ਚੀਨੀ ਅਰਥਚਾਰੇ 'ਚ ਦੂਜੀ ਤਿਮਾਹੀ 'ਚ 6.9 ਫ਼ੀਸਦੀ ਵਾਧਾ

Updated on: Mon, 17 Jul 2017 04:52 PM (IST)
  

ਬੀਜਿੰਗ (ਏਜੰਸੀ) : ਚੀਨ ਦੇ ਅਰਥਚਾਰੇ 'ਚ ਦੂਜੀ ਤਿਮਾਹੀ 'ਚ ਉਮੀਦ ਤੋਂ ਬਿਹਤਰ 6.9 ਫ਼ੀਸਦੀ ਦਾ ਆਰਥਿਕ ਵਾਧਾ ਦਰਜ ਕੀਤਾ ਗਿਆ। ਅਧਿਕਾਰਕ ਅੰਕੜਿਆਂ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ, ਪ੫ਸ਼ਾਸਨ ਨੇ ਅਰਥਚਾਰੇ ਸਾਹਮਣੇ ਸੁਸਤੀ ਵਧਣ ਦੇ ਖ਼ਤਰੇ ਪ੫ਤੀ ਸੁਚੇਤ ਕੀਤਾ ਹੈ। ਚੀਨ ਦੇ ਅਰਥਚਾਰੇ 'ਚ ਪਹਿਲੀ ਤਿਮਾਹੀ 'ਚ ਵੀ 6.9 ਫ਼ੀਸਦੀ ਆਰਥਿਕ ਵਾਧਾ ਹਾਸਿਲ ਕੀਤਾ ਗਿਆ। ਉਦੋਂ ਏਐੱਫਪੀ ਦੇ ਸਰਵੇਖਣ 'ਚ ਵਿਸ਼ਲੇਸ਼ਕਾਂ ਨੇ ਦੂਜੀ ਤਿਮਾਹੀ ਲਈ 6.8 ਫ਼ੀਸਦੀ ਵਾਧੇ ਦਾ ਅਨੁਮਾਨ ਲਾਇਆ ਸੀ।

ਚੀਨ ਦੇ ਰਾਸ਼ਟਰੀ ਅੰਕੜਾ ਬਿਊਰੋ ਦੇ ਬੁਲਾਰੇ ਸਿੰਗ ਿਝਹੋਂਗ ਨੇ ਕਿਹਾ ਕਿ ਸਧਾਰਨ ਤੌਰ 'ਤੇ ਰਾਸ਼ਟਰੀ ਅਰਥਚਾਰੇ ਨੇ 2017 ਦੀ ਪਹਿਲੀ ਿਛਮਾਹੀ 'ਚ ਬਿਹਤਰ ਤੇ ਸਥਿਰ ਗਤੀ ਨਾਲ ਵਧਣ ਦਾ ਕ੫ਮ ਬਣਾਈ ਰੱਖਿਆ ਹੈ। ਇਸ ਲਿਹਾਜ਼ ਨਾਲ ਅਰਥਚਾਰੇ ਨੇ ਬਿਹਤਰ ਪ੫ਦਰਸ਼ਨ ਦੇ ਸਾਲਾਨਾ ਟੀਚੇ ਨੂੰ ਹਾਸਿਲ ਕਰਨ ਦੀ ਦਿਸ਼ਾ 'ਚ ਮਜ਼ਬੂਤ ਨੀਂਹ ਰੱਖੀ ਹੈ। ਸਿੰਗ ਨੇ ਕਿਹਾ ਕਿ ਸਾਨੂੰ ਫਿਰ ਵੀ ਇਸ ਗੱਲ ਨੂੰ ਲੈ ਕੇ ਚੌਕਸ ਰਹਿਣਾ ਪਵੇਗਾ ਕਿ ਅਰਥਚਾਰੇ ਦੇ ਸਾਹਮਣੇ ਵਿਦੇਸ਼ੀ ਪੱਧਰ 'ਤੇ ਹਾਲੇ ਕਈ ਤਰ੍ਹਾਂ ਦੇ ਅਸਥਿਰ ਤੇ ਅਨਿਸ਼ਚਿਤ ਕਾਰਕ ਹਨ ਜਦਕਿ ਘਰੇਲੂ ਪੱਧਰ 'ਤੇ ਲੰਮੇ ਸਮੇਂ ਗ਼ੈਰ ਢਾਂਚਾਗਤ ਵਿਰੋਧੀ ਵਿਚਾਰ ਬਣੇ ਹੋਏ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chinese economy