ਖ਼ਰਾਬ ਇੰਜਣ ਵਾਲੇ ਜਹਾਜ਼ ਨਹੀਂ ਭਰਨਗੇ ਉਡਾਣ

Updated on: Tue, 13 Mar 2018 05:06 PM (IST)
  

- ਇੰਡੀਗੋ-ਗੋ ਏਅਰ ਦੀਆਂ 65 ਉਡਾਣਾਂ ਰੱਦ

ਮੁੰਬਈ (ਏਜੰਸੀ) : ਬਜਟ ਏਅਰਲਾਈਨਜ਼ ਇੰਡੀਗੋ ਤੇ ਗੋ ਏਅਰ ਨੇ ਮੰਗਲਵਾਰ ਨੂੰ ਆਪਣੀਆਂ ਲਗਪਗ 65 ਉਡਾਣਾਂ ਰੱਦ ਕੀਤੀਆਂ ਹਨ। ਦੋਵਾਂ ਕੰਪਨੀਆਂ ਨੇ ਇਹ ਕਦਮ ਡੀਜੀਸੀਏ ਵੱਲੋਂ ਉਨ੍ਹਾਂ ਦੇ 11 ਏ-320 ਨਿਓ ਜਹਾਜ਼ਾਂ ਦੇ ਉਡਾਣ ਭਰਨ 'ਤੇ ਰੋਕ ਲਗਾਉਣ ਕਾਰਨ ਉਠਾਇਆ ਹੈ। ਜ਼ਿਕਰਯੋਗ ਹੈ ਕਿ ਇੰਡੀਗੋ ਦੇ ਅੱਠ ਤੇ ਗੋ ਏਅਰ ਦੇ ਤਿੰਨ ਜਹਾਜ਼ਾਂ 'ਚ ਪ੫ੈਟ ਐਂਡ ਵਿ੍ਹਟਨੀ ਦੇ ਖ਼ਰਾਬ ਇੰਜਣ ਕਾਰਨ ਉਨ੍ਹਾਂ ਨੂੰ ਖੜ੍ਹਾ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।

ਰੋਜ਼ਾਨਾ ਇਕ ਹਜ਼ਾਰ ਉਡਾਣਾਂ ਚਲਾਉਣ ਵਾਲੀ ਇੰਡੀਗੋ ਨੇ ਆਪਣੀ ਵੈੱਬਸਾਈਟ 'ਤੇ ਜਾਣਕਾਰੀ ਦਿੱਤੀ ਹੈ ਕਿ 13 ਮਾਰਚ ਨੂੰ ਉਸ ਦੀਆਂ ਘਰੇਲੂ ਨੈੱਟਵਰਕ ਦੀਆਂ 47 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਉੱਥੇ ਵਾਡੀਆ ਸਮੂਹ ਦੀ ਗੋ ਏਅਰ ਦੀਆਂ 18 ਉਡਾਣਾਂ ਰੱਦ ਹੋਈਆਂ ਹਨ। ਗੋ ਏਅਰ ਨੇ ਇਕ ਬਿਆਨ 'ਚ ਕਿਹਾ ਕਿ ਉਸ ਦੀਆਂ ਅੱਠ ਸ਼ਹਿਰਾਂ 'ਚ ਸੰਚਾਲਿਤ ਹੋਣ ਵਾਲੀਆਂ 18 ਉਡਾਣਾਂ ਰੱਦ ਹੋਈਆਂ ਹਨ। ਕੰਪਨੀ ਰੋਜ਼ਾਨਾ 230 ਉਡਾਣਾਂ ਦਾ ਸੰਚਾਲਣ ਕਰਦੀ ਹੈ। ਇੰਡੀਗੋ ਦੀਆਂ ਉਡਾਣਾਂ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਹੈਦਰਾਬਾਦ, ਬੈਂਗਲੁਰੂ, ਪਟਨਾ, ਸ੫ੀਨਗਰ, ਭੁਵਨੇਸ਼ਵਰ, ਅੰਮਿ੫ਤਸਰ ਤੇ ਗੁਹਾਟੀ ਆਦਿ ਸਥਾਨਾਂ ਤੋਂ ਹਨ। ਇੰਡੀਗੋ ਨੇ ਮੀਡੀਆ ਲਈ ਜਾਰੀ ਇਕ ਬਿਆਨ 'ਚ ਕਿਹਾ ਗਿਆ ਪ੫ਭਾਵਿਤ ਹੋਏ ਯਾਤਰੀਆਂ ਨੂੰ ਬਿਨਾਂ ਕਿਸੇ ਵਾਧੂ ਫੀਸ ਦੇ ਦੂਜਾ ਜਹਾਜ਼ ਫੜਨ ਜਾਂ ਕੈਂਸਲੇਸ਼ਨ ਫੀਸ ਕੱਟੇ ਬਿਨਾਂ ਪੂਰਾ ਪੈਸਾ ਵਾਪਿਸ ਲੈਣ ਦਾ ਬਦਲ ਦਿੱਤਾ ਗਿਆ ਹੈ।

ਇੰਡੀਗੋ ਨੇ ਕਿਹਾ, 'ਡੀਜੀਸੀਏ ਦੇ ਨਿਰਦੇਸ਼ ਮੁਤਾਬਿਕ ਅਸੀਂ ਆਪਣੇ ਜਹਾਜ਼ਾਂ ਨੂੰ ਖੜ੍ਹਾ ਕਰ ਦਿੱਤਾ ਹੈ। ਉਸ ਨੇ ਇਹ ਨਿਰਦੇਸ਼ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਜਾਰੀ ਕੀਤੇ ਸਨ।' ਸੋਮਵਾਰ ਨੂੰ ਇੰਡੀਗੋ ਦੀ ਲਖਨਊ ਜਾ ਰਹੀ ਉਡਾਣ ਦੇ 40 ਮਿੰਟਾਂ ਅੰਦਰ ਹੀ ਅਹਿਮਦਾਬਾਦ ਪਰਤ ਆਉਣ ਤੋਂ ਬਾਅਦ ਡੀਜੀਸੀਏ ਨੇ ਨੋਟਿਸ ਜਾਰੀ ਕੀਤਾ ਸੀ। ਇਸ ਉਡਾਣ ਦੌਰਾਨ ਜਹਾਜ਼ ਦਾ ਇੰਜਣ ਖ਼ਰਾਬ ਹੋ ਗਿਆ ਸੀ। ਸੁਰੱਖਿਆ ਕਾਰਨਾਂ ਨੂੰ ਧਿਆਨ 'ਚ ਰੱਖਦਿਆਂ ਡੀਜੀਸੀਏ ਦੇ ਨਿਰਦੇਸ਼ਕ ਨੇ 12 ਮਾਰਚ ਨੂੰ ਕੰਪਨੀ ਦੇ ਉਨ੍ਹਾਂ ਏ-320 ਨਿਓ ਜਹਾਜ਼ਾਂ ਨੂੰ ਤੁਰੰਤ ਉਡਾਣ ਭਰਨ ਤੋਂ ਰੋਕ ਦਿੱਤਾ ਜਿਨ੍ਹਾਂ 'ਚ ਪੀਡਬਲਿਊ 1100 ਇੰਜਣ ਲੱਗੇ ਹੋਏ ਹਨ।

ਇਸ ਤੋਂ ਪਹਿਲਾਂ ਇੰਡੀਗੋ ਦੇ ਤਿੰਨ ਹੋਰ ਏ-320 ਨਿਓ ਜਹਾਜ਼ਾਂ ਨੂੰ ਫਰਵਰੀ 'ਚ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਸੀ। ਸੋਮਵਾਰ ਨੂੰ ਇੰਡੀਗੋ ਤੇ ਗੋ ਏਅਰ ਦੇ 11 ਜਹਾਜ਼ਾਂ ਨੂੰ ਖੜ੍ਹਾ ਕੀਤੇ ਜਾਣ ਮਗਰੋਂ ਦਰਜਨਾਂ ਉਡਾਣਾਂ ਰੱਦ ਹੋਈਆਂ ਤੇ ਦੇਸ਼ ਭਰ 'ਚ ਹਜ਼ਾਰਾਂ ਯਾਤਰੀਆਂ ਨੂੰ ਪਰੇਸ਼ਾਨੀ ਹੋਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: DGCA ordered indigo goair to stop 11 planes with bad engines