ਸਕਾਰਪਿਉ ਦੀ ਚਪੇਟ 'ਚ ਆਉਣ ਤੇ ਆਟੋ ਸਵਾਰ ਦੀ ਮੋਤ

Updated on: Tue, 12 Sep 2017 05:33 PM (IST)
  

ਇਕਬਾਲ ਸਿੰਘ, ਡੇਰਾਬੱਸੀ : ਬੀਤੀ ਰਾਤ ਡੇਰਾਬੱਸੀ-ਬਰਵਾਲਾ ਰੋਡ 'ਤੇ ਸਥਿਤ ਪਿੰਡ ਕੂੜਾਵਾਲਾਂ ਦੇ ਨਜ਼ਦੀਕ ਸੜਕ ਹਾਦਸੇ ਵਿਚ ਜ਼ਖਮੀ ਆਟੋ ਸਵਾਰ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਅÎਣਪਛਾਤੇ ਸਕਾਰਪੀਓ ਚਾਲਕ ਖਿਲਾਫ ਕੇਸ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ।

ਪ੫ਾਪਤ ਜਾਣਕਾਰੀ ਮੁਤਾਬਕ ਵਿਨਸਮ ਯਾਰਨ ਵਿਚ ਕੰਮ ਕਰਦਾ 23 ਸਾਲਾ ਸੁਰੇਸ਼ ਕੁਮਾਰ ਆਪਣੇ ਸਾਥੀ ਨਾਲ ਆਟੋ-ਰਿਕਸ਼ਾ ਵਿਚ ਬੈਠ ਕੇ ਵਾਪਸ ਘਰ ਆ ਰਿਹਾ ਸੀ। ਲਗਭਗ ਰਾਤ 8 ਵਜੇ ਸਾਹਮਣੇ ਤੋਂ ਆ ਰਹੀ ਸਕਾਰਪੀਓ ਗੱਡੀ ਨੇ ਤੇਜ਼ੀ ਨਾਲ ਕੱਟ ਮਾਰਿਆ ਜਿਸ ਕਾਰਨ ਆਟੋ ਸਵਾਰ ਸੁਰੇਸ਼ ਕੁਮਾਰ ਦੀ ਲੱਤ ਸਕਾਰਪੀਓ ਦੀ ਲਪੇਟ ਵਿਚ ਆ ਗਈ। ਸੁਰੇਸ਼ ਕੁਮਾਰ ਸੜਕ 'ਤੇ ਡਿੱਗ ਗਿਆ ਤੇ ਗੱਡੀ ਉਸ ਨੂੰ ਦਰੜਦੇ ਹੋਏ ਫਰਾਰ ਹੋ ਗਈ। ਸੁਰੇਸ਼ ਕੁਮਾਰ ਪੁੱਤਰ ਛੋਟੇ ਲਾਲ ਵਾਸੀ ਸੁਰਸਾ ਖੁਰਦ, ਜ਼ਿਲਾ ਰੇਵਾ ਮੱਧ ਪ੫ਦੇਸ਼ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਤੇ ਬਾਅਦ ਵਿਚ ਜੀਐੱਮਸੀਐੱਚ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਏਐੱਸਆਈ ਮੇਵਾ ਸਿੰਘ ਅਨੁਸਾਰ ਪਰਿਵਾਰ ਦੇ ਪਹੁੰਚਣ ਤੋਂ ਬਾਅਦ ਪੁਲਿਸ ਨੇ ਮਿ੫ਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chd news