ਹੀਰਾ ਕਾਰੋਬਾਰੀ ਨੇ ਕਾਮਿਆਂ ਨੂੰ ਵੰਡੀਆਂ ਸਕੂਟੀਆਂ

Updated on: Fri, 21 Apr 2017 06:54 PM (IST)
  

ਸੂਰਤ (ਏਜੰਸੀ) : ਬੀਤੇ ਸਾਲ ਗੁਜਰਾਤ ਦਾ ਇਕ ਕਾਰੋਬਾਰੀ ਦੀਵਾਲੀ ਬੋਨਸ ਵਜੋਂ ਕਾਮਿਆਂ ਨੂੰ ਫਲੈਟ ਅਤੇ ਕਾਰਾਂ ਤੋਹਫ਼ੇ 'ਚ ਦੇ ਕੇ ਸੁਰਖੀਆਂ 'ਚ ਆ ਗਿਆ ਸੀ। ਉਥੇ, ਇਸ ਵਾਰ ਸੂਰਤ ਦੇ ਹੀਰਾ ਕਾਰੋਬਾਰੀ ਲਕਸ਼ਮੀ ਦਾਸ ਬੇਕਾਰੀਆ ਨੇ ਆਪਣੇ ਕਾਮਿਆਂ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਐਕਟੀਵਾ 4ਜੀ ਸਕੂਟੀ ਤੋਹਫ਼ੇ ਵਜੋਂ ਦਿੱਤੀ ਹੈ। ਬੇਕਾਰੀਆ ਨੇ 125 ਮੁਲਾਜ਼ਮਾਂ ਨੂੰ ਇਹ ਤੋਹਫ਼ਾ ਦਿੱਤਾ। ਸੂਰਤ ਦੇ ਦੀਰਘ ਡਾਇਮੰਡ ਦੇ ਮਾਲਕ ਲਕਸ਼ਮੀ ਦਾਸ ਬੇਕਾਰੀਆ ਨੇ 2010 'ਚ ਹੀਰੇ ਤਰਾਸ਼ਣ ਦੀ ਫੈਕਟਰੀ ਸ਼ੁਰੂ ਕੀਤੀ। ਫੈਕਟਰੀ ਦੀ ਸਥਾਪਨਾ ਵਜੋਂ ਹੀ ਵਰਕਰਾਂ ਨੇ ਮਾਲਕ ਦੀ ਤਰੱਕੀ ਲਈ ਦਿਨ-ਰਾਤ ਸਖ਼ਤ ਮਿਹਨਤ ਕੀਤੀ। ਇਨ੍ਹਾਂ ਲੋਕਾਂ ਦੀ ਮਿਹਨਤ ਤੋਂ ਖੁਸ਼ ਹੋ ਕੇ ਬੇਕਾਰੀਆ ਨੇ ਇਸ ਸਾਲ ਉਨ੍ਹਾਂ ਨੂੰ ਤਰੱਕੀ ਵਜੋਂ ਸਕੂਟੀ ਤੋਹਫੇ ਦੇਣ ਦਾ ਫ਼ੈਸਲਾ ਲਿਆ। ਪਿਛਲੇ ਸਾਲ ਸੂਰਤ ਦੇ ਹੀਰਾ ਕਾਰੋਬਾਰੀ ਸਾਵਜੀ ਢੋਲਕੀਆ ਨੇ ਆਪਣੀ ਕੰਪਨੀ ਹਰੇ ਿਯਸ਼ਨਾ ਐਕਸਪੋਰਟਜ਼ ਦੇ ਮੁਲਾਜ਼ਮਾਂ ਨੂੰ ਦੀਵਾਲੀ ਬੋਨਸ ਵਜੋਂ 400 ਫਲੈਟ ਅਤੇ 1,260 ਕਾਰਾਂ ਤੋਹਫ਼ੇ 'ਚ ਦਿੱਤੀਆਂ ਸਨ। ਇਕ ਅੰਦਾਜ਼ੇ ਮੁਤਾਬਕ ਕੰਪਨੀ ਨੇ ਆਪਣੇ ਮੁਲਾਜ਼ਮਾਂ ਦੇ ਬੋਨਸ 'ਤੇ 51 ਕਰੋੜ ਰੁਪਏ ਖ਼ਰਚ ਕੀਤੇ ਸਨ। ਕਾਬਿਲੇਗ਼ੌਰ ਹੈ ਕਿ ਹਾਲ 'ਚ ਪੀਐੱਮ ਨਰਿੰਦਰ ਮੋਦੀ ਵੀ ਜਦੋਂ ਸੂਰਤ ਦੇ ਦੌਰੇ 'ਤੇ ਗਏ ਸਨ, ਉਦੋਂ ਉਨ੍ਹਾਂ ਸਾਵਜੀ ਢੋਲਕੀਆ ਦੀ ਕੰਪਨੀ ਹਰੇ ਿਯਸ਼ਨਾ ਐਕਸਪੋਰਟਜ਼ ਦੀ ਇਕ ਹੋਰ ਇਕਾਈਆਂ ਦਾ ਉਦਘਾਟਨ ਵੀ ਕੀਤਾ ਸੀ। ਸੂਰਤ ਦੇ ਹੀਰਾ ਪਾਲੀਸ਼ਿੰਗ ਕਾਰੋਬਾਰ 'ਚ ਸਾਵਜੀ ਢੋਲਕੀਆ ਮੱੁਖ ਲੋਕਾਂ 'ਚ ਸ਼ੁਮਾਰ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Diamond merchant distribute scooters