ਬਾਜ਼ਾਰ ਦੀ ਚਾਲ ਨਾ ਵੇਖੋ, ਨਿਵੇਸ਼ ਦੀ ਚਾਲ ਚਲਦੇ ਜਾਓ

Updated on: Sat, 07 Apr 2018 08:01 PM (IST)
  

ਧਰਮਿੰਦਰ ਕੁਮਾਰ, ਸੀਈਓ, ਵੈਲਿਊ ਰਿਸਰਚ

''''''''

ਇੰਟਰੋ

ਬਾਜ਼ਾਰ 'ਚ ਹੇਠਲੇ ਪੱਧਰ 'ਤੇ ਖ਼ਰੀਦ ਤੇ ਉੱਚੇ ਪੱਧਰ 'ਤੇ ਵਿਕਰੀ ਦੀ ਸਲਾਹ ਹਮੇਸ਼ਾ ਦਿੱਤੀ ਜਾਂਦੀ ਹੈ। ਆਮ ਤੌਰ 'ਤੇ ਸਾਰਿਆਂ ਨੂੰ ਲੱਗਦਾ ਹੈ ਕਿ ਇਹ ਰਣਨੀਤੀ ਚੰਗਾ ਰਿਟਰਨ ਦੇਣ 'ਚ ਮਦਦਗਾਰ ਹੈ। ਪਰ ਕੀ ਸੱਚ 'ਚ ਅਜਿਹਾ ਹੁੰਦਾ ਹੈ ਕਿ ਕੋਈ ਵੀ ਨਿਵੇਸ਼ਕ ਇਹ ਕਿਵੇਂ ਸਮਝ ਸਕੇਗਾ ਕਿ ਬਾਜ਼ਾਰ 'ਚ ਕੁਨੈਕਸ਼ਨ ਦਾ ਦੌਰਾ ਪੂਰਾ ਹੋ ਗਿਆ ਹੈ ਪਰ ਸਟਾਕ ਖ਼ਰੀਦਣ ਤੋਂ ਬਾਅਦ ਹੋਰ ਵੱਡਾ ਕੂਨੈਕਸ਼ਨ ੋਹੋ ਗਿਆ ਤਾਂ ਕੀ ਹੋਵੇਗਾ? ਅਜਿਹੇ ਕਈ ਸਵਾਲ ਇਸ ਧਾਰਨਾ 'ਤੇ ਸਵਾਲੀਆ ਨਿਸ਼ਾਨ ਲਾ ਦਿੰਦੇ ਹਨ। ਹੁਣ ਸਵਾਲ ਇਹ ਵੀ ਹੈ ਕਿ ਨਿਵੇਸ਼ਕਾਂ ਨੂੰ ਕੀ ਕਰਨਾ ਚਾਹੀਦਾ ਹੈ? ਬਤੌਰ ਨਿਵੇਸ਼ਕ ਸਭ ਤੋਂ ਸਹੀ ਤਰੀਕਾ ਹੈ ਕਿ ਬਾਜ਼ਾਰ ਦੇ ਉਤਰਾਅ ਚੜ੍ਹਾਅ ਤੋਂ ਪ੫ਭਾਵਿਤ ਹੋਏ ਬਿਨਾ ਨਿਵੇਸ਼ ਕਰਦੇ ਰਹਿਣਾ। ਨਿਵੇਸ਼ ਲਈ ਲੰਮੀ ਮਿਆਦ 'ਚ ਚੰਗਾ ਟੈ੫ਕ ਰਿਕਾਰਡ ਰੱਖਣ ਵਾਲੇ ਸਟਾਕ ਜਾਂ ਮਿਊਚਲ ਫੰਡ ਦੀ ਚੋਣ ਕੀਤੀ ਜਾਵੇ, ਤਾਂ ਕੁਝ ਸਾਲ ਬਾਅਦ ਚੰਗਾ ਰਿਟਰਨ ਮਿਲਣਾ ਤੈਅ ਹੈ।

========

ਇਕ ਪੁਰਾਣਾ ਚੁਟਕਲਾ ਹੈ। ਕਿਸੇ ਨੌਜਵਾਨ ਨੇ ਇਕ ਤਜਰਬੇਕਾਰ ਵਿਅਕਤੀ ਤੋਂ ਪੁੱਿਛਆ ਸਟਾਕ ਮਾਰਕੀਟ ਤੋਂ ਪੈਸਾ ਕਿਵੇਂ ਕਮਾ ਸਕਦਾ ਹਾਂ? ਉਸ ਵਿਅਕਤੀ ਨੇ ਜਵਾਬ ਦਿੱਤਾ ਬਹੁਤ ਹੀ ਆਸਾਨ ਹੈ। ਹੇਠਾਂ ਤੋਂ ਖ਼ਰੀਦੋ, ਉੱਪਰ 'ਤੇ ਵੇਚੋ। ਨੌਜਵਾਨ ਦਾ ਅਗਲਾ ਸਵਾਲ ਸੀ ਤੁਹਾਡੀ ਗੱਲ ਸਹੀ ਪਰ ਇਹ ਹੋਵੇਗਾ ਕਿਵੇ? ਤਜਰਬੇਕਾਰ ਵਿਅਕਤੀ ਦਾ ਉੱਤਰ ਸੀ , ਇਹ ਸਮਝਣਾ ਬਹੁਤ ਮੁਸ਼ਕਿਲ ਹੈ। ਇਸ 'ਚ ਤਾਂ ਪੂਰੀ ਜਿੰਦਗੀ ਲੱਗ ਜਾਂਦੀ ਹੈ।

ਇਹ ਭਾਵੇਂ ਚੰਗਾ ਚੁਟਕਲਾ ਨਾ ਹੋਵੇ ਪਰ ਗੱਲ ਹੈ ਬਿਲਕੁਲ ਸਹੀ। ਹੇਠਾਂ ਤੋਂ ਖ਼ਰੀਦੋ, ਉੱਚੇ 'ਚ ਵੇਚੋ ਦਾ ਸਭ ਤੋਂ ਆਮ ਜਿਹਾ ਅਰਥ ਲਾਇਆ ਜਾਂਦਾ ਹੈ ਕਿ ਬਾਜ਼ਾਰ 'ਚ ਖ਼ਰੀਦਦਾਰੀ ਉਦੋਂ ਕਰੋ, ਜਦੋਂ ਗਿਰਾਵਟ ਦਾ ਦੌਰ ਹੋਵੇ, ਜਿਵੇਂ ਪਿਛਲੇ ਕੁਝ ਹਫ਼ਤਿਆਂ 'ਚ ਹੋਇਆ ਹੈ। ਨਿਵੇਸ਼ਕ ਤੇ ਸਲਾਹਕਾਰ ਹਮੇਸ਼ਾਂ ਹੀ ਇਹ ਸਲਾਹ ਦਿੰਦੇ ਹਨ ਕਿ ਕੁਨੈਕਸ਼ਨ ਦਾ ਦੌਰ ਖ਼ਰੀਦਦਾਰੀ ਲਈ ਸਭ ਤੋਂ ਚੰਗਾ ਹੁੰਦਾ ਹੈ। ਪ੫ਮਾਣ ਦੇ ਤੌਰ 'ਤੇ ਕੋਈ ਵੀ ਪਿੱਛੇ ਦੇ ਅੰਕੜੇ ਚੁੱਕ ਕੇ ਜਾਂਚ ਕਰ ਸਕਦਾ ਹੈ ਕਿ ਗਿਰਾਵਟ ਦੇ ਦੌਰ 'ਚ ਖ਼ਰੀਦਦਾਰੀ ਕਰਨ ਵਾਲੇ ਨਿਵੇਸ਼ਕਾਂ ਨੇ ਤੇਜ਼ੀ ਦੇ ਦੌਰ 'ਚ ਖ਼ਰੀਦਦਾਰੀ ਕਰਨ ਵਾਲਿਆਂ ਦੀ ਤੁਲਨਾ 'ਚ ਵਧੀਆ ਰਿਟਰਨ ਪਾਇਆ ਹੈ। ਇਸ ਤਰ੍ਹਾਂ ਦੀ ਗਣਨਾ ਨਿਸ਼ਚਿਤ ਤੌਰ 'ਤੇ ਚੰਗਾ ਉਦਾਹਰਨ ਹੋ ਸਕਦੀ ਹੈ। ਹੁਣ ਸਵਾਲ ਦੂਜਾ ਹੈ ਕਿ ਜਦੋਂ ਬਾਜ਼ਾਰ 'ਚ ਕੁਨੈਕਸ਼ਨ ਹੋ ਰਿਹਾ ਹੁੰਦਾ ਹੈ ਤਾਂ ਬਾਜ਼ਾਰ ਸਹੀ ਹੋ ਚੁੱਕਾ ਹੁੰਦਾ ਹੈ। ਤੁਸੀਂ ਇਹ ਕਿਵੇਂ ਜਾਣ ਸਕੇ ਕਿ ਹੁਣ ਇਸ 'ਚ ਕੋਈ ਹੋਰ ਕੁਨੈਕਸ਼ਨ ਨਹੀਂ ਹੋਣ ਵਾਲਾ? ਤੇ ਜੇਕਰ ਇਸ 'ਚ ਹੋਰ ਵੱਡਾ ਕੁਨੈਕਸ਼ਨ ਹੋਵੇ ਤਾਂ ਉਦੋਂ ਕੀ ਹੋਵੇਗਾ? ਤੁਹਾਨੂੰ ਇਸ ਦੇ ਕੁਨੈਕਸ਼ਨ ਭਾਵ ਗ਼ਲਤ ਹੋਣ ਲਈ ਕਿੰਨਾ ਇੰਤਜਾ ਕਰਨਾ ਹੋਵੇਗਾ? ਇਹ ਸਵਾਲ ਇਸ ਪੂਰੀ ਧਾਰਨਾ 'ਤੇ ਹੀ ਸਵਾਲ ਖੜ੍ਹਾ ਕਰ ਦਿੰਦੇ ਹਨ। ਅਜਿਹੇ 'ਚ ਇਸ ਦਾ ਸਭ ਤੋਂ ਸਹੀ ਉੱਤਰ ਇਹੀ ਹੈ ਕਿ ਤੁਸੀਂ ਜਦੋਂ ਵੀ ਭਵਿੱਖ ਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦੇ ਹੋ, ਇਹ ਕਿਸੇ ਵੀ ਤੁੱਕੇ ਤੋਂ ਜ਼ਿਆਦਾ ਨਹੀਂ ਹੁੰਦਾ।

ਹਾਲਾਂਕਿ ਇਹ ਤਰੀਕਾ ਆਦਰਸ਼ ਕਿਉਂ ਨਹੀਂ ਹੈ, ਇਸ ਦਾ ਦੂਜਾ ਕਾਰਨ ਹੈ। ਸਭ ਤੋਂ ਮਜ਼ਾਕੀਆ ਗੱਲ ਇਹ ਹੈ ਕਿ ਗਿਰਾਵਟ ਵਾਲੇ ਬਾਜ਼ਾਰ 'ਚ ਨਿਵੇਸ਼ਕ ਦੀ ਸਲਾਹ ਤਾਂ ਦਿੱਤੀ ਜਾਂਦੀ ਹੈ। ਉਸ ਵਕਤ ਹੋਏ ਬਾਜ਼ਾਰ 'ਚ ਨਿਵੇਸ਼ ਤੋਂ ਬਚਣ ਲਈ ਵੀ ਕਿਹਾ ਜਾਂਦਾ ਹੈ। ਗਿਰਾਵਟ 'ਚ ਦੌਰ 'ਚ ਅਕਸਰ ਇਕ ਸਟਾਪ ਲਾਸ ਲਗਾ ਕੇ ਨਿਵੇਸ਼ ਨੂੰ ਵੇਚਣ ਤੇ ਬਾਜ਼ਾਰ ਦੇ ਸਥਿਰ ਹੋਣ ਦਾ ਇੰਤਜਾਰ ਕਰਨ ਨੂੰ ਕਿਹਾ ਜਾਂਦਾ ਹੈ।

ਸਾਰੀਆਂ ਗੱਲਾਂ ਬਹੁਤ ਹੀ ਤਕਕਪੂਰਨ ਤੇ ਸਮਝਦਾਰੀ ਭਰੀਆਂ ਲੱਗਦੀਆਂ ਹਨ। ਇਹ ਵੀ ਬਹੁਤ ਹੀ ਤਰਕਪੂਰਨ ਲੱਗਦਾ ਹੈ ਕਿ ਮਾਰਕੀਟ 'ਚ ਗਿਰਾਵਟ ਸਮੇਂ ਸਟਾਕ ਖ਼ਰੀਦੇ ਜਾਣ ਤੇ ਇਕਵਟੀ ਮਿਊਚਲ ਫੰਡ 'ਚ ਨਿਵੇਸ਼ ਕੀਤਾ ਜਾਵੇ। ਹੁਣ ਇਹ ਤਕਰ ਵੀ ਦਿੱਤਾ ਜਾ ਸਕਦਾ ਹੈ ਕਿ ਜੇਕਰ ਗਿਰਾਵਅ ਦੇ ਦੌਰ 'ਚ ਖ਼ਰੀਦਣਾ ਚੰਗਾ ਵਿਚਾਰ ਹੈ ਤਾਂ ਤੇਜੀ ਦੇ ਦੌਰ 'ਚ ਵੇਚਣਾ ਵੀ ਚੰਗਾ ਵਿਚਾਰ ਹੀ ਮੰਨਿਆ ਜਾਣਾ ਚਾਹੀਦਾ ਹੈ। ਦੋਵੇਂ ਹੀ ਗੱਲਾਂ ਤੋਂ ਲਗਦਾ ਹੈ ਕਿ ਸਾਨੂੰ ਚੰਗਾ ਰਿਟਰਨ ਮਿਲੇਗਾ।

ਅਸਲ 'ਚ ਅਜਿਹਾ ਨਹੀਂ ਹੈ। ਸਭ ਤੋਂ ਸਹੀ ਕਦਮ ਹੈ ਕਿ ਅਜਿਹੇ ਸਮੇਂ 'ਚ ਖ਼ਰੀਦ ਨਾ ਕਰੋ। ਜਦੋਂ ਤੁਹਾਨੂੰ ਜਾਂ ਹੋਰ ਲੋਕਾਂ ਨੂੰ ਲੱਗਦਾ ਹੈ ਕਿ ਬਾਜ਼ਾਰ 'ਚ ਤੇਜ਼ੀ ਆਉਣ ਵਾਲੀ ਹੈ। ਨਿਵੇਸ਼ਕ ਨੂੰ ਨਿਵੇਸ਼ ਦੀ ਗੁਣਵੱਤਾ ਦੇ ਹਿਸਾਬ ਨਾਲ ਫ਼ੈਸਲਾ ਲੈਣਾ ਚਾਹੀਦਾ ਹੈ। ਖ਼ਰੀਦ ਵੇਲੇ ਇਹ ਵੇਖਣਾ ਚਾਹੀਦਾ ਹੈ ਕਿ ਉਹ ਸਟਾਕ ਆਪਣੀ ਸੁਭਾਵਿਕ ਕੀਮਤ ਦੇ ਇਰਦ ਗਿਰਦ ਹੈ ਜਾਂ ਨਹੀਂ। ਕਦੇ ਉਸ ਸਟਾਕ ਦੇ ਜਾਂ ਬਾਜ਼ਾਰ ਦੇ ਭਵਿੱਖ ਦਾ ਅੰਦਾਜ਼ਾ ਲਾ ਕੇ ਫ਼ੈਸਲਾ ਨਹੀਂ ਕਰਨਾ ਚਾਹੀਦਾ ਹੈ। ਇਕ ਸਦੀ ਤੋਂ ਜ਼ਿਆਦਾ ਦਾ ਤਜ਼ਰਬਾ ਇਹੀ ਦੱਸਦਾ ਹੈ ਕਿ ਬਾਜ਼ਾਰ 'ਚ ਉਤਰਾਅ-ਚੜ੍ਹਾਅ ਚਲਦਾ ਰਹਿੰਦਾ ਹੈ।

ਪੇਸ਼ੇਵਰ ਲੋਕ ਜਿਵੇਂ ਚਾਹੁੰਦੇ ਹਨ ਉੇਸੇ ਤਰ੍ਹਾਂ ਕਰ ਸਕਦੇ ਹਨ। ਪਰ ਮਿਊਚਲ ਫੰਡ ਨਿਵੇਸ਼ਕਾਂ ਲਈ ਰਸਤਾ ਇਕਦਮ ਸਪੱਸ਼ਟ ਹੈ। ਉਨ੍ਹਾਂ ਨੂੰ ਲੰਮੀ ਮਿਆਦ 'ਚ ਚੰਗਾ ਟਰੈਕ ਰਿਕਾਰਡ ਰੱਖਣ ਵਾਲੇ ਤਿੰਨ ਤੋਂ ਚਾਰ ਮਿਊਚਲ ਫੰਡ ਦੀ ਚੋਣ ਕਰਨੀ ਚਾਹੀਦੀ ਹੈ ਤੇ ਐੱਸਆਈਪੀ ਦੀ ਮਦਦ ਨਾਲ ਸਮੁੱਚੇ ਤੌਰ 'ਤੇ ਉਨ੍ਹਾਂ 'ਚ ਨਿਵੇਸ਼ ਕਰਨਾ ਚਾਹੀਦਾ ਹੈ। ਮਾਰਕੀਟ ਦੇ ਉਤਰਾਅ-ਚੜ੍ਹਾਅ ਤੋਂ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਮਿਊਚਲ ਫੰਡ 'ਚ ਐੱਸਆਈਪੀ ਜਾ ਕਿਸੇ ਵੀ ਹੋਰ ਤਰੀਕੇ ਨਾਲ ਨਿਵੇਸ਼ ਦਾ ਸਿੱਧਾ ਜਿਹਾ ਮਤਲਬ ਹੁੰਦਾ ਹੈ ਕਿ ਬਾਜ਼ਾਰ ਦੇ ਬੁਰੇ ਦੌਰ 'ਚ ਵੀ ਨਿਵੇਸ਼ ਜਾਰੀ ਰਹੇ। ਤੁਸੀਂ ਭਵਿੱਖ ਨਹੀਂ ਵੇਖ ਸਕਦੇ। ਤੁਸੀਂ ਇਹ ਨਹੀਂ ਜਾਣਦੇ ਕਿ ਇਸ 'ਚ ਕੁਝ ਵੀ ਕਦੋਂ ਅਚਾਨਕ ਹੋ ਜਾਵੇਗਾ। ਭਰੋਸੇ ਦਾ ਨਾਲ ਅੱਜ ਜੋ ਗੱਲ ਜਾਣਦੇ ਹਨ, ਉਹ ਇਹੀ ਹੈ ਕਿ ਸਮੁੱਚੇ ਤੌਰ 'ਤੇ ਕੁਝ ਸਾਲਾਂ 'ਚ ਇਕਵਟੀ 'ਚ ਕੀਤਾ ਹੋਇਆ ਨਿਵੇਸ਼ ਬੜੇ ਉਤਰਾਅ-ਚੜ੍ਹਾਅ ਨਾਲ ਸ਼ਾਨਦਾਰ ਨਿਵੇਸ਼ ਦੇਵੇਗਾ,

ਵੱਡੇ ਰਿਟਰਨ ਤੇ ਵੱਡੇ ਉਤਰਾਅ-ਚੜ੍ਹਾਅ ਦੇ ਇਸ ਸੰਯੋਗ ਦਾ ਲਾਭ ਲੈਣ ਦਾ ਸਹੀ ਤਰੀਕਾ ਇਹੀ ਹੈ ਕਿ ਲਗਾਤਾਰ ਨਿਵੇਸ਼ ਕਰਦੇ ਰਹਿਣਾ ਚਾਹੀਦਾ ਹੈ। ਬਿਨਾ ਰੁਕੇ ਨਿਵੇਸ਼ ਕਰਨਾ ਹੀ ਸਹੀ ਰਸਤਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: bonus news