ਇਲੈਕਟਿ੫ਕ ਵਾਹਨ ਖ਼ਰੀਦਣ 'ਤੇ ਮਿਲੇਗੀ ਸਰਕਾਰੀ ਮਦਦ

Updated on: Wed, 16 May 2018 07:36 PM (IST)
  

ਨਵੀਂ ਦਿੱਲੀ (ਏਜੰਸੀ) : ਜੇਕਰ ਤੁਸੀਂ ਨਵਾਂ ਵਾਹਨ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਸਰਕਾਰ ਦੀ ਸਬਸਿਡੀ ਯੋਜਨਾ ਦਾ ਲਾਹਾ ਖੱਟ ਸਕਦੇ ਹੋ। ਇਸ ਲਈ ਤੁਹਾਨੂੰ ਇਲੈਕਟਿ੫ਕ ਵਾਹਨ ਹੀ ਖ਼ਰੀਦਣਾ ਪਵੇਗਾ। ਦਰਅਸਲ, ਕੇਂਦਰ ਸਰਕਾਰ ਦੇਸ਼ 'ਚ ਇਲੈਕਟਿ੫ਕ ਵਾਹਨਾਂ ਨੂੰ ਉਤਸ਼ਾਹ ਦੇਣ ਲਈ ਜਲਦੀ ਹੀ ਇਕ ਵੱਡੀ ਯੋਜਨਾ ਦਾ ਐਲਾਨ ਕਰ ਸਕਦੀ ਹੈ। ਪੁਰਾਣੀਆਂ ਗੱਡੀਆਂ ਨੂੰ ਕਬਾੜ ਦੇ ਹਵਾਲੇ ਕਰਕੇ ਨਵੀਆਂ ਇਲੈਕਟਿ੫ਕ ਕਾਰ ਜਾਂ ਦੋਪਹੀਆ ਵਾਹਨ ਖ਼ਰੀਦਣ 'ਤੇ ਸਰਕਾਰ ਤੁਹਾਨੂੰ ਸਬਸਿਡੀ ਦੇਣ ਜਾ ਰਹੀ ਹੈ। ਪੈਟਰੋਲ ਤੇ ਡੀਜ਼ਲ ਕਾਰ ਨੂੰ ਸਯੈਪ ਕਰਕੇ ਇਲੈਕਟਿ੫ਕ ਕਾਰ ਖ਼ਰੀਦਣ 'ਤੇ ਸਰਕਾਰ 2.5 ਲੱਖ ਰੁਪਏ ਤਕ ਮਦਦ ਦੇਵੇਗੀ। ਉਥੇ 1.5 ਲੱਖ ਰੁਪਏ ਦੇ ਇਲੈਕਟਿ੫ਕ ਦੋਪਹੀਆ ਵਾਹਨ ਖ਼ਰੀਦਣ ਵਾਲਿਆਂ ਨੂੰ 30 ਹਜ਼ਾਰ ਰੁਪਏ ਤਕ ਸਬਸਿਡੀ ਦਿੱਤੀ ਜਾਵੇਗੀ। ਸਰਕਾਰ ਨੇ ਇਸ ਨੂੰ ਲੈ ਕੇ ਇਕ ਡਰਾਫਟ ਨੀਤੀ ਤਿਆਰ ਕੀਤੀ ਹੈ। ਕੈਬ ਤੇ ਬੱਸ ਸੰਚਾਲਕਾਂ ਨੂੰ ਵਾਹਨ ਚਲਾਉਣ ਲਈ ਜ਼ਿਆਦਾ ਮਦਦ ਮਿਲੇਗੀ।

ਮੁਸਾਫ਼ਰਾਂ ਲਈ ਗੱਡੀ ਵਰਤਣ 'ਤੇ 15 ਲੱਖ ਰੁਪਏ ਤਕ ਦੀ, ਇਲੈਕਟਿ੫ਕ ਕਾਰ ਖ਼ਰੀਦਣ 'ਤੇ 15 ਲੱਖ ਤੋਂ 2.5 ਲੱਖ ਰੁਪਏ ਤਕ ਦੀ ਮਦਦ ਮਿਲੇਗੀ।

ਸੂਤਰਾਂ ਮੁਤਾਬਕ ਸਬਸਿਡੀ ਪ੫ੀ ਬੀਐੱਸ-3 ਵਾਹਨਾਂ ਨੂੰ ਕਬਾੜ 'ਚ ਰੱਖ ਕੇ ਨਿੱਜੀ ਵਰਤੋਂ ਲਈ ਇਲੈਕਟਿ੫ਕ ਕਾਰ ਖ਼ਰੀਦਣ 'ਤੇ ਵੀ ਮਦਦ ਮਿਲੇਗੀ। ਇਸ ਲਈ ਅਪਰੂਵਡ ਸਕ੫ੈਪਿੰਗ ਸੈਂਟਰ ਤੋਂ ਸਰਟੀਫਿਕੇਟ ਪ੫ਾਪਤ ਕਰਨਾ ਹੋਵੇਗਾ। ਇਹ ਇਲੈਕਟਿ੫ਕ ਤੇ ਹਾਈਬਿ੫ਡ ਗੱਡੀਆਂ ਲਈ 9,400 ਕਰੋੜ ਰੁਪਏ ਦੇ ਪੈਕੇਜ ਦਾ ਹਿੱਸਾ ਹੈ।

=======

ਮੁਸਾਫ਼ਰ ਵਾਹਨਾਂ 'ਤੇ 15,00 ਕਰੋੜ ਖ਼ਰਚ ਹੋਣ ਦੀ ਸੰਭਾਵਨਾ

ਮੁਸਾਫ਼ਰ ਵਾਹਨਾਂ ਅਤੇ ਦੋਪਹੀਆ ਵਾਹਨਾਂ ਦੀ ਖ਼ਰੀਦ 'ਤੇ ਅਗਲੇ ਪੰਜ ਸਾਲਾਂ 'ਚ ਸਰਕਾਰੀ ਮਦਦ 'ਤੇ ਕਰੀਬ 15,00 ਰੁਪਏ ਖ਼ਰਚ ਹੋਣ ਦੀ ਸੰਭਾਵਨਾ ਹੈ। ਕਰੀਬ 1,000 ਕਰੋੜ ਰੁਪਏ ਨਾਲ ਦੇਸ਼ ਭਰ 'ਚ ਚਾਰਜਿੰਗ ਸਟੇਸ਼ਨ ਬਣਾਉਣ ਦੀ ਯੋਜਨਾ ਹੈ।

=======

ਆਟੋ ਮੋਬਾਈਲ ਇੰਡਸਟਰੀ ਨੂੰ ਝਟਕਾ ਲੱਗ ਸਕਦੈ ਝਟਕਾ

ਸਰਕਾਰ ਦੀ ਹਰੀ ਝੰਡੀ ਦੀ ਉਡੀਕ ਕਰ ਰਹੀ ਇਸ ਯੋਜਨਾ ਨਾਲ ਆਟੋ ਮੋਬਾਈਲ ਇੰਡਸਟਰੀ ਨੂੰ ਝਟਕਾ ਲੱਗ ਸਕਦਾ ਹੈ। ਜੋ ਸਾਰੇ ਤਰ੍ਹਾਂ ਦੇ ਇਲੈਕਟਿ੫ਕ ਵਾਹਨਾਂ ਲਈ ਮਦਦ ਚਾਹੁੰਦੀ ਹੈ। ਇੰਡਸਟਰੀ ਇਸ ਉਮੀਦ ਨਾਲ ਕੰਮ ਕਰ ਰਹੀ ਹੈ ਕਿ ਸਰਕਾਰ ਇਲੈਕਟਿ੫ਕ ਵਾਹਨਾਂ ਦੀ ਖ਼ਰੀਦਦਾਰੀ ਨੂੰ ਜ਼ਿਆਦਾ ਲੋਕ ਲੁਭਾਊ ਬਣਾਉਣ ਲਈ ਜ਼ਿਆਦਾ ਉਤਸ਼ਾਹ ਦੇਵੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: electronic vechile news