ਫਲਿਪਕਾਰਟ ਨੇ ਸਖ਼ਤ ਕੀਤੀ ਰਿਫੰਡ ਪਾਲਿਸੀ

Updated on: Fri, 21 Apr 2017 06:32 PM (IST)
  

ਨਵੀਂ ਦਿੱਲੀ (ਏਜੰਸੀ) : ਦੇਸ਼ ਦੀ ਈ-ਕਾਮਰਸ ਕੰਪਨੀਆਂ ਵਿਚੋਂ ਇਕ ਫਲਿਪਕਾਰਟ ਨੇ ਆਪਣੀ ਰਿਫੰਡ ਪਾਲਿਸੀ ਨੂੰ ਸਖ਼ਤ ਕਰ ਦਿੱਤਾ ਹੈ। ਫਲਿਪਕਾਰਟ 'ਤੇ ਹੁਣ ਤੁਸੀਂ ਮੋਬਾਈਲ, ਪਰਸਨਲ ਕੇਅਰ, ਅਪਲਾਈਸਿਜ਼, ਕੰਪਿਊਟਰ, ਕੈਮਰਾ, ਦਫ਼ਤਰੀ ਉਪਕਰਨ, ਫਰਨੀਚਰ ਤੇ ਸਮਾਰਟ ਵੀਅਰੇਬਲਜ਼ ਦੀ ਖ਼ਰੀਦ ਕਰਦੇ ਹੋ ਤਾਂ ਰਿਫੰਡ ਨਹੀਂ ਮਿਲੇਗਾ। ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਵੈਂਡਰਾਂ ਦੀ ਆਪ੍ਰੇਸ਼ਨਲ ਕਾਸਟ ਨੂੰ ਘੱਟ ਕਰਨ ਲਈ ਇਹ ਫ਼ੈਸਲਾ ਕੀਤਾ ਹੈ। ਇਹ ਨਹੀਂ ਕੰਪਨੀ ਨੇ ਕੁਝ ਖ਼ਪਤਕਾਰਾਂ ਨੂੰ ਵੱਖ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਕੰਪਨੀ ਦੀ ਵੈੱਬਸਾਈਟ 'ਤੇ ਜਾਰੀ ਰਿਫੰਡ ਪਾਲਿਸੀ ਮੁਤਾਬਕ, 'ਸਾਰੇ ਖ਼ਰੀਦਦਾਰੀਆਂ ਫਾਈਨਲ ਹਨ। ਰਿਫੰਡ ਨਹੀਂ ਕੀਤਾ ਜਾਵੇਗਾ।'

ਕੰਪਨੀ ਦੇ ਇਸ ਕਦਮ ਦਾ ਵੈਂਡਰਾਂ ਨੇ ਸੁਆਗਤ ਕੀਤਾ ਹੈ, ਜਦਕਿ ਕੁਝ ਮਾਹਿਰਾਂ ਦਾ ਕਹਿਣਾ ਹੈ ਇਸ ਨਾਲ ਫਲਿਪਕਾਰਟ ਨੂੰ ਟ੫ੈਫਿਕ ਦਾ ਨੁਕਸਾਨ ਹੋਵੇਗਾ ਕਿਉਂਕਿ ਜ਼ਿਆਦਾ ਲੋਕ ਉਸ ਦੀ ਖੁੱਲ੍ਹੀ ਰਿਫੰਡ ਪਾਲਿਸੀ ਕਾਰਨ ਹੀ ਉਸ ਰਾਹੀਂ ਜ਼ਰੀਏ ਸ਼ਾਪਿੰਗ ਕਰਦੇ ਸਨ। ਈ-ਕਾਮਰਸ ਸਨਅਤ ਦੇ ਇਕ ਕਾਰਜਕਾਰੀ ਨੇ ਦੱਸਿਆ, 'ਫਲਿਪਕਾਰਟ ਦੀ ਨਵੀਂ ਰਿਫੰਡ ਪਾਲਿਸੀ ਕੁਝ ਚੰਗੀ ਹੈ ਅਤੇ ਜ਼ਿਆਦਾ ਬੁਰੀ ਹੈ। ਇਸ ਨਾਲ ਅਸਥਾਈ ਤੌਰ 'ਤੇ ਆਪ੍ਰੇਸ਼ਨ ਕਾਸਟ 'ਚ ਕਮੀ ਆਵੇਗੀ ਪਰ ਲੰਬੇ ਸਮੇਂ 'ਚ ਖ਼ਪਤਕਾਰਾਂ ਦੇ ਦੂਰ ਹੋਣ ਦਾ ਵੀ ਖ਼ਤਰਾ ਹੈ।' ਹਾਲਾਂਕਿ ਫਲਿਪਕਾਰਟ ਦੇ ਇਕ ਬੁਲਾਰੇ ਨੇ ਕਿਹਾ ਕਿ ਕੰਪਨੀ ਹੁਣ ਵੀ ਖ਼ਪਤਕਾਰ ਫਰੈਂਡਲੀ ਰਿਫੰਡ ਪਾਲਿਸੀ ਹੀ ਅਪਣਾ ਰਹੀ ਹੈ। ਬੁਲਾਰੇ ਨੇ ਕਿਹਾ, 'ਕੰਪਨੀ ਵੱਲੋਂ ਪੇਸ਼ ਕੀਤੇ ਜਾ ਰਹੇ 1,800 ਉਤਪਾਦਾਂ ਵਿਚੋਂ ਗਾਹਕ 1,150 ਉਤਪਾਦਾਂ 'ਤੇ ਸੈਲਫ ਸਰਵਿਸ ਆਪਸ਼ਨ ਰਾਹੀਂ ਰਿਫੰਡ ਦੀ ਬੇਨਤੀ ਕਰ ਸਕਦੇ ਹਨ। ਕੁਲ ਮਿਲਾ ਕੇ ਸਾਰੀਆਂ ਸ੍ਰੇਣੀਆਂ 'ਚੋਂ ਦੋ ਤਿਹਾਈ 'ਤੇ ਫਲਿਪਕਾਰਟ ਦੀ ਰਿਫੰਡ ਪਾਲਿਸੀ ਲਾਗੂ ਹੈ। ਹਰੇਕ ਦਿਨ ਫਲਿਪਕਾਰਟ 25,000 ਰਿਫੰਡ ਕਰਦਾ ਹੈ, ਇਨ੍ਹਾਂ ਵਿਚ ਵੀ 60 ਫ਼ੀਸਦੀ ਮਾਮਲਿਆਂ 'ਚ ਇਹ ਫ਼ੌਰੀ ਹੋ ਸਕਦਾ ਹੈ'।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Flipkart refund policy