ਭਾਰਤ ਨੂੰ ਅਗਲੇ 20 ਸਾਲ 'ਚ 2100 ਯਾਤਰੀ ਜਹਾਜ਼ਾਂ ਦੀ ਲੋੜ

Updated on: Mon, 31 Jul 2017 07:09 PM (IST)
  

- ਰੀਜਨਲ ਕਨੈਕਟੀਵਿਟੀ ਸਕੀਮ ਦੀ ਸਫ਼ਲਤਾ ਦਾ ਲਾਭ ਬੋਇੰਗ ਨੂੰ ਹੋਵੇਗਾ

- ਯਾਤਰੀਆਂ ਦੀ ਗਿਣਤੀ 'ਚ ਇਜ਼ਾਫਾ ਬਣਾਏਗਾ ਬੋਇੰਗ 737 ਨੂੰ ਫਾਇਦੇਮੰਦ

ਜਾਗਰਣ ਬਿਊਰੋ, ਨਵੀਂ ਦਿੱਲੀ : ਭਾਰਤ ਨੂੰ ਅਗਲੇ ਦੋ ਦਹਾਕਿਆਂ 'ਚ 290 ਅਰਬ ਡਾਲਰ ਦੀ ਕੀਮਤ ਦੇ 2100 ਜਹਾਜ਼ ਖ਼ਰੀਦੇਗਾ। ਜਹਾਜ਼ ਬਣਾਉਣ ਵਾਲੀ ਕੰਪਨੀ ਅਮਰੀਕੀ ਕੰਪਨੀ ਬੋਇੰਗ ਨੇ ਭਾਰਤ ਲਈ ਇਹ ਹੁਣ ਤਕ ਦਾ ਸਭ ਤੋਂ ਵੱਡਾ ਅਨੁਮਾਨ ਲਗਾਇਆ ਹੈ। ਭਾਰਤ ਦਾ ਹਿੱਸਾ ਪੂਰੀ ਦੁਨੀਆ 'ਚ ਖਰੀਦੇ ਜਾਣ ਵਾਲੇ ਜਹਾਜ਼ਾਂ ਦਾ 5.1 ਫ਼ੀਸਦੀ ਹੋਵੇਗਾ।

ਬੋਇੰਗ ਨੇ ਸੋਮਵਾਰ ਨੂੰ ਮੌਜੂਦਾ ਏਵੀਏਸ਼ਨ ਬਾਜ਼ਾਰ ਦੇ ਸਬੰਧ 'ਚ ਇਕ ਰਿਪੋਰਟ ਪੇਸ਼ ਕੀਤੀ। ਇਸ ਮੁਤਾਬਿਕ ਪੂਰੀ ਦੁਨੀਆ 'ਚ ਅਗਲੇ 20 ਸਾਲ 'ਚ 41030 ਜਹਾਜ਼ਾਂ ਦੀ ਮੰਗ ਆਵੇਗੀ। ਕੰਪਨੀ ਮੁਤਾਬਿਕ ਭਾਰਤ ਨੂੰ ਜਿੰਨੇ ਜਹਾਜ਼ਾਂ ਦੀ ਲੋੜ ਹੋਵੇਗੀ ਉਸ 'ਚ 85 ਫ਼ੀਸਦੀ ਨਵੇਂ ਜਹਾਜ਼ ਛੋਟੇ ਤੇ ਸਸਤੇ ਕਿਰਾਏ ਵਾਲੀਆਂ ਜਹਾਜ਼ ਕੰਪਨੀਆਂ ਵੱਲੋਂ ਆਉਣਗੇ। ਇਹ ਕੰਪਨੀਆਂ ਕੁੱਲ ਉਡਾਨਾਂ ਦਾ 60 ਫ਼ੀਸਦੀ ਸੰਚਾਲਣ ਕਰਦੀਆਂ ਹਨ। ਬੋਇੰਗ ਕਮਰਸ਼ੀਅਲ ਏਅਰਪਲੇਨ ਦੇ ਸੀਨੀਅਰ ਵਾਈਸ ਪ੫ੈਜ਼ੀਡੈਂਟ ਏਸ਼ੀਆ ਪੈਸੀਫਿਕ ਐਂਡ ਇੰਡੀਆ ਸੇਲਸ ਦਿਨੇਸ਼ ਕੇਸਕਰ ਨੇ ਦੱਸਿਆ ਕਿ ਰੁਪਏ ਦੀ ਮਜ਼ਬੂਤੀ, ਸਸਤੇ ਈਂਧਨ ਤੇ ਘਰੇਲੂ ਹਵਾਬਾਜ਼ੀ ਖੇਤਰ 'ਚ ਵਧਦੀ ਯਾਤਰੀਆਂ ਦੀ ਗਿਣਤੀ ਭਾਰਤੀ ਏਵੀਏਸ਼ਨ ਉਦਯੋਗ ਦੀ ਤੇਜ਼ ਰਫ਼ਤਾਰ ਦੀ ਵਜ੍ਹਾ ਬਣ ਰਹੀ ਹੈ। ਬੋਇੰਗ ਨੇ ਉਮੀਦ ਪ੫ਗਟਾਈ ਹੈ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਦੀ ਰੀਜਨਲ ਕੁਨੈਕਟੀਵਿਟੀ ਸਕੀਮ ਦਾ ਲਾਭ ਵੀ ਉਸ ਨੂੰ ਮਿਲੇਗਾ। ਇਸ ਸਕੀਮ ਦੇ ਪੂਰੀ ਤਰ੍ਹਾਂ ਲਾਗੂ ਹੋ ਜਾਣ ਤੋਂ ਬਾਅਦ ਜਦੋਂ ਇਨ੍ਹਾਂ ਮਾਰਗਾਂ 'ਤੇ ਯਾਤਰੀਆਂ ਦੀ ਗਿਣਤੀ 'ਚ ਇਜ਼ਾਫਾ ਹੋਵੇਗਾ ਉਦੋਂ 70 ਸੀਟਾਂ ਵਾਲੇ ਛੋਟੇ ਜਹਾਜ਼ਾਂ ਦੀ ਥਾਂ ਬੋਇੰਗ 737 ਜਿਹੇ ਵੱਡੇ ਜਹਾਜ਼ ਲੈ ਲੈਣਗੇ।

ਰੀਜਨਲ ਕੁਨੈਕਟੀਵਿਟੀ ਸਕੀਮ 'ਚ ਨਵੇਂ ਮਾਰਗ ਵੀ ਸ਼ਾਮਿਲ ਹੋਣਗੇ ਜਿਸ ਨਾਲ ਇਸ ਦਾ ਵਿਸਥਾਰ ਹੋਵੇਗਾ। ਅਗਲੇ ਚਾਰ ਪੰਜ ਸਾਲ 'ਚ ਇਨ੍ਹਾਂ ਮਾਰਗਾਂ 'ਤੇ ਯਾਤਰੀਆਂ ਦੀ ਗਿਣਤੀ 'ਚ ਹੋਣ ਵਾਲਾ ਇਜ਼ਾਫਾ ਬੋਇੰਗ 737 ਨੂੰ ਵਿਵਹਾਰਿਕ ਬਣਾ ਦੇਵੇਗਾ। ਕੇਸਕਰ ਨੇ ਕਿਹਾ ਕਿ ਬੋਇੰਗ ਨੂੰ ਉਮੀਦ ਹੈ ਕਿ ਜੇਕਰ ਇਹ ਸਕੀਮ ਸਫ਼ਲ ਹੁੰਦੀ ਹੈ ਤਾਂ ਉਸ ਦਾ ਸਭ ਤੋਂ ਵੱਡਾ ਲਾਭ ਉਨ੍ਹਾਂ ਨੂੰ ਹੋਵੇਗਾ। ਦੱਖਣੀ ਏਸ਼ੀਆ 'ਚ ਯਾਤਰੀਆਂ ਦੀ ਗਿਣਤੀ 'ਚ ਅੱਠ ਫ਼ੀਸਦੀ ਦੀ ਦਰ ਨਾਲ ਵਾਧੇ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਜਦਕਿ ਚੀਨ 'ਚ ਇਹ ਦਰ 6.2 ਫ਼ੀਸਦੀ ਰਹੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: boeing