇ ਪ੫ਤੀਨਿਧੀਆਂ ਦਾ ਪੈਨਲ ਜੀਐੱਸਟੀ 'ਚ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਕੁਝ ਨਵੇਂ ਬਦਲਾਵਾਂ ਦੀ ਸਿਫਾਰਸ਼ ਕਰਨ ਜਾ ਰਿਹਾ ਹੈ। ਸਰਕਾਰ ਨੇ ਜੀਐੱਸਟੀ 'ਚ ਆ ਰਹੀਆਂ ਮੁਸ਼ਕਿਲਾਂ ਨੂੰ ਰਿਵਿਊ ਕਰਨ ਲਈ 6 ਮੈਂਬਰੀ ਜੀਐੱਸਟੀ ਲਾਅ ਰਿਵਿਊ ਕਮੇਟੀ ਦਾ ਗਠਨ ਕੀਤਾ ਸੀ।

ਕੇਂਦਰ ਸਰਕਾਰ ਜੀਐੱਸਟੀ 'ਚ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਜੀਐੱਸਟੀ 'ਚ ਹੁਣ ਤਕ ਕਈ ਬਦਲਾਅ ਕਰ ਚੁੱਕੀ ਹੈ। ਹਾਲ ਹੀ 'ਚ ਜ਼ਰੂਰੀ ਉਪਯੋਗ ਦੀਆਂ ਕਈ ਵਸਤੂਆਂ ਦੇ ਜੀਐੱਸਟੀ ਸਲੈਬ 'ਚ ਬਦਲਾਅ ਕੀਤਾ ਸੀ। ਇਸ ਬਦਲਾਅ ਤੋਂ ਬਾਅਦ ਕਈ ਵਸਤੂਆਂ ਦੇ ਰੇਟ 'ਚ ਭਾਰੀ ਕਮੀ ਆਈ ਜਿਸ ਦਾ ਫਾਇਦਾ ਖ਼ਪਤਕਾਰ ਨੂੰ ਲਗਾਤਾਰ ਮਿਲ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਰਿਵਿਊ ਕਮੇਟੀ ਨੇ ਜੀਐੱਸਟੀ 'ਚ ਘੱਟ ਤੋਂ ਘੱਟ 12 ਥਾਵਾਂ 'ਤੇ ਬਦਲਾਅ ਦੀ ਜ਼ਰੂਰਤ ਮਹਿਸੂਸ ਕੀਤੀ ਹੈ।

ਹਾਲ ਹੀ 'ਚ ਹੋਏ ਕਈ ਬਦਲਾਵਾਂ ਨੇ ਜੀਐੱਸਟੀ ਨੂੰ ਆਸਾਨ ਬਣਾਇਆ ਹੈ ਪਰ ਪੈਨਲ ਨੇ ਤਿਮਾਹੀ ਜੀਐੱਸਟੀ ਰਿਟਰਨ ਫਾਈਲ ਕਰਨ ਦੇ ਨਿਯਮ 'ਚ ਅਸਥਾਈ ਨਿਯਮ ਨੂੰ ਸਥਾਈ ਬਣਾਉਣਾ ਚਾਹੁੰਦਾ ਹੈ। ਕਮੇਟੀ ਜੀਐੱਸਟੀ ਰਿਟਰਨ ਫੋਰਮ ਨੂੰ ਵੀ ਆਸਾਨ ਬਣਾਉਣਾ ਚਾਹੁੰਦੀ ਹੈ। ਜਿਸ ਨਾਲ ਰਿਟਰਨ ਫਾਈਲ ਕਰਨ ਦੀ ਪ੫ਕਿਰਿਆ ਨੂੰ ਆਸਾਨ ਬਣਾਇਆ ਜਾ ਸਕੇ। ਕਮੇਟੀ ਜੀਐੱਸਟੀ ਐਕਸਪੋਰਟ ਆਰਟੀਟੈਕਚਰ ਬਦਲਾਅ ਕਰਕੇ ਇਸ ਨੂੰ ਜੀਐੱਸਟੀ ਲਾਗੂ ਕਰਨ ਤੋਂ ਪਹਿਲਾਂ ਦੀ ਤਰ੍ਹਾਂ ਬਣਾਉਣਾ ਚਾਹੁੰਦੀ ਹੈ।

ਇਸ ਤਰ੍ਹਾਂ ਦੇ ਕਈ ਹੋਰ ਜ਼ਰੂਰੀ ਬਦਲਾਅ ਦੀ ਸਿਫਾਰਸ਼ ਇਹ ਕਮੇਟੀ ਕਰਨ ਜਾ ਰਹੀ ਹੈ। ਸੂਤਰਾਂ ਅਨੁਸਾਰ ਇਹ ਰਿਪੋਰਟ ਅਗਲੇ ਹਫਤੇ ਪੇਸ਼ ਕੀਤੀ ਜਾ ਸਕਦੀ ਹੈ। ਇਨ੍ਹਾਂ ਸਿਫਾਰਸ਼ਾਂ ਦੇ ਆਧਾਰ 'ਤੇ ਸਰਕਾਰ ਜੀਐੱਸਟੀ 'ਚ ਕਈ ਮਹੱਤਵਪੂਰਨ ਬਦਲਾਵਾਂ ਨੂੰ ਮਨਜੂਰੀ ਦੇ ਸਕਦੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: gst news