ਘਰੇਲੂ ਖ਼ਰੀਦਦਾਰੀ ਕਾਰਨ ਸੋਨਾ ਚਮਕਿਆ, ਚਾਂਦੀ 'ਚ ਸੁਸਤੀ

Updated on: Mon, 24 Sep 2018 06:20 PM (IST)
  

* 100 ਰੁਪਏ ਉਛਲ ਕੇ 31500 ਰੁਪਏ 'ਤੇ ਪੁੱਜਾ ਸੋਨੇ ਦਾ ਭਾਅ

* 50 ਰੁਪਏ ਤਿਲਕ ਕੇ 38100 ਰੁਪਏ ਪ੍ਰਤੀ ਕਿੱਲੋ 'ਤੇ ਆਈ ਚਾਂਦੀ

ਨਵੀਂ ਦਿੱਲੀ (ਏਜੰਸੀ) : ਵਿਦੇਸ਼ੀ ਬਾਜ਼ਾਰਾਂ ਦੇ ਕਮਜ਼ੋਰ ਸੰਕੇਤਾਂ ਨੂੰ ਠੁੱਸ ਦੱਸਦੇ ਹੋਏ ਘਰੇਲੂ ਸਰਾਫ਼ਾ ਕਾਰੋਬਾਰੀਆਂ ਨੇ ਸੋਮਵਾਰ ਨੂੰ ਸੋਨੇ ਦੀ ਚੰਗੀ ਲਿਵਾਲੀ ਕੀਤੀ। ਇਸ ਕਾਰਨ 10 ਗ੍ਰਾਮ ਸੋਨੇ ਦਾ ਭਾਅ 31,650 ਰੁਪਏ 'ਤੇ ਪੁੱਜ ਗਿਆ। ਹਾਲਾਂਕਿ ਚਾਂਦੀ ਦਾ ਉਦਯੋਗਿਕ ਇਕਾਈਆਂ ਤੇ ਸਿੱਕਾ ਨਿਰਮਾਤਾਵਾਂ ਵਰਗੇ ਵੱਡੇ ਸੰਸਥਾਗਤ ਖ਼ਰੀਦਦਾਰਾਂ ਦਾ ਸਾਥ ਨਹੀਂ ਮਿਲਿਆ। ਇਸ ਕਾਰਨ ਚਾਂਦੀ ਦਾ ਭਾਅ 50 ਰੁਪਏ ਤਿਲਕ ਕੇ 38,100 ਰੁਪਏ ਪ੍ਰਤੀ ਕਿੱਲੋ ਰਹਿ ਗਿਆ।

ਜਾਣਕਾਰਾਂ ਦਾ ਕਹਿਣਾ ਸੀ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਕਾਰਨ ਸੋਨੇ ਦੀ ਦਰਾਮਦ ਮਹਿੰਗੀ ਹੋਈ ਹੈ। ਇਸ ਨੂੰ ਵੇਖਦੇ ਹੋਏ ਕਾਰੋਬਾਰੀਆਂ ਨੇ ਸੋਨੇ ਦੀ ਖ਼ਰੀਦ 'ਚ ਦਿਲਚਸਪੀ ਵਿਖਾਈ। ਜੇਕਰ ਵਿਦੇਸ਼ੀ ਬਾਜ਼ਾਰਾਂ ਦਾ ਰੁਖ ਨਕਾਰਾਤਮਕ ਨਹੀਂ ਰਹਿੰਦਾ, ਤਾਂ ਸੋਨਾ ਹੋਰ ਵੱਡੀ ਛਲਾਂਗ ਲਗਾ ਸਕਦਾ ਸੀ।

ਚੀਨ ਵੱਲੋਂ ਟਰੇਡ ਵਾਰ 'ਤੇ ਅਮਰੀਕਾ ਨਾਲ ਗੱਲਬਾਤ ਰੱਦ ਕਰਨ ਦੀਆਂ ਖ਼ਬਰਾਂ ਕਾਰਨ ਕੌਮਾਂਤਰੀ ਬਾਜ਼ਾਰਾਂ 'ਚ ਸੋਨੇ-ਚਾਂਦੀ ਦੇ ਭਾਅ 'ਚ ਗਿਰਾਵਟ ਵੇਖੀ ਗਈ। ਸਿੰਗਾਪੁਰ 'ਚ ਸੋਨੇ ਦਾ ਭਾਅ 0.13 ਫ਼ੀਸਦੀ ਤਿਲਕ ਕੇ 1197.20 ਡਾਲਰ ਪ੍ਰਤੀ ਅੌਂਸ (28.35 ਗ੍ਰਾਮ) ਰਹਿ ਗਿਆ। ਨਵੀਂ ਦਿੱਲੀ 'ਚ 99.9 ਫ਼ੀਸਦੀ ਸ਼ੁੱਧਤਾ ਵਾਲਾ ਸੋਨਾ 31,550 ਰੁਪਏ, ਜਦਕਿ 99.5 ਫ਼ੀਸਦੀ ਸ਼ੁੱਧਤਾ ਵਾਲਾ ਸੋਨਾ 31,400 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਉਪਲਬਧ ਸੀ। ਚਾਂਦੀ ਦਾ ਹਫ਼ਤਾ ਆਧਾਰਿਤ ਡਿਲੀਵਰੀ ਭਾਅ ਵੀ 65 ਰੁਪਏ ਕਮਜ਼ੋਰ ਹੋ ਕੇ 37,525 ਰੁਪਏ ਪ੍ਰਤੀ ਕਿੱਲੋ ਰਹਿ ਗਿਆ। ਚਾਂਦੀ ਦੇ ਸਿੱਕਿਆਂ ਦਾ ਭਾਅ ਪ੍ਰਤੀ ਸੈਂਕੜਾ 72,000 ਰੁਪਏ ਖ਼ਰੀਦ ਅਤੇ 73,000 ਰੁਪਏ ਵਿਕਰੀ ਦੇ ਪਿਛਲੇ ਪੱਧਰ 'ਤੇ ਬਣਿਆ ਰਿਹਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Gold shines again