ਸਾਈਕਲ ਦੀ ਵਰਤੋਂ ਨੂੰ ਉਤਸ਼ਾਹਿਤ ਕਰੇਗੀ ਓਲਾ, ਨਵੀਂ 'ਪੈਡਲ' ਯੋਜਨਾ ਸ਼ੁਰੂ

Updated on: Sat, 02 Dec 2017 05:06 PM (IST)
  

ਨਵੀਂ ਦਿੱਲੀ (ਏਜੰਸੀ) : ਐਪ ਜਰੀਏ ਟੈਕਸੀ ਬੁਕਿੰਗ ਸੇਵਾ ਦੇਣ ਵਾਲੀ ਓਲਾ ਹੁਣ ਦੇਸ਼ ਦੇ ਵੱਖ-ਵੱਖ ਕੈਂਪਸਾਂ 'ਚ ਸਾਈਕਲ ਦੀ ਵਰਤੋਂ ਨੂੰ ਉਤਸ਼ਾਹਿਤ ਕਰੇਗੀ। ਕੰਪਨੀ ਨੇ ਵੀਡੀਓ ਪੋਸਟ 'ਚ ਕਿਹਾ ਹੈ ਕਿ ਉਸ ਦੀ ਪਹਿਲ ' ਪੈਡਲ' ਦੀ ਵਰਤੋਂ ਉਨ੍ਹਾਂ ਮੰਜਿਲਾਂ ਤਕ ਪਹੁੰਚਣ ਲਈ ਕੀਤੀ ਜਾ ਸਕਦੀ ਹੈ ਜਿਥੇ ਪੈਦਲ ਜਾਣ 'ਚ ਜ਼ਿਆਦਾ ਸਮਾਂ ਤੇ ਊਰਜਾ ਲੱਗਦੀ ਹੋਵੇ। ਵੱਡੇ ਕਾਲਜ, ਕੈਂਪਸ, ਕਾਰਪੋਰੇਟ ਪਾਰਕ ਤੇ ਰਿਹਾਇਸ਼ੀ ਕੈਂਪਸ ਇਸ ਦਾ ਉਦਾਹਰਨ ਹਨ।

ਇਸ ਪਹਿਲ 'ਚ ਐਪ ਜਰੀਏ ਓਲਾ ਸਾਈਕਲ ਦਾ ਆਧਾਰ ਜਾਂ ਕਿਊਆਰ ਕੋਡ ਰਾਹੀਂ ਉਪਯੋਗ ਕੀਤਾ ਜਾ ਸਕੇਗਾ। ਕੰਪਨੀ ਨੂੰ ਉਮੀਦ ਹੈ ਕਿ ਉਸ ਦੀ ਇਹ ਪਹਿਲ ਸ਼ਹਿਰਾਂ 'ਚ ਪ੫ਦੂਸ਼ਣ ਤੇ ਭੀੜ-ਭੜੱਕੇ ਨੂੰ ਘੱਟ ਕਰਨ 'ਚ ਮਦਦਗਾਰ ਹੋ ਸਕਦੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: cycle news