ਬੀਐੱਸਐੱਨਐੱਲ, ਏਅਰ ਇੰਡੀਆ ਤੇ ਐੱਮਟੀਐੱਨਐੱਲ ਦਾ ਪ੫ਦਰਸ਼ਨ ਸਭ ਤੋਂ ਖ਼ਰਾਬ

Updated on: Tue, 13 Mar 2018 08:42 PM (IST)
  

-ਵਿੱਤੀ ਸਾਲ2016-17 ਦਾ ਪੀਐੱਸਯੂ ਸਰਵੇ ਸੰਸਦ 'ਚ ਪੇਸ਼

-ਇੰਡੀਅਨ ਆਇਲ, ਓਐੱਨਜੀਸੀ, ਕੋਲ ਇੰਡੀਆ ਦਾ ਪ੫ਦਰਸ਼ਨ ਵਧੀਆ

-ਪੀਐੱਸਯੂ ਦਾ ਰਿਜ਼ਰਵ ਤੇ ਸਰਪਲਸ ਵਧ ਕ 9.23 ਲੱਖ ਕਰੋੜ ਪਹੁੰਚਿਆ

ਜਾਗਰਣ ਬਿਊਰੋ, ਨਵੀਂ ਦਿੱਲੀ : ਵਿੱਤੀ ਸਾਲ 2016-17 'ਚ ਇੰਡੀਅਨ ਆਇਲ, ਓਐੱਨਜੀਸੀ ਅਤੇ ਕੋਲ ਇੰਡੀਆ ਸਭ ਤੋਂ ਜ਼ਿਆਦਾ ਮੁਨਾਫ਼ਾ ਕਮਾਉਣ ਵਾਲੀਆਂ ਕੇਂਦਰੀ ਜਨਤਕ ਇਕਾਈਆਂ (ਪੀਐੱਸਯੂ) ਰਹੇ। ਇਸ ਤੋਂ ਉਲਟ ਦੋਵੇਂ ਸਰਕਾਰੀ ਦੂਰਸੰਚਾਰ ਇਕਾਈਆਂ ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਅਤੇ ਸਰਕਾਰੀ ਜਹਾਜ਼ਰਾਨੀ ਕੰਪਨੀ ਏਅਰ ਇੰਡੀਆ ਨੇ ਸਭ ਤੋਂ ਜ਼ਿਆਦਾ ਘਾਟਾ ਦਰਜ਼ ਕੀਤਾ। ਇਸ ਮਿਆਦ 'ਚ ਸਾਰੀਆਂ ਜਨਤਕ ਇਕਾਈਆਂ ਦਾ ਰਿਜ਼ਰਵ ਅਤੇ ਸਰਪਲਸ 8.98 ਲੱਖ ਕਰੋੜ ਰੁਪਏ ਤੋਂ ਵਧ ਕੇ 9.23 ਲੱਖ ਕਰੋੜ ਹੋ ਗਿਆ।

ਸੰਸਦ 'ਚ ਮੰਗਲਵਾਰ ਨੂੰ ਪੇਸ਼ ਪੀਐੱਸਯੂ ਸਰਵੇ 2016-17 ਅਨੁਸਾਰ, ਕੁੱਲ 82 ਇਕਾਈਆਂ ਘਾਟੇ 'ਚ ਰਹੀਆਂ। ਇਨ੍ਹਾਂ ਦੇ ਘਾਟੇ 'ਚ 83.82 ਫ਼ੀਸਦੀ ਹਿੱਸੇਦਾਰੀ ਦਸ ਇਕਾਈਆਂ ਦੀ ਰਹੀ। ਇਨ੍ਹਾਂ 10 ਇਕਾਈਆਂ 'ਚੋਂ ਇਕੱਲੇ ਬੀਐੱਸਐੱਨਐੱਲ, ਏਅਰ ਇੰਡੀਆ ਅਤੇ ਐੱਮਟੀਐੱਨਐੱਲ ਦੀ ਹਿੱਸੇ 55.66 ਫ਼ੀਸਦੀ ਰਹੀ। ਜ਼ਿਕਰਯੋਗ ਹੈ ਕਿ ਸਰਕਾਰ ਏਅਰ ਇੰਡੀਆ ਦੇ ਰਣਨੀਤਕ ਵਿਨਿਵੇਸ਼ ਦਾ ਫ਼ੈਸਲਾ ਲੈ ਚੁੱਕੀ ਹੈ। ਸਰਵੇ ਅਨੁਸਾਰ, ਬੀਤੇ ਵਿੱਤੀ ਵਰ੍ਹੇ 174 ਪੀਐੱਸਯੂ ਮੁਨਾਫ਼ੇ 'ਚ ਰਹੇ। ਇਨ੍ਹਾਂ 'ਚ 63.57 ਫ਼ੀਸਦੀ ਹਿੱਸੇਦਾਰੀ ਪਹਿਲੀਆਂ 10 ਇਕਾਈਆਂ ਦੀ ਰਹੀ। ਇਨ੍ਹਾਂ ਵਿਚ ਇੰਡੀਅਨ ਆਇਲ ਦੀ ਹਿੱਸੇਦਾਰੀ 19.69 ਫ਼ੀਸਦੀ, ਓਐੱਨਜੀਸੀ ਦੀ 18.45 ਫ਼ੀਸਦੀ ਅਤੇ ਕੋਲ ਇੰਡੀਆ ਦੀ ਹਿੱਸੇਦਾਰੀ 14.94 ਫ਼ੀਸਦੀ ਰਹੀ। ਇਸ ਸੂਚੀ 'ਚ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਮੰਗਲੌਰ ਰਿਫ਼ਾਇਨਰੀ ਐਂਡ ਪੈਟਰੋਕੈਮੀਕਲਸ ਨੇ ਸਥਾਨ ਬਣਾਇਆ, ਜਦੋਂਕਿ ਹਿੰਦੁਸਤਾਨ ਫਰਟੀਲਾਈਜ਼ਰ ਕਾਰਪੋਰੇਸ਼ਨ ਅਤੇ ਪਾਵਰ ਫਾਈਨਾਂਸ ਕਾਰਪੋਰੇਸ਼ਨ ਇਸ ਸੂਚੀ 'ਚੋਂ ਬਾਹਰ ਹੋ ਗਏ। ਕੁੱਲ 257 ਪੀਐੱਸਯੂ ਦਾ ਸ਼ੁੱਧ ਲਾਭ 2016-17 'ਚ 1,27,602 ਕਰੋੜ ਰੁਪਏ ਰਿਹਾ। ਵਿੱਤੀ ਵਰ੍ਹੇ 2015-16 ਦੇ ਮੁਕਾਬਲੇ ਇਸ 'ਚ 11.7 ਫ਼ੀਸਦੀ ਦਾ ਵਾਧਾ ਹੋਇਆ।

--

ਮੁਨਾਫ਼ੇ ਵਾਲੇ 10 ਪੀਐੱਸਯੂ

(ਵਿੱਤੀ ਸਾਲ 2016-17)

ਪੀਐੱਸਯੂ ਸ਼ੁੱਧ ਲਾਭ (ਕਰੋੜ 'ਚ)

ਇੰਡੀਅਨ ਆਇਲ 19,106

ਓਐੱਨਜੀਸੀ 17,900

ਕੋਲ ਇੰਡੀਆ 14,501

ਐੱਨਟੀਪੀਸੀ 9,385

ਭਾਰਤ ਪੈਟਰੋਲੀਅਮ 8,039

ਪਾਵਰਗਰਿੱਡ ਕਾਰਪੋਰੇਸ਼ਨ 7,520

ਆਰਈਸੀ 6,242

ਹਿੰਦੁਸਤਾਨ ਪੈਟਰੋਲੀਅਮ 6,209

ਮਹਾਨਦੀ ਕੋਲਫੀਡਲਸ 4,492

ਮੰਗਲੌਰ ਰਿਫ਼ਾਇਨਰੀ 3,644

--

ਘਾਟੇ ਵਾਲੇ 10 ਪੀਐੱਸਯੂ

(ਸਾਲ 2016-17)

ਪੀਐੱਸਯੂ ਘਾਟਾ (ਕਰੋੜ 'ਚ)

ਬੀਐੱਸਐੱਨਐੱਲ 4,793

ਏਅਰ ਇੰਡੀਆ 3,952

ਐੱਮਟੀਐੱਨਐੱਲ 2,941

ਹਿੰਦੁਸਤਾਨ ਫੋਟੋ ਫਿਲਮਜ਼ 2,917

ਸੇਲ 2,833

ਰਾਸ਼ਟਰੀ ਇਸਪਾਤ ਨਿਗਮ 1,263

ਵੈਸਟਰਨ ਕੋਲਫੀਲਡਸ 777

ਐੱਮਟੀਸੀਐੱਲ 563

ਬ੫ਹਮਪੁੱਤਰ ਯੈਕਰਸ 547

ਏਅਰ ਇੰਡੀਆ ਇੰਜੀ. 407

ਸਰੋਤ : ਪੀਐੱਸਯੂ ਸਰਵੇ 2016-17

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: BSNL, Air I ndia, MTNL worst performing PSUs in FY 17