ਮੇਡ ਇਨ ਇੰਡੀਆ 'ਜੀਪ ਕੈਮਪਾਸ', ਕੀਮਤ 14.95 ਲੱਖ ਤੋਂ ਸ਼ੁਰੂ

Updated on: Mon, 31 Jul 2017 06:39 PM (IST)
  

- ਮਾਰੂਤੀ, ਹੁੰਡਈ, ਟਾਟਾ ਤੇ ਮਹਿੰਦਰਾ ਦੇ ਐੱਸਯੂਵੀ ਨਾਲ ਹੋਵੇਗਾ ਮੁਕਾਬਲਾ

- ਜੀਪ ਕੈਮਪਾਸ ਲਈ ਭਾਰਤ ਬਣੇਗਾ ਐਕਸਪੋਰਟ ਹੱਬ

ਜਾਗਰਣ ਬਿਊਰੋ, ਨਵੀਂ ਦਿੱਲੀ : ਫਿਏਟ ਿਯਸਲਰ ਆਟੋਮੋਬਾਈਲ (ਐੱਫਸੀਏ) ਦੀ ਨਵੀਂ ਰਣਨੀਤੀ ਤੇ ਲਾਂਚਿੰਗ ਨਾਲ ਦੇਸ਼ ਦੀਆਂ ਦਿੱਗਜ ਆਟੋਮੋਬਾਈਲ ਕੰਪਨੀਆਂ ਨੂੰ ਚੌਕਸ ਹੋ ਜਾਣ ਦੀ ਲੋੜ ਹੈ। ਐੱਸਸੀਏ ਨੇ ਦੁਨੀਆ ਭਰ 'ਚ ਮਸ਼ਹੂਰ ਆਪਣੀ ਐੱਸਯੂਵੀ ਬ੫ਾਂਡ 'ਜੀਪ' ਤਹਿਤ ਇਕ ਨਵੇਂ ਮਾਡਲ ਕੈਮਪਾਸ ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਹੈ। ਇਹ ਕੰਪਨੀ ਦਾ ਪਹਿਲਾ ਮੇਡ ਇਨ ਇੰਡੀਆ ਵਾਹਨ ਹੈ। ਕੈਮਪਾਸ ਦੀ ਦਿੱਲੀ 'ਚ ਕੀਮਤ 14.95 ਲੱਖ ਰੁਪਏ (ਐਕਸ ਸ਼ੋ ਰੂਮ) ਰੱਖੀ ਗਈ ਹੈ। ਇਸ ਮਾਡਲ ਦੇ ਨਾਲ ਹੀ ਐੱਫਸੀਏ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਬਾਜ਼ਾਰ 'ਚ ਉਤਰ ਗਈ ਹੈ। ਇਸ ਵਰਗ 'ਚ ਮਾਰੂਤੀ ਸੁਜ਼ੁਕੀ, ਹੁੰਡਈ, ਮਹਿੰਦਰਾ ਤੇ ਟਾਟਾ ਦਾ ਪ੫ਭਾਵ ਹੈ ਪਰ ਆਪਣੇ ਮਜ਼ਬੂਤ ਬ੫ਾਂਡ ਨਾਂ ਤੇ ਦੋ ਸਾਲਾਂ ਅੰਦਰ ਦੋ ਹੋਰ ਮਾਡਲ ਉਤਾਰਨ ਦੀ ਯੋਜਨਾ ਨਾਲ ਜੀਪ ਇਨ੍ਹਾਂ ਲਈ ਖ਼ਾਸੀ ਚੁਣੌਤੀ ਪੇਸ਼ ਕਰ ਸਕਦੀ ਹੈ।

ਕੰਪਨੀ ਨੇ ਕਿਹਾ ਹੈ ਕਿ ਜੀਪ ਕੈਮਪਾਸ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਤੇ ਇਸ ਦੀ ਡਲਿਵਰੀ 06 ਅਗਸਤ, 2017 ਤੋਂ ਸ਼ੁਰੂ ਜਾਵੇਗੀ। ਐੱਫਸੀਏ ਦੇ 50 ਆਊਟਲੈੱਟਾਂ 'ਚ ਇਸ ਦੇ ਲਈ ਖ਼ਾਸ ਵਿਵਸਥਾ ਕੀਤੀ ਗਈ ਹੈ। ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੀਪ ਕੈਮਪਾਸ ਦਾ 65 ਫ਼ੀਸਦੀ ਹਿੱਸਾ ਹਾਲੇ ਭਾਰਤ 'ਚ ਬਣਾਇਆ ਜਾ ਰਿਹਾ ਹੈ, ਪਰ ਆਉਣ ਵਾਲੇ ਦਿਨਾਂ 'ਚ ਸਥਾਨਕ ਸਪਲਾਈ ਹੋਰ ਵਧਾਈ ਜਾਵੇਗੀ। ਅਜਿਹੇ 'ਚ ਇਸ ਦੀ ਕੀਮਤ ਹੋਰ ਮੁਕਾਬਲੇ ਵਾਲੀ ਹੋ ਸਕਦੀ ਹੈ। ਪਰ ਬਹੁਤ ਕੁਝ ਇਸ ਦੀ ਮੰਗ ਨਾਲ ਤੈਅ ਹੋਵੇਗਾ। ਯਾਦ ਰਹੇ ਕਿ ਫੀਏਟ ਪਿਛਲੇ ਦੋ ਦਹਾਕਿਆਂ ਤੋਂ ਭਾਰਤੀ ਕਾਰ ਬਾਜ਼ਾਰ 'ਚ ਆਪਣੀ ਨਵੀਂ ਪਛਾਣ ਬਣਾਉਣ 'ਚ ਲੱਗੀ ਹੈ। ਕੁਝ ਸਾਲ ਪਹਿਲਾਂ ਇਸ ਨੇ ਟਾਟਾ ਨਾਲ ਵੀ ਹੱਥ ਮਿਲਾਇਆ ਸੀ, ਪਰ ਕੁਝ ਫਾਇਦਾ ਨਹੀਂ ਹੋਇਆ। ਫਿਲਹਾਲ, ਹੁਣ ਇਸ ਨੇ ਜੀਪ ਬ੫ਾਂਡ ਰਾਹੀਂ ਸਾਲਾਨਾ 25-30 ਫ਼ੀਸਦੀ ਦੀ ਰਫ਼ਤਾਰ ਨਾਲ ਵਧ ਰਹੇ ਐੱਸਯੂਵੀ ਬਾਜ਼ਾਰ ਰਾਹੀਂ ਭਾਰਤ 'ਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ। ਇਹ ਕੰਪਨੀ ਦੁਨੀਆ ਦੀ ਦਸਵੀਂ ਸਭ ਤੋਂ ਵੱਡੀ ਕਾਰ ਕੰਪਨੀ ਹੈ ਪਰ ਭਾਰਤੀ ਕਾਰ ਬਾਜ਼ਾਰ 'ਚ ਇਸ ਦੀ ਹਿੱਸੇਦਾਰੀ ਸਿਰਫ਼ ਇਕ ਫ਼ੀਸਦੀ ਹੈ।

ਕੈਮਪਾਸ ਦੇ ਦੋ ਵੇਰੀਐਂਟ ਫਿਲਹਾਲ ਪੇਸ਼ ਕੀਤੇ ਗਏ ਹਨ। 2.0 ਲੀਟਰ ਸਮਰੱਥਾ ਦੀ ਮਲਟੀਜੈੱਟ ਟਰਬੋ ਡੀਜ਼ਲ ਇੰਜਣ ਅਤੇ 1.4 ਲੀਟਰ ਮਲਟੀ ਏਅਰ ਪੈਟਰੋਲ ਇੰਜਣ। ਵੈਸੇ ਪੈਟਰੋਲ ਇੰਜਣ 'ਚ ਆਟੋਮੈਟਿਕ ਵਰਜਨ ਵੀ ਲਾਂਚ ਕੀਤਾ ਜਾਵੇਗਾ, ਜਿਸਦੀ ਵਿਕਰੀ ਦਿਵਾਲੀ ਨੇੜੇ ਸ਼ੁਰੂ ਹੋਵੇਗੀ। ਕੰਪਨੀ ਭਾਰਤ ਨੂੰ ਇਕ ਐਕਸਪਰਟ ਹੱਬ ਦੇ ਤੌਰ 'ਤੇ ਵੀ ਵੇਖ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: FIAT to launch JEEP Campus