ਹੁਣ ਐਸਟ੫ਾਇਡਸ 'ਤੇ ਮਾਈਨਿੰਗ ਦੀ ਕੋਸ਼ਿਸ਼ 'ਚ ਦੁਨੀਆ ਕੰਪਨੀਆਂ

Updated on: Tue, 13 Mar 2018 05:23 PM (IST)
  

ਨਵੀਂ ਦਿੱਲੀ (ਏਜੰਸੀ) : ਦੁਨੀਆ ਦੀਆਂ ਕਈ ਕੰਪਨੀਆਂ ਦੀ ਨਜ਼ਰ ਐਸਟ੫ਾਇਡਸ (ਸ਼ੁਦਰ ਗ੫ਹਿਆਂ) 'ਤੇ ਮਾਈਨਿੰਗ 'ਤੇ ਹੈ। ਐਸਟ੫ਾਇਡਸ 'ਤੇ ਮਾਈਨਿੰਗ ਲਈ ਕੰਪਨੀਆਂ ਕਾਫ਼ੀ ਦਿਲਚਸਪੀ ਵਿਖਾ ਰਹੀਆਂ ਹਨ। ਕੁਝ ਸਮਾਂ ਪਹਿਲਾਂ ਤਕ ਇਹ ਗੱਲ ਤੁਹਾਨੂੰ ਕਾਲਪਨਿਕ ਲੱਗ ਸਕਦੀ ਸੀ, ਪਰ ਨਾਸਾ ਇਕ ਅਜਿਹੇ ਹੀ ਪ੫ਾਜੈਕਟ 'ਤੇ ਕੰਮ ਕਰ ਰਿਹਾ ਹੈ। ਨਾਸਾ ਇਕ ਨਜ਼ਦੀਕੀ ਸ਼ੁਦਰ ਗ੫ਹਿ 'ਤੇ ਮਾਈਨਿੰਗ ਦੀ ਸੰਭਾਵਨਾ ਲੱਭ ਰਿਹਾ ਹੈ, ਨਾਸਾ ਦੇ ਇਸ ਮਿਸ਼ਨ 'ਤੇ ਦੁਨੀਆ ਭਰ ਦੀਆਂ ਕੰਪਨੀਆਂ ਦੀ ਨਜ਼ਰ ਹੈ।

ਦਰਅਸਲ ਇਨ੍ਹਾਂ ਕੰਪਨੀਆਂ ਦੀ ਮਨਸ਼ਾ ਸ਼ੁਦਰ ਗ੫ਹਿ 'ਤੇ ਮੌਜ਼ੂਦਾ ਪਾਣੀ ਦੀ ਵਰਤੋਂ ਕਰਕੇ ਰਾਕੇਟ ਤੇਲ ਬਣਾਉਣ ਦੀ ਹੈ। ਇਸ ਨਾਲ ਸਪੈਸਕਰਾਫਟਸ ਨੂੰ ਪੁਲਾੜ 'ਚ ਰਹਿਣ ਦੌਰਾਨ ਤੇਲ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਇਸ ਨਾਲ ਪੁਲਾੜ ਯਾਤਰੀ ਆਪਣੇ ਸਪੇਸਕਰਾਫਟਸ 'ਚ ਲੰਮੇ ਸਮੇਂ ਤਕ ਪੁਲਾੜ 'ਚ ਰਹਿ ਸਕਣਗੇ। ਰਿਚਰਡ ਬ੫ੈਸਨਨ, ਚੀਨ ਦੀ ਟੇਨਸੈਂਟ ਹੋਲਡਿੰਗਸ ਅਤੇ ਨੇਸ਼ਨ ਆਫ਼ ਲਗਜ਼ਮਬਰਗ ਸਮੇਤ ਕਈ ਵੱਡੇ ਨਿਵੇਸ਼ਕ ਇਸ ਨੂੰ ਧਰਤੀ 'ਤੇ ਆਇਰਨ ਅਤੇ ਨਿੱਕਲ ਵਰਗੇ ਖਣਿਜ ਪਦਾਰਥ ਖਤਮ ਹੋਣ ਤੋਂ ਬਾਅਦ ਹੱਲ ਵਜੋਂ ਵੀ ਵੇਖ ਰਹੇ ਹਨ।

ਧਰਤੀ ਦੇ ਆਸਪਾਸ ਲੱਖਾਂ ਸ਼ੁਦਰ ਗ੫ਹਿ ਘੁੰਮ ਰਹੇ ਹਨ, ਪਰ ਇਨ੍ਹਾਂ ਵਿਚੋਂ ਜ਼ਿਆਦਾ 'ਤੇ ਮਾਈਨਿੰਗ ਦੀ ਸੰਭਾਵਨਾ ਨਹੀਂ ਹੈ, ਹਾਲਾਂਕਿ ਫਿਰ ਵੀ ਇਨ੍ਹਾਂ ਵਿਚੋਂ 1000 ਤੋਂ ਜ਼ਿਆਦਾ ਸ਼ੁਦਰ ਗ੫ਹਿਆਂ 'ਤੇ ਮਾਈਨਿੰਗ ਦੀ ਸ਼ੁਰੂਆਤੀ ਸੰਭਾਵਨਾ ਇਨ੍ਹਾਂ ਕੰਪਨੀਆਂ ਨੂੰ ਵਿਖਾਈ ਦੇ ਰਹੀ ਹੈ। ਮਾਹਿਰਾਂ ਅਨੁਸਾਰ ਇਨ੍ਹਾਂ ਸ਼ੁਦਰ ਗ੫ਹਿਆਂ 'ਤੇ ਮਾਈਨਿੰਗ ਲਈ ਟਾਈਮਿੰਗ ਕਾਫ਼ੀ ਮਹੱਤਵਪੂਰਨ ਫੈਕਟਰ ਹੋਵੇਗਾ, ਕਿਉਂਕਿ ਇਹ ਸ਼ੁਦਰ ਗ੫ਹਿ ਕਈ ਸਾਲਾਂ 'ਚ ਸਿਰਫ਼ ਇਕ ਵਾਰ ਹੀ ਧਰਤੀ ਦੇ ਨੇੜੇ ਆਉਣਗੇ। ਇਕ ਅਨੁਮਾਨ ਅਨੁਸਾਰ, ਕੁਝ ਸ਼ੁਦਰ ਗ੫ਹਿ ਅਜਿਹੇ ਹਨ ਜਿਨ੍ਹਾਂ 'ਤੇ ਮੁਹੱਈਆ ਕੁਲ ਖਣਿਜ ਦੀ ਮਾਈਨਿੰਗ ਜੇਕਰ ਕੀਤੀ ਜਾਵੇ ਤਾਂ ਇਸ 'ਚੋਂ ਨਿਕਲਣ ਵਾਲੇ ਖਣਿਜ ਦੀ ਕੁਲ ਕੀਮਤ ਪੂਰੀ ਦੁਨੀਆ ਦੀ ਜੀਡੀਪੀ ਤੋਂ ਕਈ ਹਜ਼ਾਰ ਗੁਣਾ ਵੱਧ ਹੋ ਸਕਦੀ ਹੈ। ਕੰਪਨੀਆਂ ਦੀ ਇਨ੍ਹਾਂ ਸ਼ੁਦਰ ਗ੫ਹਿਆਂ 'ਤੇ ਮਾਈਨਿੰਗ ਦੀ ਮਨਸ਼ਾ ਦੇ ਪਿੱਛੇ ਇਹੀ ਸਭ ਤੋਂ ਵੱਡਾ ਕਾਰਨ ਹੈ। ਜ਼ਿਕਰਯੋਗ ਹੈ ਕਿ ਸ਼ੁਦਰ ਗ੫ਹਿ ਉਂਜ ਖ਼ਗੋਲੀ ਪਿੰਡ ਹੁੰਦੇ ਹਨ ਜੋ ਬ੫ਹਿਮੰਡ 'ਚ ਘੁੰਮਦੇ ਰਹਿੰਦੇ ਹਨ। ਇਨ੍ਹਾਂ ਦਾ ਆਕਾਰ ਅਸਮਾਨ ਹੁੰਦਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: dddskd skdkad