ਘੱਟ ਨਹੀਂ ਹੋ ਰਿਹਾ ਚੀਨ ਨਾਲ ਵਪਾਰਕ ਘਾਟਾ

Updated on: Fri, 17 Feb 2017 08:41 PM (IST)
  

ਜਾਗਰਣ ਬਿਊਰੋ, ਨਵੀਂ ਦਿੱਲੀ : ਭਾਰਤ ਨਾਲ ਦੁਵੱਲੇ ਵਪਾਰ 'ਚ ਚੀਨ ਦੀ ਚੜ੍ਹਤ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਬੀਤੇ ਦੋ ਸਾਲ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਚੀਨ ਨਾਲ ਵਪਾਰਕ ਘਾਟੇ ਨੂੰ ਘੱਟ ਕਰਨ 'ਚ ਸਰਕਾਰ ਨੂੰ ਸਫਲਤਾ ਨਹੀਂ ਮਿਲ ਰਹੀ ਹੈ। ਸਾਲ 2016 'ਚ ਦੁਵੱਲਾ ਵਪਾਰ ਚੀਨ ਦੇ ਪੱਖ 'ਚ ਰਿਹਾ ਹੈ ਅਤੇ ਭਾਰਤ ਲਈ ਵਪਾਰਕ ਘਾਟਾ 46.56 ਅਰਬ ਡਾਲਰ ਰਿਹਾ।

ਚੀਨ ਨਾਲ ਦੁਵੱਲੇ ਵਪਾਰ 'ਚ ਉਸ ਦਾ ਹਾਵੀ ਰਹਿਣਾ ਭਾਰਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ ਦੋ-ਤਿੰਨ ਸਾਲ ਤੋਂ ਇਸ ਨੂੰ ਘੱਟ ਕਰਨ ਦੇ ਲਗਾਤਾਰ ਯਤਨ ਹੋ ਰਹੇ ਹਨ। ਚੀਨ ਨੂੰ ਹੋਣ ਵਾਲੀ ਭਾਰਤੀ ਬਰਾਮਦ ਨੂੰ ਵਧਾਉਣ ਦੇ ਉਪਾਅ ਕੀਤੇ ਜਾ ਰਹੇ ਹਨ। ਪਰ ਦੋਵੇਂ ਦੇਸ਼ਾਂ ਵਿਚਾਲੇ ਹੋਣ ਵਾਲੇ ਕਾਰੋਬਾਰ ਦਾ ਸੁਭਾਅ ਇਸ ਤਰ੍ਹਾਂ ਦਾ ਹੈ ਜਿਸ ਕਾਰਨ ਇਹ ਚੀਨ ਦੇ ਪੱਖ 'ਚ ਹੀ ਬਣਿਆ ਹੋਇਆ ਹੈ।

ਸਾਲ 2015 'ਚ ਭਾਰਤ ਅਤੇ ਚੀਨ ਵਿਚਾਲੇ ਹੋਣ ਵਾਲੇ ਕਾਰੋਬਾਰ 'ਚ ਵਪਾਰਕ ਘਾਟਾ 45 ਅਰਬ ਡਾਲਰ ਦਾ ਸੀ। ਦੋਵੇਂ ਦੇਸ਼ਾਂ ਦੇ ਦੁਵੱਲੇ ਕਾਰੋਬਾਰ 'ਚ ਚੀਨ ਦੀ ਇਸ ਚੜ੍ਹਤ ਨੂੰ ਲੈ ਕੇ ਕਈ ਪੱਧਰਾਂ 'ਤੇ ਚਿੰਤਾ ਪ੍ਰਗਟਾਈ ਗਈ ਅਤੇ ਦੇਸ਼ ਦੇ ਕਈ ਬਾਜ਼ਾਰਾਂ 'ਚ ਚੀਨੀ ਉਤਪਾਦਾਂ ਦੇ ਬਾਈਕਾਟ ਨੂੰ ਲੈ ਕੇ ਵੀ ਮੁਹਿੰਮ ਚਲੀ ਪਰ ਇਸ ਦੇ ਬਾਵਜੂਦ 2016 'ਚ ਨਾ ਤਾਂ ਚੀਨ ਨੂੰ ਹੋਣ ਵਾਲੀ ਭਾਰਤੀ ਬਰਾਮਦ ਦੀ ਰਫ਼ਤਾਰ ਨੂੰ ਤੇਜ਼ ਕੀਤਾ ਜਾ ਸਕਿਆ ਅਤੇ ਨਾ ਹੀ ਉਥੇ ਹੋਣ ਵਾਲੇ ਦਰਾਮਦ 'ਚ ਕੋਈ ਖ਼ਾਸ ਕਮੀ ਆਈ। ਵਿੱਤ ਮੰਤਰਾਲਾ 'ਚ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਸ਼ਕਤੀਕਾਂਤ ਦਾਸ ਨੇ ਵੀ ਕਿਹਾ ਕਿ ਭਾਰਤੀ ਉਤਪਾਦਾਂ ਨੂੰ ਚੀਨ 'ਚ ਹਰਮਨ ਪਿਆਰਾ ਬਣਾਉਣ ਦੇ ਮਜ਼ਬੂਤ ਯਤਨ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਚੀਨ ਨੂੰ ਹੋਣ ਵਾਲੀ ਭਾਰਤੀ ਬਰਾਮਦ 'ਚ ਗਿਰਾਵਟ ਦਾ ਯਮ ਬਣਿਆ ਹੋਇਆ ਹੈ। ਸਾਲ 2016 'ਚ ਇਸ ਵਿਚ ਪਿਛਲੇ ਸਾਲ ਦੇ ਮੁਕਾਬਲੇ 12 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ।

ਮਾਹਰਾਂ ਦਾ ਮੰਨਣਾ ਹੈ ਕਿ ਦੋਵੇਂ ਦੇਸ਼ਾਂ ਦੇ ਦੁਵੱਲੇ ਵਪਾਰ 'ਚ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਦੋਵੇਂ ਦੇਸ਼ਾਂ ਦੇ ਜ਼ਿਆਦਾਤਰ ਉਤਪਾਦ ਆਪਸ 'ਚ ਮੁਕਾਬਲੇਬਾਜ਼ ਦੀ ਸਥਿਤੀ 'ਚ ਹੈ। ਅਜਿਹੇ 'ਚ ਚੀਨ ਦੇ ਉਤਪਾਦ ਆਪਣੇ ਅਤਿ-ਆਧੁਨਿਕ ਸਨਅਤੀ ਮਾਹੌਲ ਕਾਰਨ ਭਾਰਤੀ ਉਤਪਾਦਾਂ ਤੋਂ ਬਿਹਤਰ ਹੁੰਦੇ ਹਨ। ਇਸ ਕਾਰਨ ਘਰੇਲੂ ਬਾਜ਼ਾਰ 'ਚ ਚੀਨੀ ਉਤਪਾਦਾਂ ਦੀ ਮੰਗ ਜ਼ਿਆਦਾ ਰਹਿੰਦੀ ਹੈ। ਜਦਕਿ ਚੀਨ ਦੇ ਬਾਜ਼ਾਰ 'ਚ ਭਾਰਤੀ ਉਤਪਾਦ ਆਪਣੀ ਜਗ੍ਹਾ ਨਹੀਂ ਬਣਾ ਸਕੇ। ਮੋਬਾਈਲ ਹੈਂਡਸੈੱਟ ਅਤੇ ਇਲੈਕਟ੫ਾਨਿਕ ਉਤਪਾਦ ਇਸ ਦੀ ਜ਼ਬਰਦਸਤ ਮਿਸਾਲ ਹੈ। ਇਕ ਹੋਰ ਉਦਾਹਰਨ ਨਾਲ ਇਸ ਨੂੰ ਸਮਝਣਾ ਹੋਵੇ ਤਾਂ ਸਾਲ 2015-16 'ਚ ਹੋਏ ਵਾਹਨ ਅਤੇ ਕਾਰਾਂ ਦੇ ਪੁਰਜਿਆਂ ਦੇ ਬਰਾਮਦ ਤੋਂ ਸਮਿਝਆ ਜਾ ਸਕਦਾ ਹੈ। ਇਸ ਸਾਲ ਭਾਰਤ ਨੇ 14.35 ਅਰਬ ਡਾਲਰ ਦੇ ਵਾਹਨਾਂ ਅਤੇ ਪੁਰਜਿਆਂ ਦੀ ਬਰਾਮਦ ਕੀਤੀ। ਪਰ ਇਸ ਵਿਚੋਂ ਸਿਰਫ 46 ਕਰੋੜ ਡਾਲਰ ਦੀ ਬਰਾਮਦ ਹੀ ਚੀਨ ਨੂੰ ਹੋ ਸਕਦੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Business loss with china