ਮੰਗ ਵਧਣ ਨਾਲ ਸੋਨੇ ਨੇ ਲਾਈ ਛਾਲ

Updated on: Wed, 11 Apr 2018 06:33 PM (IST)
  

ਨਵੀਂ ਦਿੱਲੀ (ਏਜੰਸੀ) : ਗਹਿਣਾ ਕਾਰੋਬਾਰੀਆਂ ਵੱਲੋਂ ਮੰਗ ਵਧਣ ਨਾਲ ਬੁੱਧਵਾਰ ਨੂੰ ਸਥਾਨਕ ਸਰਾਫ਼ਾ ਬਾਜ਼ਾਰ 'ਚ ਸੋਨੇ ਨੇ ਉੱਚੀ ਛਾਲ ਲਾਈ। ਕੌਮਾਂਤਰੀ ਬਾਜ਼ਾਰਾਂ 'ਚ ਮਜ਼ਬੂਤੀ ਨਾਲ ਵੀ ਇਸ ਤੇਜ਼ੀ ਨੂੰ ਸਮਰੱਥਨ ਮਿਲਿਆ। ਸੋਨਾ 300 ਰੁਪਏ ਉੱਛਲ ਕੇ 31 ਹਜ਼ਾਰ 850 ਰੁਪਏ ਪ੫ਤੀ 10 ਗ੫ਾਮ 'ਤੇ ਬੰਦ ਹੋਇਆ। ਪਿਛਲੇ ਤਿੰਨ ਸੈਸ਼ਨਾਂ 'ਚ ਇਸ 'ਚ 200 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਸੀ। ਵਪਾਰਕ ਇਕਾਈਆਂ ਤੇ ਸਿੱਕਾ ਨਿਰਮਾਤਾਵਾਂ ਦੇ ਸਮਰਥਨ ਨਾਲ ਚਾਂਦੀ ਵੀ 360 ਰੁਪਏ ਦੇ ਫਾਇਦੇ ਨਾਲ 39 ਹਜ਼ਾਰ 760 ਰੁਪਏ ਪ੫ਤੀ ਕਿੱਲੋ 'ਤੇ ਬੋਲੀ ਗਈ।

ਸਿੰਗਾਪੁਰ ਦੇ ਕੌਮਾਂਤਰੀ ਬਾਜ਼ਾਰ 'ਚ ਸੋਨਾ 0.40 ਫ਼ੀਸਦੀ ਦੀ ਮਜ਼ਬੁੂਤੀ ਦੇ ਨਾਲ 1344.40 ਡਾਲਰ ਪ੫ਤੀ ਅੌਂਸ (28.35) ਗਾ੫ਮ 'ਤੇ ਬੰਦ ਹੋਇਆ। ਚਾਂਦੀ ਵੀ 0.15 ਫ਼ੀਸਦੀ ਦਾ ਵਾਧਾ ਲੈ ਕੇ 16.57 ਡਾਲਰ ਪ੫ਤੀ ਅੌਂਸ 'ਤੇ ਬੋਲੀ ਗਈ। ਇਸ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਵਿਖਾਈ ਦੇਣ ਲੱਗਾ। ਦਿੱਲੀ 'ਚ ਸੋਨਾ ਗਹਿਣੇ ਦੇ ਰੇਟ 300 ਰੁਪਏ ਦੇ ਵਾਧੇ ਨਾਲ 31 ਹਜ਼ਾਰ 700 ਰੁਪਏ ਪ੫ਤੀ 10 ਗ੫ਾਮ ਰਹੇ। ਅੱਠ ਗਾ੫ਮ ਵਾਲੀ ਗਿੰਨੀ 24 ਹਜ਼ਾਰ 800 ਰੁਪਏ ਦੇ ਪਿਛਲੇ ਪੱਧਰ 'ਤੇ ਜਿਉਂ ਦੀ ਤਿਉਂ ਬਣੀ ਰਹੀ। ਹਫ਼ਤਾਵਰੀ ਡਿਲਵਰੀ ਵਾਲੀ ਚਾਂਦੀ 330 ਰੁਪਏ ਦੇ ਫਾਇਦੇ ਨਾਲ 38 ਹਜ਼ਾਰ 775 ਰੁਪਏ ਪ੫ਤੀ ਕਿੱਲੋ 'ਤੇ ਬੋਲੀ ਗਈ। ਚਾਂਦੀ ਸਿੱਕਾ 74000-75000 ਰੁਪਏ ਪ੫ਤੀ ਸੈਂਕੜੇ ਦੇ ਪਹਿਲਾਂ ਵਾਲੇ ਪੱਧਰ 'ਤੇ ਰੁਕਿਆ ਰਿਹਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Gold surges by Rs 300 on high demand