ਟਾਟਾ ਮੋਟਰਸ ਨੂੰ ਗਾਹਕ ਸੇਵਾ ਵਿੱਚ ਨੰਬਰ ਇਕ ਰੈਂਕ ਪ੫ਾਪਤ ਹੋਇਆ

Updated on: Mon, 13 Nov 2017 06:25 PM (IST)
  

ਚੰਡੀਗੜ੍ਹ : ਟਾਟਾ ਮੋਟਰਸ ਨੇ ਚੰਡੀਗੜ੍ਹ ਵਿੱਚ ਜੇਡੀ ਪਾਵਰ 2017 ਇੰਡਿਆ ਗਾਹਕ ਸੇਵਾ ਸੂਚਕ ਅੰਕ ਵਿੱਚ 1000 ਵਿੱਚੋਂ ਕੁੱਲ 913 ਅੰਕਾਂ ਦਾ ਉੱਚਤਮ ਰੈਂਕ ਹਾਸਲ ਕੀਤਾ ਹੈ¢ ਗਾਹਕਾਂ ਨੂੰ ਵਿਕਰੀ ਦੇ ਬਾਅਦ ਬਿਨਾ ਅੜਿੱਕੇ ਤੋਂ ਸੇਵਾਵਾਂ ਪ੫ਦਾਨ ਕਰਣ ਲਈ ਟਾਟਾ ਮੋਟਰਸ ਨੇ ਇਸ ਇੰਡੇਕਸ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ¢

ਰਾਸ਼ਟਰੀ ਪੱਧਰ ਉੱਤੇ ਟਾਟਾ ਮੋਟਰਸ ਨੇ ਜੇ ਡੀ ਪਾਵਰ 2017 ਇੰਡੀਆ ਗਾਹਕ ਸੇਵਾ ਸੂਚਕ ਅੰਕ ਵਿੱਚ 893 ਅੰਕਾਂ ਦੇ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ¢ ਕੰਪਨੀ ਨੇ ਪੰਜ ਮਾਪਦੰਡਾਂ - ਸੇਵਾ ਦੀ ਗੁਣਵੱਤਾ, ਸੇਵਾ ਸ਼ੁਰੂਆਤ, ਸੇਵਾ ਸਲਾਹਕਾਰ, ਸੇਵਾ ਸਹੂਲਤ ਅਤੇ ਸ਼ਹਿਰ ਵਿੱਚ ਵਾਹਨ ਪਿਕਅੱਪ ਵਿੱਚ ਗਾਹਕਾਂ ਦੀ ਤਸੱਲੀ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸਦੇ ਨਤੀਜੇ ਵਜੋਂ ਗਾਹਕ ਰਿਲੇਸ਼ਨ ਮੈਨੇਜਰਸ ਵੱਲੋਂ ਨਿੱਜੀ ਧਿਆਨ ਰਾਹੀਂ ਅਸੰਤੁਸ਼ਟ ਗਾਹਕਾਂ ਦੀ 100 ਫ਼ੀਸਦੀ ਤਸੱਲੀ ਹੋਈ ਹੈ¢ ਅੱਗੇ ਵੀ ਚੰਡੀਗੜ੍ਹ ਵਿੱਚ ਡੀਲਰਸ਼ਿਪ ਅਤੇ ਕਿਰਿਆਵਾਂ 'ਚ ਤਕਨੀਕੀ ਤਰੱਕੀ ਲਿਆਉਣ ਅਤੇ ਬੁਨਿਆਦੀ ਢਾਂਚੇ ਨੂੰ ਉੱਨਤ ਕਰਨ ਉੱਤੇ ਟਾਟਾ ਮੋਟਰਸ ਆਪਣਾ ਧਿਆਨ ਦੇਣਾ ਜਾਰੀ ਰੱਖੇਗਾ। ¢

ਗਾਹਕ ਸੇਵਾ ਉੱਤੇ ਕੰਪਨੀ ਦੇ ਫੋਕਸ ਉੱਤੇ ਟਿੱਪਣੀ ਕਰਦੇ ਹੋਏ ਸ਼੫ੀ ਦਿਨੇਸ਼ ਭਸੀਨ, ਗਾਹਕ ਸੇਵਾ ਪ੫ਮੁੱਖ, ਯਾਤਰੀ ਵਾਹਨ ਪੇਸ਼ਾ ਇਕਾਈ, ਟਾਟਾ ਮੋਟਰਸ ਨੇ ਕਿਹਾ ਕਿ ਚੰਡੀਗੜ੍ਹ ਟਾਟਾ ਮੋਟਰਸ ਲਈ ਇੱਕ ਮਹੱਤਵਪੂਰਨ ਬਾਜ਼ਾਰ ਹੈ ਅਤੇ ਸਾਨੂੰ ਇਸ ਨੂੰ ਮੀਲ ਦਾ ਪੱਥਰ ਹਾਸਲ ਕਰਨ ਉੱਤੇ ਬੇਹੱਦ ਮਾਣ ਹੈ¢ ਕੰਪਨੀ ਦੇ ਮਾਣ-ਸਨਮਾਨ ਅਤੇ ਵਿਕਾਸ ਨੂੰ ਬਣਾਏ ਰੱਖਣ ਲਈ ਗਾਹਕ ਸੇਵਾ ਇੱਕ ਮਹੱਤਵਪੂਰਨ ਤੱਤ ਹੈ, ਇਸ ਲਈ, ਇਹ ਸਾਡੇ ਗਾਹਕਾਂ ਨੂੰ ਜੋੜਨ ਦੇ ਪ੫ਕਿਰਿਆ ਦਾ ਇੱਕ ਅੰਦਰੂਨੀ ਹਿੱਸਾ ਹੈ¢ ਅਸੀਂ ਇਸ ਨੂੰ ਸੁਧਾਰਨ ਲਈ ਵਚਨਬੱਧ ਹਾਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chaaandigarh news