ਸੋਨੇ ਤੇ ਚਾਂਦੀ ਦੀ ਵਧੀ ਚਮਕ

Updated on: Wed, 11 Jan 2017 06:32 PM (IST)
  

ਨਵੀਂ ਦਿੱਲੀ (ਪੀਟੀਆਈ) : ਵਿਦੇਸ਼ 'ਚ ਤੇਜ਼ੀ ਨੂੰ ਦੇਖਦੇ ਹੋਏ ਗਹਿਣੇ ਬਣਾਉਣ ਵਾਲਿਆਂ ਨੇ ਸੋਨੇ 'ਚ ਲਗਾਤਾਰ ਦੂਜੇ ਦਿਨ ਲਿਵਾਲੀ ਜਾਰੀ ਰੱਖੀ। ਇਸ ਦੀ ਵਜ੍ਹਾ ਨਾਲ ਸਥਾਨਕ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਪੀਲੀ ਧਾਤੂ 70 ਰੁਪਏ ਸੁਧਰ ਕੇ 29,100 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਬੀਤੇ ਦਿਨ ਵੀ ਇਹ ਧਾਤੂ 330 ਰੁਪਏ ਚਮਕੀ ਸੀ। ਇਸੇ ਤਰ੍ਹਾਂ ਸਨਅਤੀ ਇਕਾਈਆਂ ਤੇ ਸਿੱਕਾ ਬਣਾਉਣ ਵਾਲਿਆਂ ਦੀ ਖ਼ਰੀਦਦਾਰੀ ਵਧਣ ਨਾਲ ਚਾਂਦੀ 550 ਰੁਪਏ ਉਛਲ ਕੇ 41,300 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ। ਮੰਗਲਵਾਰ ਨੂੰ ਇਸ ਸਫੈਦ ਧਾਤੂ 350 ਰੁਪਏ ਦੀ ਚੜ੍ਹਤ ਦਰਜ ਹੋਈ ਸੀ।

ਸਿੰਗਾਪੁਰ ਦੇ ਅੰਤਰਰਾਸ਼ਟਰੀ ਸਰਾਫਾ ਬਾਜ਼ਾਰ 'ਚ ਸੋਨਾ ਵਧ ਕੇ 1190.70 ਡਾਲਰ ਪ੍ਰਤੀ ਅੌਂਸ ਹੋ ਗਿਆ। ਚਾਂਦੀ ਸੁਧਰ ਕੇ 16.82 ਡਾਲਰ ਪ੍ਰਤੀ ਅੌਂਸ ਬੋਲੀ ਗਈ। ਇਸ ਦਾ ਅਸਰ ਘਰੇਲੂ ਬਾਜ਼ਾਰ ਦੀ ਕਾਰੋਬਾਰੀ ਧਾਰਨਾ 'ਤੇ ਵੀ ਪਿਆ। ਇਥੇ ਸੋਨੇ ਦੇ ਗਹਿਣਿਆਂ ਦਾ ਮੁੱਲ 70 ਰੁਪਏ ਭੜਕ ਕੇ 28,950 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਅੱਠ ਗ੍ਰਾਮ ਵਾਲੀ ਗਿੰਨੀ ਪੁਰਾਣੇ ਪੱਧਰ 'ਤੇ 24,200 ਰੁਪਏ 'ਤੇ ਕਾਇਮ ਰਹੀ। ਚਾਂਦੀ ਹਫਤਾਵਰੀ ਡਲਿਵਰੀ 545 ਰੁਪਏ ਦੇ ਫਾਇਦੇ 'ਚ 41,145 ਰੁਪਏ ਪ੍ਰਤੀ ਕਿਲੋ ਬੋਲੀ ਗਈ। ਇਸੇ ਤਰ੍ਹਾਂ ਚਾਂਦੀ ਸਿੱਕਾ ਵੀ 1000 ਰੁਪਏ ਉਛਲ ਕੇ 71,000-72000 ਰੁਪਏ 'ਤੇ ਸੈਂਕੜਾ 'ਤੇ ਬੰਦ ਹੋਇਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Gold and silver shine