ਨਵੇਂ ਸਿਖਰ 'ਤੇ ਪੁੱਜਾ ਸ਼ੇਅਰ ਬਾਜ਼ਾਰ

Updated on: Mon, 31 Jul 2017 08:04 PM (IST)
  

ਬਣਾਇਆ ਰਿਕਾਰਡ

- ਬੀਐੱਸਈ ਦਾ ਸੈਂਸੇਕਸ 205 ਅੰਕ ਵਧਿਆ

- ਐੱਨਐੱਸਈ ਦੇ ਨਿਫਟੀ 'ਚ ਵੀ 63 ਅੰਕ ਦਾ ਵਾਧਾ

ਮੁੰਬਈ (ਏਜੰਸੀ) : ਇੰਡੀਆ ਇੰਕ ਦੇ ਬਿਹਤਰ ਤਿਮਾਹੀ ਨਤੀਜਿਆਂ ਤੇ ਕਰਜ਼ਾ ਸਸਤਾ ਹੋਣ ਦੀਆਂ ਉਮੀਦਾਂ 'ਚ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ 'ਚ ਲਿਵਾਲੀ ਕੀਤੀ। ਇਸ ਕਾਰਨ ਬੀਐੱਸਈ ਸੈਂਸੇਕਸ 'ਚ ਸੋਮਵਾਰ ਨੂੰ 205.06 ਅੰਕ ਦਾ ਉਛਾਲ ਆਇਆ। ਇਸ ਦਿਨ ਇਹ 32514.94 ਅੰਕ ਦੀ ਨਵੀਂ ਉਚਾਈ 'ਤੇ ਬੰਦ ਹੋਇਆ। ਬੀਤੇ ਸ਼ੁੱਕਰਵਾਰ ਨੂੰ ਇਸ ਸੰਵੇਦੀ ਸੂਚਕਅੰਕ 'ਚ 73.42 ਅੰਕ ਦੀ ਗਿਰਾਵਟ ਆਈ ਸੀ। ਇਸੇ ਤਰ੍ਹਾਂ ਐੱਨਐੱਸਈ ਦਾ ਨਿਫਟੀ ਵੀ ਸੋਮਵਾਰ ਨੂੰ 62.60 ਅੰਕ ਦੀ ਬੜਤ ਨਾਲ 10077.10 ਅੰਕ ਦੇ ਉੱਚ ਪੱਧਰ 'ਤੇ ਬੰਦ ਹੋਇਆ।

ਰਿਜ਼ਰਵ ਬੈਂਕ ਵੱਲੋਂ ਮੰਗਲਵਾਰ ਨੂੰ ਹੋਣ ਵਾਲੀ ਮੁਦਰਾ ਨੀਤੀ ਸਮੀਖਿਆ ਬੈਠਕ 'ਚ ਰੈਪੋ ਰੇਟ 'ਚ ਕਟੌਤੀ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਉਮੀਦ ਤੋਂ ਇਲਾਵਾ ਕੰਪਨੀਆਂ ਦੇ ਬਿਹਤਰ ਤਿਮਾਹੀ ਨਤੀਜਿਆਂ ਨੇ ਨਿਵੇਸ਼ਕਾਂ ਨੂੰ ਖ਼ਰੀਦਦਾਰੀ ਲਈ ਪ੫ੇਰਿਤ ਕੀਤਾ। ਏਸ਼ੀਆਈ ਤੇ ਯੂਰਪੀ ਬਾਜ਼ਾਰਾਂ ਦੀ ਤੇਜ਼ੀ ਨੇ ਵੀ ਸ਼ੇਅਰ ਬਾਜ਼ਾਰ ਦੀ ਕਾਰੋਬਾਰੀ ਧਾਰਨਾ ਨੂੰ ਮਜ਼ਬੂਤੀ ਦਿੱਤੀ।

ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੇਕਸ ਇਸ ਦਿਨ 32412.20 ਅੰਕ 'ਤੇ ਮਜ਼ਬੂਤ ਖੁੱਲਿ੍ਹਆ। ਕੁਝ ਹੀ ਦੇਰ 'ਚ ਇਹ ਸੈਸ਼ਨ ਦੇ ਹੇਠਲੇ ਪੱਧਰ 32324.45 ਅੰਕ ਤਕ ਚਲਾ ਗਿਆ। ਬਾਅਦ 'ਚ ਲਿਵਾਲੀ ਦਾ ਜ਼ੋਰ ਵਧਣ ਨਾਲ ਇਹ ਇਕ ਸਮੇਂ ਸੈਸ਼ਨ ਦੇ ਉੱਚੇ ਪੱਧਰ 32546.50 ਅੰਕ ਨੂੰ ਛੂਹ ਗਿਆ। ਕੰਜ਼ਿਊਮਰ ਡਿਊਰੇਬਲ, ਮੈਟਲ, ਕੈਪੀਟਲ ਗੁਡਸ ਤੇ ਬੈਂਕਿੰਗ ਕੰਪਨੀਆਂ ਦੇ ਸ਼ੇਅਰਾਂ ਨੂੰ ਲਿਵਾਲੀ ਦਾ ਜ਼ਿਆਦਾ ਲਾਭ ਮਿਲਿਆ। ਬਚਤ ਖਾਤੇ ਦੀ ਵਿਆਜ ਦਰ ਘਟਾਉਣ ਸਬੰਧੀ ਖ਼ਬਰਾਂ ਨਾਲ ਐੱਸਬੀਆਈ ਦਾ ਸ਼ੇਅਰ 4.5 ਫ਼ੀਸਦੀ ਵਧ ਗਿਆ। ਇਸ ਦੇ ਉਲਟ ਹੈਲਥਕੇਅਰ ਤੇ ਫਾਸਟ ਮੂਵਿੰਗ ਕੰਜ਼ਿਊਮਰ ਗੁਡਸ ਦੇ ਸ਼ੇਅਰ ਘਾਟੇ 'ਚ ਰਹੇ। ਸੈਂਸੇਕਸ ਦੀਆਂ ਤੀਹ ਕੰਪਨੀਆਂ 'ਚੋਂ 21 ਦੇ ਸ਼ੇਅਰ ਫਾਇਦੇ 'ਚ ਰਹੇ, ਜਦਕਿ ਨੌਂ 'ਚ ਨੁਕਸਾਨ ਦਰਜ ਹੋਇਆ।

ਪੀ-ਨੋਟਸ ਰਾਹੀਂ ਘਟਿਆ ਨਿਵੇਸ਼

ਪੂੰਜੀ ਬਾਜ਼ਾਰ 'ਚ ਨਾਜਾਇਜ਼ ਪੈਸੇ ਦਾ ਪ੫ਵਾਹ ਰੋਕਣ ਲਈ ਰੈਗੁਲੇਟਰੀ ਸੇਬੀ ਵੱਲੋਂ ਪੀ-ਨੋਟਸ 'ਤੇ ਕੀਤੀ ਗਈ ਸਖ਼ਤੀ ਦਾ ਅਸਰ ਨਜ਼ਰ ਆਉਣ ਲੱਗਾ ਹੈ। ਇਸ ਸਾਲ ਜੂਨ 'ਚ ਘਰੇਲੂ ਪੂੰਜੀ ਬਾਜ਼ਾਰ 'ਚ ਪਾਰਟੀਸਿਪੇਟਰੀ ਨੋਟਸ (ਪੀ ਨੋਟਸ) ਰਾਹੀਂ ਕੀਤਾ ਜਾਣ ਵਾਲਾ ਨਿਵੇਸ਼ ਘਟ ਕੇ 1.65 ਲੱਖ ਕਰੋੜ ਰੁਪਏ ਰਹਿ ਗਿਆ। ਇਸ ਸਾਲ ਮਈ 'ਚ ਇਹ 1.80 ਲੱਖ ਕਰੋੜ ਰੁਪਏ ਸੀ।

ਨਵੇਂ ਅਕਾਊਂਟਿੰਗ ਮਾਨਕਾਂ ਨੇ ਵਧਾਈ ਨੈੱਟਵਰਥ

ਨਵੀਂ ਦਿੱਲੀ : ਇੰਡੀਅਨ ਅਕਾਊਂਟਿੰਗ ਮਾਨਕ ਅਪਨਾਉਣ ਕਾਰਨ ਬੀਐੱਸਈ ਦੀਆਂ 100 ਟੌਪ ਕੰਪਨੀਆਂ 'ਚੋਂ 55 ਦਾ ਨੈੱਟਵਰਥ 1.34 ਲੱਖ ਕਰੋੜ ਰੁਪਏ ਵਧ ਗਿਆ ਹੈ। ਸਲਾਹਕਾਰ ਫਰਮ ਅਨਸਰਟ ਐਂਡ ਯੰਗ ਦੀ ਤਾਜ਼ਾ ਰਿਪੋਰਟ ਨਾਲ ਇਹ ਤੱਥ ਸਾਹਮਣੇ ਆਇਆ ਹੈ। ਹਾਲਾਂਕਿ ਰਿਪੋਰਟ ਮੁਤਾਬਿਕ ਨਵੀਂ ਵਿਵਸਥਾ ਕਾਰਨ 17 ਫਰਮਾਂ ਦੇ ਨੈੱਟਵਰਥ 'ਚ 35 ਹਜ਼ਾਰ ਕਰੋੜ ਰੁਪਏ ਦੀ ਕਮੀ ਆਈ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: BIZ-LD STOCKS