ਫੇਸਬੁੱਕ, ਇੰਸਟਾਗ੫ਾਮ ਤੋਂ ਤੈਅ ਹੋਵੇਗੀ ਟੈਕਸ ਹੱਦ

Updated on: Tue, 01 Aug 2017 05:17 PM (IST)
  

- ਟੈਕਸ ਅਫ਼ਸਰ ਵੇਖ ਰਹੇ ਫੇਸਬੁੱਕ, ਇੰਸਟਾਗ੫ਾਮ 'ਤੇ ਤੁਹਾਡੀ ਮੌਜ ਮਸਤੀ ਦੀਆਂ ਤਸਵੀਰਾਂ

- ਘੁੰਮਣ ਫਿਰਨ ਵਾਲਿਆਂ ਦੀ ਟੈਕਸ ਰਿਟਰਨ ਤੇ ਖ਼ਰਚਿਆਂ 'ਤੇ ਰੱਖੀ ਜਾ ਰਹੀ ਨਜ਼ਰ

ਨਵੀਂ ਦਿੱਲੀ (ਏਜੰਸੀ) : ਤੁਹਾਨੂੰ ਦੋਸਤਾਂ ਵਿਚਕਾਰ ਟੌਹਰ ਬਣਾਉਣ ਦੀ ਆਦਤ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਟੈਕਸ ਅਫ਼ਸਰ ਤੁਹਾਡਾ ਦਰਵਾਜ਼ਾ ਖੜਕਾ ਦੇਣ। ਅਸਲ 'ਚ ਤੁਸੀਂ ਛੁਟੀਆਂ ਬਿਤਾਉਣ ਵੇਲੇ ਕੀਤੀ ਮੌਜ ਮਸਤੀ ਦੀਆਂ ਤਸਵੀਰਾਂ ਫੇਸਬੁੱਕ ਤੇ ਇੰਸਟਾਗ੫ਾਮ ਜਿਹੀਆਂ ਸੋਸ਼ਲ ਸਾਈਟਾਂ 'ਤੇ ਪਾ ਰਹੇ ਹੋ, ਉਨ੍ਹਾਂ 'ਤੇ ਟੈਕਸ ਵਿਭਾਗ ਦੀ ਪੂਰੀ ਨਜ਼ਰ ਹੈ। ਮੋਦੀ ਸਰਕਾਰ ਅਗਲੇ ਮਹੀਨੇ ਤੋਂ ਬੈਂਕ ਜਿਹੇ ਰਵਾਇਤੀ ਸੋਮਿਆਂ ਦੇ ਨਾਲ ਨਾਲ ਸੋਸ਼ਲ ਮੀਡੀਆ ਸਾਈਟਾਂ ਤੋਂ ਇਕੱਠੀਆਂ ਕੀਤੀਆਂ ਸੂਚਨਾਵਾਂ ਦਾ ਭੰਡਾਰ ਬਣਾਉਣ ਜਾ ਰਹੀ ਹੈ। ਮਾਮਲੇ ਤੋਂ ਜਾਣੂ ਇਕ ਵਿਅਕਤੀ ਨੇ ਦੱਸਿਆ ਕਿ ਸਰਕਾਰ ਦਾ ਇਰਾਦਾ ਤੁਹਾਡੇ ਖ਼ਰਚ ਕਰਨ ਦੇ ਤੌਰ ਤਰੀਕੇ ਨੂੰ ਤੁਹਾਡੇ ਵੱਲੋਂ ਐਲਾਨੀ ਆਮਦਨ ਦੇ ਅੰਕੜੇ ਨਾਲ ਮਿਲਾਨ ਕਰਨਾ ਹੈ।

ਟੈਕਸ ਅਧਿਕਾਰੀ ਉਨ੍ਹਾਂ ਲੋਕਾਂ ਦੇ ਦਫ਼ਤਰਾਂ ਜਾਂ ਘਰਾਂ 'ਤੇ ਛਾਪੇਮਾਰੀ ਕੀਤੇ ਬਿਨਾਂ ਹੀ ਸੱਚਾਈ ਦਾ ਪਤਾ ਲਗਾ ਲੈਣਗੇ ਜੋ ਬਹੁਤ ਘੱਟ ਟੈਕਸ ਦਿੰਦੇ ਹਨ। 1000 ਕਰੋੜ ਰੁਪਏ ਦੀ ਲਾਗਤ ਨਾਲ ਸੱਤ ਸਾਲਾਂ 'ਚ ਤਿਆਰ 'ਪ੫ਾਜੈਕਟ ਇਨਸਾਈਟ' ਦੁਨੀਆ ਦੀ ਸਭ ਤੋਂ ਵੱਡੀ ਬਾਇਓਮੈਟਿ੫ਕ ਡਾਟਾਬੇਸ ਤੇ ਦੇਸ਼ ਦੀ ਸਭ ਤੋਂ ਮਹੱਤਵਕਾਂਖੀ ਟੈਕਸ ਸੁਧਾਰ ਪ੫ਕਿਰਿਆ ਨੂੰ ਵੱਡੀ ਮਦਦ ਪਹੁੰਚਾਵੇਗਾ ਤੇ ਟੈਕਸ ਬੇਸ ਵਧਾਉਣ ਦੀ ਸਰਕਾਰ ਦੀ ਜੱਦੋਜਹਿਦ ਵੀ ਛੇਤੀ ਰੰਗ ਲਿਆਵੇਗੀ।

ਨਵੀਂ ਦਿੱਲੀ ਕੋਲ ਸਥਿਤ ਇਕ ਅਕਾਉਂਟੈਂਸੀ ਫਰਮ ਦੇ ਮੈਨੇਜਿੰਗ ਪਾਰਟਨਰ ਅਮਿਤ ਮਹੇਸ਼ਵਰੀ ਨੇ ਕਿਹਾ ਕਿ ਇਸ ਨਾਲ ਟੈਕਸ ਅਧਿਕਾਰੀਆਂ ਦੇ ਸ਼ੋਸ਼ਣ 'ਤੇ ਰੋਕ ਲੱਗੇਗੀ ਕਿਉਂਕਿ ਟੈਕਸ ਦੇਣ ਵਾਲਿਆਂ ਨਾਲ ਸਾਹਮਣਾ ਹੀ ਨਹੀਂ ਹੋਵੇਗਾ। ਬੈਲਜੀਅਮ, ਕੈਨੇਡਾ ਤੇ ਆਸਟਰੇਲੀਆ ਜਿਹੇ ਦੇਸ਼ ਟੈਕਸ ਚੋਰੀ ਦੀਆਂ ਅਜਿਹੀਆਂ ਘਟਨਾਵਾਂ ਨੂੰ ਫੜਨ ਲਈ ਬਿਗ ਡਾਟਾ ਦੀ ਵਰਤੋਂ ਬਹੁਤ ਪਹਿਲਾਂ ਤੋਂ ਕਰ ਰਹੇ ਹਨ, ਜੋ ਟੈਕਨਾਲੋਜੀ ਦੀ ਕਮੀ 'ਚ ਲੁਕੀਆਂ ਰਹਿ ਜਾਂਦੀਆਂ।

ਵਿੱਤ ਮੰਤਰਾਲੇ ਦੇ ਬੁਲਾਰੇ ਡੀ ਐੱਸ ਮਲਿਕ ਨੇ ਪ੫ਾਜੈਕਟ ਇਨਸਾਈਟ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸਰਕਾਰ ਨੇ ਪਿਛਲੇ ਸਾਲ ਕਿਹਾ ਸੀ ਕਿ ਉਸ ਨੇ ਨੈੱਟਵਰਕ ਖੜ੍ਹਾ ਕਰਨ ਤੇ ਸਵੈ ਇੱਛਾ ਨਾਲ ਨਿਯਮਾਂ ਦਾ ਪਾਲਨ ਕਰਨ ਦੇ ਰਿਵਾਜ਼ ਨੂੰ ਬੜਾਵਾ ਦੇਣ 'ਚ ਮਦਦ ਲਈ ਐੱਲਐਂਡਟੀ ਇਨਫੋਟੈਕ ਲਿਮਟਿਡ ਨਾਲ ਸੰਪਰਕ ਕੀਤਾ ਹੈ। ਸਰਕਾਰੀ ਅੰਕੜਿਆਂ ਮੁਤਾਬਿਕ ਦੇਸ਼ ਦੀ ਕੁਲ ਜੀਡੀਪੀ 'ਚ ਟੈਕਸ ਦਾ ਹਿੱਸਾ ਸਿਰਫ਼ 17 ਫ਼ੀਸਦੀ ਹੈ, ਜਦਕਿ ਜ਼ਿਆਦਾਤਰ ਏਸ਼ੀਆਈ ਦੇਸ਼ਾਂ 'ਚ ਇਹ ਅੰਕੜਾ 25 ਫ਼ੀਸਦੀ ਦਾ ਹੈ। ਪ੫ਾਜੈਕਟ ਇਨਸਾਈਟ ਤੋਂ ਵਾਕਿਫ ਲੋਕਾਂ ਨੇ ਕਿਹਾ ਕਿ ਇਸ ਦੇ ਆਗਾਜ਼ ਦੇ ਨਾਲ ਹੀ ਟੈਕਸ ਨਿਯਮਾਂ ਦੇ ਅਨੁਪਾਲਨ 'ਚ 30 ਤੋਂ 40 ਫ਼ੀਸਦੀ ਦਾ ਵਾਧਾ ਹੋਵੇਗਾ। ਇਸ ਦੌਰਾਨ ਕ੫ੈਡਿਟ ਕਾਰਡ ਤੋਂ ਖ਼ਰਚੇ, ਪ੫ਾਪਰਟੀ ਤੇ ਸ਼ੇਅਰਾਂ 'ਚ ਨਿਵੇਸ਼, ਕੈਸ਼ ਨਾਲ ਖ਼ਰੀਦਦਾਰੀ ਤੇ ਬੈਂਕਾਂ 'ਚ ਜਮ੍ਹਾਂ ਧਨ ਆਦਿ ਨਾਲ ਜੁੜੇ ਮੌਜੂਦਾ ਅੰਕੜਿਆਂ ਨੂੰ ਨਵੇਂ ਸਿਸਟਮ 'ਚ ਟਰਾਂਸਫਰ ਕਰ ਦਿੱਤਾ ਜਾਵੇਗਾ। ਉਦੋਂ ਜਾ ਕੇ ਇਕ ਸੈਂਟਰਲ ਟੀਮ ਉਨ੍ਹਾਂ ਲੋਕਾਂ ਤੋਂ ਟੈਕਸ ਡੈਕਲਾਰੇਸ਼ਨ ਫਾਈਲ ਕਰਨ ਲਈ ਪੱਤਰ ਜਾਂ ਈਮੇਲ ਭੇਜੇਗੀ ਜਿਨ੍ਹਾਂ ਦੇ ਰਿਕਾਰਡ 'ਚ ਫਰਕ ਪਾਇਆ ਜਾਵੇਗਾ।

ਇਸ ਪ੫ਕਿਰਿਆ ਦਾ ਦੂਜਾ ਪੜਾਅ ਦਸੰਬਰ ਤੋਂ ਸ਼ੁਰੂ ਹੋਵੇਗਾ ਜਿਸ ਤੋਂ ਬਾਅਦ ਡਾਟਾ ਐਨਾਲਿਟਿਕਸ ਸੂਚਨਾ ਇਕੱਠੀ ਕਰਕੇ ਇਸ ਦੀ ਪੜਤਾਲ ਕਰੇਗਾ। ਫਿਰ ਹਰੇਕ ਵਿਅਕਤੀ ਦਾ ਵੱਖ ਵੱਖ ਸਪੈਂਡਿੰਗ ਪ੫ੋਫਾਈਲ ਤਿਆਰ ਕੀਤਾ ਜਾਵੇਗਾ ਤੇ ਉਦੋਂ ਪੁੱਛਗਿੱਛ 'ਚ ਬਿਲਕੁਲ ਨਬਜ਼ 'ਤੇ ਹੱਥ ਰੱਖਿਆ ਜਾਵੇਗਾ। ਉਥੇ, ਲਗਪਗ ਮਈ 2018 ਦੇ ਤੀਜੇ ਤੇ ਆਖ਼ਰੀ ਪੜਾਅ 'ਚ ਆਉਣ ਵਾਲੇ ਦਿਨਾਂ 'ਚ ਕਰਜ਼ੇ ਦੀ ਰਕਮ ਡੁੱਬਣ ਦੀ ਭਵਿੱਖਵਾਣੀ ਕਰਨ ਜਾਂ ਜੋਖ਼ਿਮ ਦੀ ਚਿਤਾਵਨੀ ਦੇਣ ਲਈ ਐਡਵਾਂਸਡ ਸਿਸਟਮ ਦੀ ਸ਼ੁਰੂਆਤ ਹੋ ਜਾਵੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Facebook Instagram will help to caugt tax theives