ਸੋਨਾ ਟੁੱਟਾ, ਚਾਂਦੀ ਚਮਕੀ

Updated on: Wed, 13 Sep 2017 08:28 PM (IST)
  

ਨਵੀਂ ਦਿੱਲੀ (ਪੀਟੀਆਈ) : ਵਿਦੇਸ਼ 'ਚ ਗਿਰਾਵਟ ਦੇ ਰੁਝਾਨ ਨੂੰ ਦੇਖਦਿਆਂ ਗਹਿਣੇ ਬਣਾਉਣ ਵਾਲਿਆਂ ਨੇ ਸੋਨੇ 'ਚ ਖ਼ਰੀਦਦਾਰੀ ਤੋਂ ਹੱਥ ਖਿੱਚ ਕੇ ਰੱਖੇ। ਇਸ ਕਾਰਨ ਬੁੱਧਵਾਰ ਨੂੰ ਸਥਾਨਕ ਸਰਾਫਾ ਬਾਜ਼ਾਰ 'ਚ 500 ਰੁਪਏ ਦੀ ਗਿਰਾਵਟ ਆਈ। ਇਸ ਦਿਨ ਪੀਲੀ ਧਾਤੂ 30,350 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ। ਬੀਤੇ ਦਿਨ ਵੀ ਇਹ ਧਾਤੂ 150 ਰੁਪਏ ਟੁੱਟੀ ਸੀ। ਇਸ ਦੇ ਉਲਟ ਸਨਅਤੀ ਇਕਾਈਆਂ ਤੇ ਸਿੱਕਾ ਬਣਾਉਣ ਵਾਲਿਆਂ ਦੀ ਹਮਾਇਤ ਮਿਲਣ ਨਾਲ ਚਾਂਦੀ ਵੀ 200 ਰੁਪਏ ਭੜਕ ਕੇ 41,850 ਰੁਪਏ ਪ੍ਰਤੀ ਕਿਲੋ ਹੋ ਗਈ। ਬੁੱਧਵਾਰ ਨੂੰ ਇਹ ਸਫੈਦ ਧਾਤੂ 50 ਰੁਪਏ ਟੁੱਟੀ ਸੀ। ਅਮਰੀਕਾ ਅਤੇ ਉੱਤਰੀ ਕੋਰੀਆ ਵਿਚਾਲੇ ਤਣਾਅ ਘੱਟ ਹੋਣ ਨਾਲ ਕੌਮਾਂਤਰੀ ਪੱਧਰ 'ਤੇ ਸੋਨੇ ਦੀ ਨਿਵੇਸ਼ ਮੰਗ ਘਟ ਗਈ ਹੈ। ਇਸ ਨਾਲ ਸਿੰਗਾਪੁਰ ਦੇ ਬਾਜ਼ਾਰ 'ਚ ਸੋਨਾ ਟੁੱਟ ਕੇ 1331 ਡਾਲਰ ਪ੍ਰਤੀ ਅੌਂਸ 'ਤੇ ਰਿਹਾ। ਘਰੇਲੂ ਬਾਜ਼ਾਰ 'ਤੇ ਵੀ ਇਸ ਦਾ ਅਸਰ ਪਿਆ। ਇਥੇ ਸੋਨਾ ਦੇ ਗਹਿਣਿਆਂ ਦਾ ਮੁੱਲ 500 ਰੁਪਏ ਦਾ ਗੋਤਾ ਲਾ ਕੇ 30,200 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਅੱਠ ਗ੍ਰਾਮ ਵਾਲੀ ਗਿੰਨੀ ਪੁਰਾਣੇ ਪੱਧਰ 'ਤੇ 24,700 ਰੁਪਏ 'ਤੇ ਕਾਇਮ ਰਹੀ। ਚਾਂਦੀ ਹਫਤਾਵਰੀ ਡਲਿਵਰੀ 270 ਰੁਪਏ ਦੇ ਫ਼ਾਇਦੇ 'ਚ 41,300 ਰੁਪਏ ਪ੍ਰਤੀ ਕਿਲੋ ਬੋਲੀ ਗਈ। ਹਾਲਾਂਕਿ, ਚਾਂਦੀ ਸਿੱਕਾ ਆਪਣੇ ਪਿਛਲੇ ਪੱਧਰ 74,000-75,000 ਰੁਪਏ ਸੈਂਕੜੇ ਦੇ ਪੱਧਰ 'ਤੇ ਬਰਕਰਾਰ ਰਿਹਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Gold silver price