ਜੀਐੱਸਟੀ ਨਾਲ ਜੀਡੀਪੀ ਨੇ ਫੜੀ ਰਫ਼ਤਾਰ

Updated on: Thu, 30 Nov 2017 10:01 PM (IST)
  

ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਵਿਕਾਸ ਦਰ ਵਧ ਕੇ ਹੋਈ 6.3 ਫ਼ੀਸਦੀ

ਮੈਨੂਫੈਕਚਿ੍ਰੰਗ ਖੇਤਰ ਦੀ ਹਾਲਤ ਵੀ ਸੁਧਰੀ

ਖੇਤੀ ਦੀ ਹਾਲਤ ਖ਼ਸਤਾਹਾਲ, ਵਿੱਤੀ ਸੇਵਾ ਖੇਤਰ 'ਚ ਵੀ ਸੁਸਤੀ

ਪਹਿਲੀ ਿਛਮਾਹੀ 'ਚ ਵਿਕਾਸ ਦਰ ਰਹੀ ਛੇ ਫ਼ੀਸਦੀ

ਜਾਗਰਣ ਬਿਊਰੋ, ਨਵੀਂ ਦਿੱਲੀ : ਅਰਥਚਾਰੇ ਦੀ ਸਥਿਤੀ ਨੂੰ ਲੈ ਕੇ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਵਿਰੋਧੀ ਧਿਰ ਦੀ ਆਲੋਚਨਾ ਦੀ ਸ਼ਿਕਾਰ ਸਰਕਾਰ ਲਈ ਆਰਥਿਕ ਮੋਰਚੇ 'ਤੇ ਰਾਹਤ ਦੀ ਖ਼ਬਰ ਹੈ। ਲਗਾਤਾਰ ਪੰਜ ਤਿਮਾਹੀਆਂ ਤੋਂ ਜਾਰੀ ਵਿਕਾਸ ਦਰ 'ਚ ਗਿਰਾਵਟ ਦਾ ਸਿਲਸਿਲਾ ਆਖਰ ਰੁਕ ਗਿਆ ਹੈ। ਪਹਿਲੀ ਜੁਲਾਈ ਤੋਂ ਜੀਐੱਸਟੀ ਦੇ ਆਗ਼ਾਜ਼ ਦੇ ਨਾਲ ਵਿਕਾਸ ਦਰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਤਿੰਨ ਸਾਲ ਦੇ ਹੇਠਲੇ ਪੱਧਰ 5.7 ਫ਼ੀਸਦੀ ਤੋਂ ਵਧ ਕੇ ਦੂਜੀ ਤਿਮਾਹੀ (ਜੁਲਾਈ ਤੋਂ ਸਤੰਬਰ) 'ਚ 6.3 ਫ਼ੀਸਦੀ ਹੋ ਗਈ ਹੈ। ਖ਼ਾਸ ਗੱਲ ਇਹ ਹੈ ਕਿ ਮੈਨੂੰਫੈਕਚਿ੍ਰੰਗ ਖੇਤਰ 'ਚ ਸ਼ਾਨਦਾਰ 7.0 ਫ਼ੀਸਦੀ ਦਾ ਵਾਧਾ ਹੋਇਆ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਕਾਰੋਬਾਰ ਜਗਤ ਜੀਐੱਸਟੀ ਨਾਲ ਕਦਮਤਾਲ ਕਰਨ ਲੱਗਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਦਾ ਕਹਿਣਾ ਹੈ ਕਿ ਨੋਟਬੰਦੀ ਤੇ ਜੀਐੱਸਟੀ ਦਾ ਅਸਰ ਪਿੱਛੇ ਰਹਿ ਗਿਆ ਹੈ ਤੇ ਆਉਣ ਵਾਲੀਆਂ ਤਿਮਾਹੀਆਂ 'ਚ ਵਿਕਾਸ ਦਰ ਹੋਰ ਉੱਪਰ ਜਾਵੇਗੀ। ਵਿੱਤੀ ਸਾਲ 2016-17 'ਚ ਅਪ੍ਰੈਲ ਤੋਂ ਜੂਨ ਦੀ ਤਿਮਾਹੀ 'ਚ 7.9 ਫ਼ੀਸਦੀ ਦੇ ਪੱਧਰ 'ਤੇ ਪੁੱਜਣ ਬਾਅਦ ਵਿਕਾਸ ਦਰ ਲਗਾਤਾਰ ਹੇਠਾਂ ਆ ਰਹੀ ਸੀ। ਇਸ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਮੋਦੀ ਸਰਕਾਰ 'ਤੇ ਹਮਲਾਵਰ ਸੀ। ਵਿਰੋਧੀ ਧਿਰ ਦਾ ਦੋਸ਼ ਸੀ ਕਿ ਨੋਟਬੰਦੀ ਦੇ ਫ਼ੈਸਲੇ ਤੇ ਜੀਐੱਸਟੀ ਦੇ ਅਮਲ ਵਿਚ ਕਮੀਆਂ ਦੇ ਚੱਲਦਿਆਂ ਆਰਥਿਕ ਸਰਗਰਮੀਆਂ 'ਤੇ ਨਕਾਰਾਤਮਕ ਅਸਰ ਪਿਆ ਹੈ ਜਿਸ ਨਾਲ ਵਿਕਾਸ ਦਰ ਲੀਹੋਂ ਲਹਿ ਗਈ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: GST and GDP