ਜਲਦਬਾਜ਼ੀ 'ਚ ਲਾਗੂ ਕੀਤਾ ਗਿਆ ਜੀਐੱਸਟੀ

Updated on: Sat, 16 Dec 2017 05:23 PM (IST)
  
govt applied gst in rush

ਜਲਦਬਾਜ਼ੀ 'ਚ ਲਾਗੂ ਕੀਤਾ ਗਿਆ ਜੀਐੱਸਟੀ

-ਮਾਹਿਰਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਚਿਤਾਵਨੀਆਂ ਨੂੰ ਕੀਤਾ ਨਜ਼ਰਅੰਦਾਜ਼

ਨਵੀਂ ਦਿੱਲੀ (ਏਜੰਸੀ) : ਗੁੱਡਸ ਐਂਡ ਸਰਵਿਸ ਟੈਕਸ ਨੂੰ ਕੀ ਬਿਨਾ ਪੂਰੀ ਤਿਆਰੀ ਕੀਤੇ ਹੀ ਲਾਗੂ ਕੀਤਾ ਗਿਆ। ਪ੫ਾਜੈਕਟ ਨਾਲ ਜੁੜੇ ਕਈ ਲੋਕਾਂ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੇ ਪ੫ਾਈਵੇਟ ਕੰਪਨੀਆਂ ਦੀਆਂ ਸਖ਼ਤ ਚੁਣੌਤੀਆਂ ਨੂੰ ਨਜ਼ਰਅੰਦਾਜ਼ ਕੀਤਾ ਕਿ ਦੇਸ ਵਿਆਪੀ ਗੁੱਡਸ ਐਂਡ ਸਰਵਿਸ ਟੈਕਸ ਦੇ ਸਹਿਜ ਸੰਚਾਲਨ ਲਈ ਜਿਸ ਮੁਸ਼ਕਿਲ ਟੈਕਨੋਲਾਜੀ ਦੀ ਲੋੜ ਹੈ ਉਹ ਲਾਂਚ ਲਈ ਤਿਆਰ ਨਹੀਂ ਸੀ। 1 ਜੁਲਾਈ ਤੋਂ ਹਫ਼ਤਾਭਰ ਪਹਿਲਾਂ ਸਰਕਾਰ ਨੇ ਸਨਅਤ ਦੇ ਐਕਸਪਰਟ ਨੂੰ ਇਹ ਕਹਿੰਦਿਆਂ ਿਝੜਕ ਦਿੱਤਾ ਸੀ ਕਿ ਜੀਐੱਸਟੀ ਨੂੰ ਲੈ ਕੇ ਤਿਆਰੀ ਪੂਰੀ ਹੋ ਚੁੱਕੀ ਹੈ, ਜਦੋਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਜੀਐੱਸਟੀ ਨੂੰ ਲਾਗੂ ਕਰਨ ਲਈ ਹੋਰ ਸਮੇਂ ਦੀ ਲੋੜ ਹੈ। 20 ਜੁੂਨ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਸੀ ਕਿ ਇਹ ਪ੫ਕਿਰਿਆ ਮੁਸ਼ਕਿਲ ਨਹੀਂ ਹੈ।

ਹਾਲਾਂਕਿ, ਇਸ ਪ੫ਾਜੈਕਟ ਨਾਲ ਜੁੜੇ 10 ਤੋਂ ਜ਼ਿਆਦਾ ਟੈਕਸ ਤੇ ਆਈਟੀ ਕੰਸਲਟੈਂਟ ਨੇ ਕਿਹਾ ਕਿ ਪਰਦੇ ਪਿੱਛੇ ਸਰਕਾਰ ਚਿਤਾਵਨੀਆਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ ਕਿ ਮੁਸ਼ਕਿਲ ਸਿਸਟਮ ਦੀ ਹੋਰ ਟੈਸਟਿੰਗ ਹੋਣੀ ਚਾਹੀਦੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਜੀਐੱਸਟੀ ਲਈ ਟੈਕਨੋਲਾਜੀ ਨੈੱਟਵਰਕ ਤਿਆਰ ਕਰਨ ਵਾਲੀ ਇਨਫੋਸਿਸ ਨੇ ਬੁਨਿਆਦੀ ਗਲਤੀਆਂ ਕੀਤੀਆਂ । ਸਰਕਾਰ ਦੇ ਅਧਿਕਾਰੀਆਂ ਨੇ ਜੀਐੱਸਟੀ ਲਾਗੂ ਕਰਨ 'ਚ ਹੋਈਆਂ ਗੜਬੜੀਆਂ ਦੀ ਜ਼ਿੰੇਮੇਵਾਰੀ ਨਹੀਂ ਲਈ। ਮਾਹਿਰਾਂ ਨੇ ਕਿਹਾ ਕਿ ਸਰਕਾਰ ਹਾਲੇ ਵੀ ਟੈਕਸ ਦਰ, ਫਾਇਿਲੰਗ ਤੇ ਦੂਜੀਆਂ ਚੀਜ਼ਾਂ 'ਚ ਬਦਲਾਅ ਕਰ ਰਹੀ ਹੈ, ਜਿਸ ਦੀ ਵਜ੍ਹਾ ਨਾਲ ਸਿਸਟਮ ਸਥਿਰ ਨਹੀਂ ਹੋ ਸਕਿਆ ਹੈ। ਮਾਹਿਰਾਂ ਨੇ ਸਰਕਾਰ ਦੇ ਰਿਸ਼ਤੇ ਖਰਾਬ ਹੋਣ ਦੀ ਸੰਭਾਵਨਾ ਨੂੰ ਲੈ ਕੇ ਪਛਾਣ ਜਨਤਕ ਨਹੀਂ ਕਰਨ ਨੂੰ ਕਿਹਾ ਹੈ। ਜੀਐੱਸਟੀ ਨੈੱਟਵਰਕ ਨੂੰ ਵਿਕਸਿਤ ਕਰਨ 'ਚ ਸ਼ਾਮਿਲ ਰਹੇ ਵਿੱਤੀ ਨਿਯੋਜਨ ਫਰਮ ਦੇ ਡਾਇਰੈਕਟਰ ਨੇ ਕਿਹਾ ਕਿ ਸੱਤਾ 'ਚ ਬੈਠੇ ਲੋਕ ਉਸ ਸਮੇਂ ਇਹ ਕਹਿ ਕੇ ਮਜ਼ਾਕ ੳਡਾ ਰਹੇ ਸਨ ਕਿ ਸਰਕਾਰ ਤਿਆਰ ਹੈ ਪਰ ਸਨਅਤ ਨਹੀਂ। ਹੁਣ ਲੋਕ ਹੱਸ ਰਹੇ ਹਨ ਤੇ ਪੁੱਛ ਰਹੇ ਹਨ ਕਿ ਕੌਣ ਤਿਆਰ ਨਹੀਂ ਸੀ?

ਵਿੱਤ ਮੰਤਰਾਲੇ ਤੇ ਜੀਐੱਸਟੀਐੱਨ ਨੈੱਟਵਰਕ ਦਾ ਪ੫ਬੰਧਨ ਕਰਨ ਵਾਲੀ ਸਰਕਾਰੀ ੰਸੰਸਥਾ ਨੇ ਜੀਐੱਸਟੀ ਨੂੰ ਲਾਗੂ ਕਰਨ 'ਚ ਵਿਸ਼ੇਸ ਸਮੱਸਿਆਵਾਂ ਸਨਅਤ ਵੱਲੋਂ ਦਿੱਤੀਆਂ ਗਈਆਂ ਚਿਤਾਵਨੀਆਂ 'ਤੇ ਕੁਝ ਵੀ ਕਹਿਣ ਤੋਂ ਨਾਂਹ ਕੀਤੀ। ਹਾਲਾਂਕਿ ਵਿੱਤ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਜੀਐੱਸਟੀ ਕਾਨੂੰਨ 'ਤੇ ਦਹਾਕਿਆਂ ਤੋਂ ਚਰਚਾ ਚੱਲ ਰਹੀ ਸੀ। ਸਨਅਤ ਕੋਲ ਤਿਆਰੀ ਲਈ ਕਾਫੀ ਸਮਾਂ ਸੀ। ਖ਼ਾਮੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ। ਇਨਫੋਸਿਸ ਨੇ ਇਕ ਬਿਆਨ 'ਚ ਕਿਹਾ ਕਿ ਜੀਐੈੱਸਟੀ ਨੂੰ ਲੈ ਕੇ ਹਿੱਤਧਾਰਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਇਸ ਦੇ ਚੰਗੇ ਇੰਜੀਨੀਅਰਸ ਕੰਮ ਕਰ ਰਹੇੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: govt applied gst in rush