ਹਰ ਸਾਮਾਨ ਦਾ ਰੱਖਣਾ ਪਵੇਗਾ ਹਿਸਾਬ-ਕਿਤਾਬ

Updated on: Fri, 21 Apr 2017 06:32 PM (IST)
  

ਨਵੀਂ ਦਿੱਲੀ (ਏਜੰਸੀ) : ਵਸਤ ਤੇ ਸੇਵਾ ਕਰ (ਜੀਐੱਸਟੀ) ਲਾਗੂ ਹੋਣ 'ਤੇ ਕੰਪਨੀਆਂ/ਇਕਾਈਆਂ ਨੂੰ ਗੁਆਚਿਆ, ਚੋਰੀ ਜਾਂ ਬਰਬਾਦ ਸਾਮਾਨ ਜਾਂ ਤੋਹਫ਼ੇ ਜਾਂ ਮੁਫ਼ਤ ਨਮੂਨੇ ਵਜੋਂ ਵੀ ਦਿੱਤੇ ਗਏ ਸਾਮਾਨ ਦੇ ਪੂਰੇ ਰਿਕਾਰਡ ਦਾ ਸਾਂਭਣਾ ਪਵੇਗਾ। 1 ਜੁਲਾਈ ਤੋਂ ਲਾਗੂ ਹੋਣ ਵਾਲੀ ਜੀਐੱਸਟੀ ਦੀ ਇਸ ਵਿਵਸਥਾ ਦੀ ਪਾਲਣਾ ਕਰਨਾ ਸਨਅਤ ਲਈ ਪਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ। ਬੁੱਧਵਾਰ ਨੂੰ ਜਨਤਕ ਕੀਤੇ ਗਏ ਜੀਐੱਸਟੀ ਦੇ ਖਰੜੇ ਨਿਯਮਾਂ ਦੀ 'ਲੇਖਾ ਤੇ ਰਿਕਾਰਡ' ਵਿਵਸਥਾ ਸਨਅਤ ਲਈ ਮੁਸ਼ਕਿਲ ਖੜ੍ਹੀ ਕਰ ਸਕਦੀ ਹੈ ਕਿਉਂਕਿ ਅਗਲੇ ਦੋ ਮਹੀਨਿਆਂ 'ਚ ਇਸ ਦੀ ਪਾਲਣਾ ਕਰਨਾ ਪਵੇਗੀ।

ਇਸ ਨਿਯਮ 'ਚ ਕਿਹਾ ਗਿਆ ਹੈ ਕਿ 'ਹਰੇਕ ਰਜਿਸਟਰਡ ਵਿਅਕਤੀ ਨੂੰ ਆਪਣੀਆਂ ਚੀਜ਼ਾਂ 'ਚੋਂ ਹਰੇਕ ਵਸਤ ਦਾ ਲੇਖਾ-ਜੋਖਾ ਰੱਖਣਾ ਚਾਹੀਦਾ ਕਿ ਉਹ ਕਿਹੜੀ ਚੀਜ਼ ਪ੍ਰਾਪਤ ਕਰ ਸਕਦਾ ਹੈ ਅਤੇ ਕਿਸ ਦੀ ਸਪਲਾਈ ਕੀਤੀ ਗਈ ਹੈ? ਇਸ ਦੇ ਨਾਲ ਹੀ ਰਸੀਦ, ਸਪਲਾਈ, ਚੋਰੀ, ਬਰਬਾਦ ਜਾਂ ਲਾਪਤਾ ਹੋਏ ਸਾਮਾਨ, ਤੋਹਫੇ ਜਾਂ ਮੁਫ਼ਤ ਦਿੱਤੇ ਗਏ ਨਮੂਨੇ ਅਤੇ ਬਾਕੀ ਸਟਾਕ ਆਦਿ ਦਾ ਵੀ ਵੇਰਵਾ ਰੱਖਣਾ ਹੋਵੇਗਾ। ਇਸ 'ਚ ਕੱਚਾ ਮਾਲ, ਤਿਆਰ ਚੀਜ਼ਾਂ, ਕਬਾੜ ਅਤੇ ਬਰਬਾਦ ਹੋਈ ਸਮੱਗਰੀ ਦਾ ਵੀ ਰਿਕਾਰਡ ਸ਼ਾਮਿਲ ਹੈ।' ਨਿਯਮਾਂ 'ਚ ਕਿਹਾ ਗਿਆ ਹੈ ਕਿ ਰਜਿਸਟਰਡ ਵਿਅਕਤੀ ਨੂੰ ਵਹੀ ਖਾਤੇ 'ਚ ਇਸ ਦਾ ਯਮਵਾਰ ਜ਼ਿਕਰ ਕਰਨਾ ਹੋਵੇਗਾ।

ਹਾਲਾਂਕਿ, ਉਤਪਾਦ ਫੀਸ ਨੂੰ ਜੀਐੱਸਟੀ 'ਚ ਸ਼ਾਮਿਲ ਕੀਤਾ ਗਿਆ ਹੈ ਪਰ ਰਜਿਸਟਰਡ ਵਿਅਕਤੀ ਲਈ ਮੈਨੂਫੈਕਚਰਡ ਚੀਜ਼ਾਂ ਦਾ ਮਹੀਨਾਵਾਰ ਉਤਪਾਦਨ ਖਾਤਾ ਬਣਾਉਣਾ ਜ਼ਰੂਰੀ ਹੈ। ਇਸ 'ਚ ਉਨ੍ਹਾਂ ਨੂੰ ਕੱਚਾ ਮਾਲ ਜਾਂ ਮਾਨਚੈਸਟਰ 'ਚ ਵਰਤਿਆ ਜਾਣਾ ਵਾਲਾ ਸਮਾਨ ਅਤੇ ਮੈਨੂਫੈਕਚਰਡ ਚੀਜ਼ਾਂ ਦੇ ਨਾਲ ਹੀ ਬੇਕਾਰ ਚੀਜ਼ਾਂ ਦਾ ਵੇਰਵਾ ਰੱਖਣਾ ਪਵੇਗਾ। ਪੀਡਬਲਿਊ ਯੂਸੀ 'ਚ ਲੀਡਰ ਪ੍ਰਤੱਖ ਟੈਕਸ ਚਿਨ੍ਹ ਜੈਨ ਨੇ ਕਿਹਾ, 'ਸਨਅਤ ਲਈ ਲੇਖਾ ਰਿਕਾਰਡ ਤਿਆਰ ਕਰਨਾ ਕਾਫੀ ਦੁਖਦਾਈ ਹੋ ਸਕਦਾ ਹੈ ਕਿਉਂਕਿ ਹੁਣ ਨਵੇਂ ਟੈਕਸ ਦੇ ਲਾਗੂ ਹੋਣ 'ਚ ਸਿਰਫ ਦੋ ਮਹੀਨਿਆਂ ਹੀ ਬਚੇ ਹਨ। ਇਹ ਸਨਅਤ ਲਈ ਵੱਡੀ ਚੁਣੌਤੀ ਹੋਵੇਗੀ ਉਤਪਾਦ ਚਾਰਜ ਵਿਵਸਥਾ ਖਤਮ ਹੋਣ 'ਤੇ ਜੀਐੱਸਟੀ ਆਧਾਰਿਤ ਪ੍ਰਣਾਲੀ ਲਾਗੂ ਹੋਣ ਦੇ ਬਾਵਜੂਦ ਉਨ੍ਹਾਂ ਲਈ ਉਤਪਾਦਨ ਦਾ ਮਹੀਨਾਵਾਰ ਰਿਕਾਰਡ ਰੱਖਣ ਦੀ ਜ਼ਰੂਰਤ ਹੈ।'

ਦਿਲਚਸਪ ਹੈ ਕਿ ਉਤਪਾਦ ਨਾਲ ਸਬੰਧਤ ਇਹ ਰਿਕਾਰਡ ਸੇਵਾ ਪ੍ਰਦਾਤਿਆਂ 'ਤੇ ਵੀ ਲਾਗੂ ਹੁੰਦਾ ਹੈ ਅਤੇ ਸੇਵਾ ਸਨਅਤ ਨੂੰ ਵੀ ਸੇਵਾ 'ਚ ਵਰਤਿਆ ਜਾਣ ਵਾਲਾ ਸਾਮਾਨ, ਸੇਵਾਵਾਂ ਦੀ ਸਪਲਾਈ ਦਾ ਪੂਰਾ ਵੇਰਵਾ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਕੰਪਨੀਆਂ/ਇਕਾਈਆਂ ਨੂੰ ਮੈਨੂਫੈਕਚਰ, ਟ੫ੇਡਿੰਗ ਅਤੇ ਸੇਵਾਵਾਂ ਦੀ ਵਿਵਸਥਾ ਸਮੇਤ ਸਾਰੀਆਂ ਸਰਗਰਮੀਆਂ ਲਈ ਵੱਖਰਾ ਖਾਤਾ ਰੱਖਣਾ ਹੋਵੇਗਾ। ਵੱਡੀਆਂ ਕੰਪਨੀਆਂ ਲਈ ਇਹ ਵਿਵਸਥਾ ਚੁਣੌਤੀਪੂਰਨ ਹੋ ਸਕਦੀ ਹੈ।

ਜੈਨ ਨੇ ਕਿਹਾ, 'ਇਸ 'ਚ ਬਹੁਤ ਜ਼ਿਆਦਾ ਸਾਮਾਨ ਵਰਤਣਾ ਪਵੇਗਾ ਅਜਿਹਾ 'ਚ ਇਹ ਅਸਪੱਸ਼ਟ ਹੈ ਕਿ ਇਨ੍ਹਾਂ ਸਰਗਰਮੀਆਂ ਵਿਚਾਲੇ ਅਲਾਟਮੈਂਟ ਕਿਸ ਤਰ੍ਹਾਂ ਨਾਲ ਕੀਤੀ ਜਾਵੇਗੀ।' ਕਰ ਦਾਤਿਆਂ ਨੂੰ ਹਰੇਕ ਸਰਗਰਮੀਆਂ ਲਈ ਸਪਲਾਈ ਬਿੱਲ, ਚਾਲਾਨ, ਕ੍ਰੈਡਿਟ-ਡੈਬਿਟ ਨੋਟ, ਰਿਸੀਡ ਬਾਊਚਰ, ਪੇਮੈਂਟ ਬਾਊਚਰ ਅਤੇ ਈ-ਵੇ ਬਿੱਲ ਵੇਰਵਾ ਨੂੰ ਵੀ ਵੱਖਰਾ ਰੱਖਣਾ ਹੋਵੇਗਾ। ਹਾਲਾਂਕਿ ਸਰਕਾਰ ਨੇ ਕਿਸੇ ਵੀ ਇਲੈਕਟ੫ਾਨਿਕ ਉਪਕਰਨ 'ਚ ਇਲੈਕਟ੫ਾਨਿਕ ਖਰੜੇ 'ਚ ਰੱਖਣ ਨੂੰ ਮਨਜ਼ੂਰੀ ਦਿੱਤੀ ਹੈ। ਨਾਂਗੀਆ ਐਂਡ ਕੰਪਨੀ ਦੇ ਮੈਨੇਜਿੰਗ ਪਾਰਟਰ ਰਾਕੇਸ਼ ਨਾਂਗੀਆ ਨੇ ਕਿਹਾ, 'ਲੇਖਾ ਅਤੇ ਰਿਕਾਰਡ ਨਿਯਮ ਲਈ ਕਰ ਦਾਤਿਆਂ ਲਈ ਪਰੇਸ਼ਾਨੀ ਦਾ ਕਾਰਨ ਹੋ ਸਕਦਾ ਹੈ ਕਿਉਂਕਿ ਖਾਤੇ ਨੂੰ ਇਲੈਕਟ੫ਾਨਿਕ ਤਰੀਕੇ ਨਾਲ ਰੱਖਿਆ ਜਾਂਦਾ ਹੈ, ਇਸ ਤਰ੍ਹਾਂ ਹਰ ਵਾਰ ਉਸ ਨੂੰ ਕੁਝ ਜੋੜ ਜਾਂ ਉਸ ਤੋਂ ਹਟਾਏ ਜਾਣ ਦੀ ਜਾਣਕਾਰੀ ਬਾਰੇ 'ਚ ਇਕ ਵੱਖਰੇ ਤੌਰ 'ਤੇ ਰਜਿਸਟਰ ਰੱਖਣਾ ਹੋਵੇਗਾ। ਰਜਿਸਟਰ ਉਸ ਸਮੇਂ ਪਰੇਸ਼ਾਨੀ ਦਾ ਕਾਰਨ ਬਣਦਾ ਹੈ ਜਦ ਕਰ ਅਧਿਕਾਰੀ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਮੰਗਣ।

----

ਜੀਐੱਸਟੀ ਦੇ ਨਿਯਮ

-ਗੁਆਚਿਆ, ਚੋਰੀ ਹੋਇਆ ਜਾਂ ਬਰਬਾਦ ਹੋਣ ਵਾਲੇ ਸਾਮਾਨ, ਤੋਹਫੇ ਜਾਂ ਮੁਫ਼ਤ ਨਮੂਨੇ ਦਾ ਵੇਰਵਾ ਰੱਖਣਾ ਪਵੇਗਾ।

-ਕੱਚਾ ਮਾਲ, ਤਿਆਰ ਚੀਜ਼ਾਂ, ਕਬਾੜ ਅਤੇ ਬਰਬਾਦ ਹੋਈ ਸਮੱਗਰੀ ਦਾ ਵੀ ਰੱਖਣਾ ਪਵੇਗਾ ਰਿਕਾਰਡ।

-ਸੇਵਾ ਪ੍ਰਦਾਤਿਆਂ ਨੂੰ ਵੀ ਸੇਵਾਵਾਂ 'ਚ ਵਰਤੀ ਗਈ ਸਮੱਗਰੀ ਦਾ ਰੱਖਣਾ ਪਵੇਗਾ ਲੇਖਾ-ਜੋਖਾ।

-ਕਿਸੇ ਵੀ ਇੰਦਰਾਜ਼ 'ਚ ਜੋੜਨ ਜਾਂ ਹਟਾਉਣ ਲਈ ਵੱਖਰਾ ਤੌਰ 'ਤੇ ਰੱਖਣਾ ਪਵੇਗਾ ਵੇਰਵਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: GST format rules