ਈ-ਬੇ ਇੰਡੀਆ ਦਾ ਫਲਿੱਪਕਾਰਟ ਨਾਲ ਰਲੇਵਾਂ ਹੋਇਆ

Updated on: Tue, 01 Aug 2017 05:05 PM (IST)
  

ਨਵੀਂ ਦਿੱਲੀ (ਏਜੰਸੀ) : ਈ ਬਿਜ਼ਨਸ ਖੇਤਰ ਦੀ ਵੱਡੀ ਕੰਪਨੀ ਫਲਿੱਪਕਾਰਟ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਈ-ਬੇ ਇੰਡੀਆ ਦੇ ਸੰਚਾਲਣ ਦੀ ਰਲੇਵਾਂ ਪ੫ਕਿਰਿਆ ਪੂਰੀ ਕਰ ਲਈ ਹੈ। ਇਸ ਦੇ ਨਾਲ ਈ-ਬੇ ਡਾਟ ਇਨ ਹੁਣ ਫਲਿੱਪਕਾਰਟ ਗਰੁੱਪ ਦੀ ਕੰਪਨੀ ਕਹਾਵੇਗੀ। ਇਸ ਕਰਾਰ ਦਾ ਐਲਾਨ ਅਪ੫ੈਲ 'ਚ ਕੀਤਾ ਗਿਆ ਸੀ ਜਦੋਂ ਫਲਿੱਪਕਾਰਟ ਸਮੂਹ ਨੇ ਤਕਨੀਕੀ ਖੇਤਰ ਦੀਆਂ ਵੱਡੀਆਂ ਕੌਮਾਂਤਰੀ ਕੰਪਨੀਆਂ ਈ-ਬੇ, ਟੈਨਸੈਂਟ ਤੇ ਮਾਈਯੋਸਾਫਟ ਤੋਂ 1.4 ਅਰਬ ਡਾਲਰ ਇਕੱਠੇ ਕੀਤੇ ਸਨ।

ਫਲਿੱਪਕਾਰਟ 'ਚ ਇਕਵਿਟੀ ਹਿੱਸੇਦਾਰੀ ਦੇ ਬਦਲੇ 'ਚ ਈ-ਬੇ ਨੇ 50 ਕਰੋੜ ਡਾਲਰ ਦਾ ਨਕਦ ਨਿਵੇਸ਼ ਕੀਤਾ ਤੇ ਆਪਣਾ ਈ-ਬੇ ਡਾਟ ਇਨ ਕਾਰੋਬਾਰ ਫਲਿੱਪਕਾਰਟ ਨੂੰ ਵੇਚ ਦਿੱਤਾ। ਇਹ ਐਲਾਨ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਇਕ ਦਿਨ ਪਹਿਲਾਂ ਹੀ ਵਿਰੋਧੀ ਕੰਪਨੀ ਸਨੈਪਡੀਲ ਨੇ ਕਿਹਾ ਸੀ ਕਿ ਉਹ ਸੰਭਾਵੀ ਰਲੇਵੇਂ ਸਬੰਧੀ ਗੱਲਬਾਤ ਬੰਦ ਕਰ ਰਹੀ ਹੈ। ਸਨੈਪਡੀਲ ਨੇ ਫਲਿੱਪਕਾਰਟ ਦਾ ਨਾਂ ਤਾਂ ਨਹੀਂ ਲਿਆ ਪਰ ਇਸ ਗੱਲ ਦੀ ਕਾਫ਼ੀ ਚਰਚਾ ਹੈ ਕਿ ਦੋਵੇਂ ਹੀ ਪਿਛਲੇ ਪੰਜ ਮਹੀਨੇ ਤੋਂ ਰਲੇਵੇਂ 'ਤੇ ਗੱਲਬਾਤ ਕਰ ਰਹੀਆਂ ਸਨ। ਫਲਿੱਪਕਾਰਟ ਨੇ ਇਕ ਬਿਆਨ 'ਚ ਕਿਹਾ ਕਿ ਤਤਕਾਲ ਪ੫ਭਾਵ ਨਾਲ ਈ-ਬੇ ਡਾਟ ਇਨ ਦੀ ਮਲਕੀਅਤ ਤੇ ਆਪਰੇਸ਼ਨ ਫਲਿੱਪਕਾਰਟ ਕੋਲੇ ਰਹੇਗਾ। ਪਰ ਈ-ਬੇ ਡਾਟ ਇਨ ਫਲਿੱਪਕਾਰਟ ਦੇ ਹਿੱਸੇ ਦੇ ਤੌਰ 'ਤੇ ਸੁਤੰਤਰ ਬਾਡੀ ਰਹੇਗੀ। ਬਿਆਨ 'ਚ ਕਿਹਾ ਗਿਆ ਹੈ ਕਿ ਇਸ ਰਲੇਵੇਂ ਦੇ ਨਤੀਜੇ ਵਜੋਂ ਫਲਿੱਪਕਾਰਟ ਦੇ ਗਾਹਕਾਂ ਨੂੰ ਈ-ਬੇ 'ਤੇ ਮੌਜੂਦ ਵੱਖ ਵੱਖ ਕੌਮਾਂਤਰੀ ਵਸਤਾਂ ਤਕ ਪਹੁੰਚ ਹੋਵੇਗੀ ਤੇ ਈ-ਬੇ ਦੇ ਗਾਹਕਾਂ ਨੂੰ ਅਨੋਖੀਆਂ ਭਾਰਤੀ ਵਸਤਾਂ ਤਕ ਪਹੁੰਚ ਮਿਲੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: E Bay merge with Flipcart