ਈਪੀਐੱਫਓ ਨਾਲ ਜੁੜਿਆ ਹਰ ਸੰਚਾਰ ਹੁਣ ਇਲੈਕਟ੫ਾਨਿਕ ਤਕਨੀਕ ਨਾਲ ਸੰਭਵ

Updated on: Tue, 09 May 2017 05:28 PM (IST)
  
EPFO can pay through electronic

ਈਪੀਐੱਫਓ ਨਾਲ ਜੁੜਿਆ ਹਰ ਸੰਚਾਰ ਹੁਣ ਇਲੈਕਟ੫ਾਨਿਕ ਤਕਨੀਕ ਨਾਲ ਸੰਭਵ

ਲੇਬਰ ਮੰਤਰਾਲੇ ਨੇ ਕਰਮਚਾਰੀ ਭਵਿੱਖ ਫੰਡ ਸਗੰਠਨ (ਈਪੀਐੱਫਓ) ਵੱਲੋਂ ਚਲਾਈਆਂ ਜਾ ਰਹੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ 'ਚ ਸੋਧ ਕੀਤੀ ਹੈ। ਇਸ 'ਚ ਸ਼ੇਅਰਧਾਰਕ ਪੈਨਸ਼ਨ, ਫੰਡ ਤੇ ਬੀਮਾ ਸਬੰਧੀ ਸਾਰੇ ਭੁਗਤਾਨ ਇਲੈਕਟ੍ਰਾਨਿਕ ਤਰੀਕੇ ਨਾਲ ਕਰ ਸਕਣਗੇ। ਇਕ ਅਧਿਕਾਰੀ ਨੇ ਦੱਸਿਆ ਕਿ ਲੇਬਰ ਮੰਤਰਾਲੇ ਨੇ ਈਪੀਐੱਫਓ ਦੀਆਂ ਯੋਜਨਾਵਾਂ 'ਚ ਸੋਧ ਲਈ ਇਕ ਸੂਚਨਾ ਜਾਰੀ ਕੀਤੀ ਹੈ। ਇਸ 'ਚ ਕਰਮਚਾਰੀ ਈਪੀਐੱਫਓ ਤੇ ਪੈਨਸ਼ਨ ਵਰਗੇ ਸਾਰੇ ਭੁਗਤਾਨ ਡਿਜੀਟਲ ਮੋਡ ਨਾਲ ਕਰ ਸਕਣਗੇ। ਈਪੀਐੱਫਓ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਤਹਿਤ ਇਹ ਵਿਵਸਥਾ ਕੀਤੀ ਗਈ ਹੈ ਕਿ ਉਹ ਆਪਣੇ ਮੈਂਬਰਾਂ ਨੂੰ ਵੱਖ-ਵੱਖ ਤਰ੍ਹਾਂ ਨਾਲ ਜਿਵੇਂ ਮਨੀ ਆਰਡਰ, ਚੈੱਕ ਜਾਂ ਇਲੈਕਟ੍ਰਾਨਿਕ ਤਰੀਕੇ ਨਾਲ ਭੁਗਤਾਨ ਕਰ ਸਕਦਾ ਹੈ। ਇਸ ਨਵੀਂ ਯੋਜਨਾ 'ਚ ਇਹ ਸੋਧ ਦਿੱਤਾ ਗਿਆ ਹੈ ਕਿ ਮਨੀ ਆਰਡਰ ਤੇ ਚੈੱਕ ਰਾਹੀਂ ਭੁਗਤਾਨ ਵਰਗੇ ਤਰੀਕਿਆਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਇਸ ਲਈ ਹੁਣ ਭੁਗਤਾਨ ਸਿਰਫ ਇਲੈਕਟ੍ਰਾਨਿਕ ਤਰੀਕੇ ਨਾਲ ਹੀ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵੈਸੇ ਤਾਂ ਈਪੀਐੱਫਓ 98 ਫੀਸਦੀ ਭੁਗਤਾਨ ਇਲੈਕਟ੍ਰਾਨਿਕ ਤਰੀਕੇ ਨਾਲ ਕਰਦਾ ਹੈ ਪਰ ਕੁੱਝ ਅਦਾਰਿਆਂ 'ਚ ਹੁਣ ਵੀ ਭੁਗਤਾਨ ਮਨੀ ਆਰਡਰ ਤੇ ਚੈੱਕ ਰਾਹੀਂ ਕੀਤੀ ਜਾ ਰਿਹਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: EPFO can pay through electronic