ਸੋਨਾ ਚਾਂਦੀ 'ਚ ਚਮਕ ਆਈ

Updated on: Mon, 31 Jul 2017 06:54 PM (IST)
  

ਨਵੀਂ ਦਿੱਲੀ (ਏਜੰਸੀ) : ਵਿਦੇਸ਼ 'ਚ ਨਰਮੀ ਦੇ ਬਾਵਜੂਦ ਗਹਿਣਾ ਨਿਰਮਾਤਾਵਾਂ ਨੇ ਸੋਨੇ 'ਚ ਸੋਮਵਾਰ ਨੂੰ ਲਿਵਾਲੀ ਕੀਤੀ। ਇਸ ਕਾਰਨ ਸਥਾਨਕ ਸਰਾਫਾ ਬਾਜ਼ਾਰ 'ਚ ਪੀਲੀ ਧਾਤੂ 350 ਰੁਪਏ ਵਧ ਕੇ 29 ਹਜ਼ਾਰ 650 ਰੁਪਏ ਪ੫ਤੀ ਦਸ ਗ੫ਾਮ 'ਤੇ ਬੰਦ ਹੋਈ। ਇਸੇ ਤਰ੍ਹਾਂ ਉਦਯੋਗਿਕ ਯੂਨਿਟਾਂ ਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਨਿਕਲਣ ਨਾਲ ਚਾਂਦੀ 250 ਰੁਪਏ ਚਮਕ ਕੇ 39 ਹਜ਼ਾਰ 500 ਰੁਪਏ ਪ੫ਤੀ ਕਿੱਲੋ ਹੋ ਗਈ। ਬੀਤੇ ਸ਼ਨਿਚਰਵਾਰ ਨੂੰ ਵੀ ਇਸ 'ਚ 100 ਰੁਪਏ ਦੀ ਤੇਜ਼ੀ ਦਰਜ ਹੋਈ ਸੀ।

ਇੱਥੇ ਸੋਨੇ ਦੇ ਗਹਿਣਿਆਂ ਦੇ ਭਾਅ 350 ਰੁਪਏ ਉਛਲ ਕੇ 29 ਹਜ਼ਾਰ 500 ਰੁਪਏ ਪ੫ਤੀ ਦਸ ਗ੫ਾਮ 'ਤੇ ਰਹੇ। ਅੱਠ ਗ੫ਾਮ ਵਾਲੀ ਗਿੰਨੀ 100 ਰੁਪਏ ਵਧ ਕੇ 24 ਹਜ਼ਾਰ 500 ਰੁਪਏ ਹੋ ਗਈ। ਇਸ ਦੇ ਉਲਟ ਚਾਂਦੀ ਹਫ਼ਤਾਵਰੀ ਡਲਿਵਰੀ 10 ਰੁਪਏ ਗਵਾ ਕੇ 38 ਹਜ਼ਾਰ 450 ਰੁਪਏ ਬੋਲੀ ਗਈ। ਜਿੱਥੋਂ ਤਕ ਚਾਂਦੀ ਦੇ ਸਿੱਕੇ ਦਾ ਸਵਾਲ ਹੈ ਤਾਂ ਇਹ 1000 ਰੁਪਏ ਵਧ ਕੇ 72000-73000 ਰੁਪਏ ਪ੫ਤੀ ਸੈਂਕੜਾ 'ਤੇ ਬੰਦ ਹੋਇਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: BIZ-BULLION CLOSE