ਵਟਸਅਪ 'ਤੇ ਐਕਸਿਸ ਬੈਂਕ ਦੀ ਪੇਮੈਂਟ ਸੁਵਿਧਾ ਜਲਦ

Updated on: Tue, 13 Mar 2018 07:47 PM (IST)
  

-ਵਟਸਅਪ ਦਾ ਸੋਧਿਆ ਅਤੇ ਪੂਰਨ ਬੀਟਾ ਅੰਕ ਲਾਂਚ ਹੋਣ ਪਿੱਛੋਂ ਸੰਭਵ

-ਦੋ ਮਹੀਨਿਆਂ 'ਚ ਬੀਟਾ ਦਾ ਨਵਾਂ ਪੂਰਨ ਸੰਸਕਰਨ ਆ ਸਕਦਾ ਹੈ

ਨਵੀਂ ਦਿੱਲੀ (ਪੀਟੀਆਈ) : ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਿੱਜੀ ਕਰਜ਼ਦਾਤਾ ਐਕਸਿਸ ਬੈਂਕ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਜਲਦ ਵਟਸਅਪ 'ਤੇ ਭੁਗਤਾਣ ਸਬੰਧੀ ਸੁਵਿਧਾ ਮੁਹੱਈਆ ਕਰਵਾਉਣ 'ਚ ਸਮਰੱਥ ਹੋ ਜਾਵੇਗਾ। ਬੈਂਕ ਨੇ ਇਹ ਵੀ ਕਿਹਾ ਕਿ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈ) 'ਚ ਉਹ ਵੱਡੀਆਂ ਸੰਭਾਵਨਾਵਾਂ ਵੇਖ ਰਿਹਾ ਹੈ। ਐਕਸਿਸ ਬੈਂਕ ਦੇ ਕਾਰਜਕਾਰੀ ਡਾਇਰੈਕਟਰ (ਰਿਟੇਲ ਬੈਂਕਿੰਗ) ਰਾਜੀਵ ਆਨੰਦ ਨੇ ਕਿਹਾ ਕਿ ਨਵੀਂ ਖੋਜ ਦੇ ਮਾਮਲੇ 'ਚ ਯੂਪੀਆਈ ਬਾਜ਼ਾਰ 'ਚ ਮੋਹਰੀ ਹੈ। ਯੂਪੀਆਈ ਬਹੁਤ ਵੱਡਾ ਮੌਕਾ ਹੈ ਅਤੇ ਇਹ ਸਾਡੇ ਗਾਹਕਾਂ ਨੂੰ ਹੋਰ ਬੈਂਕਾਂ ਦੇ ਗਾਹਕਾਂ ਤੋਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਟੀਚੇ 'ਚ ਸਾਡੀ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਬੈਂਕ ਮਸ਼ਹੂਰ ਮੋਬਾਇਲ ਸੋਸ਼ਲ ਮੈਸੇਜਿੰਗ ਐਪਲੀਕੇਸ਼ਨ ਵਟਸਅਪ, ਗੂਗਲ, ਉਬਰ, ਅੋਲਾ ਅਤੇ ਸੈਮਸੰਗ ਪੇ ਵਰਗੇ ਸਹਿਯੋਗੀਆਂ ਨਾਲ ਵੀ ਪੇਮੈਂਟ ਭੁਗਤਾਣ ਸੁਵਿਧਾ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਬਾਰੇ ਗੱਲਬਾਤ ਕਰ ਰਹੇ ਹਨ। ਬੈਂਕ ਅਧਿਕਾਰੀਆਂ ਅਨੁਸਾਰ, ਯੂਪੀਆਈ ਦੇ ਜ਼ਰੀਏ ਲੈਣ-ਦੇਣ 'ਚ ਫਿਲਹਾਲ ਐਕਸਿਸ ਬੈਂਕ ਦੀ ਬਾਜ਼ਾਰ ਹਿੱਸੇਦਾਰੀ ਕਰੀਬ 20 ਫ਼ੀਸਦੀ ਹੈ।

ਜ਼ਿਕਰਯੋਗ ਹੈ ਕਿ ਯੂਪੀਆਈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਯੂਪੀਸੀਆਈ) ਵੱਲੋਂ ਵਿਕਸਿਤ ਪੇਮੈਂਟ ਇੰਟਰਫੇਸ ਹੈ। ਇਸ ਦੇ ਜ਼ਰੀਏ ਕਿਸੀ ਵੀ ਬੈਂਕ ਦੇ ਖਾਤੇ 'ਚੋਂ ਕਿਸੇ ਵੀ ਹੋਰ ਬੈਂਕ ਖਾਤੇ 'ਚ ਤੁਰੰਤ ਭੁਗਤਾਣ ਕਰਨਾ ਸੰਭਵ ਹੈ। ਇਸ ਦਾ ਪ੫ਬੰਧ ਆਈਬੀਆਈ ਤਹਿਤ ਹੁੰਦਾ ਹੈ। ਆਨੰਦ ਨੇ ਕਿਹਾ ਕਿ ਗੂਗਲ ਤੇਜ਼ ਸ਼ੁਰੂ ਹੋ ਚੁੱਕਿਆ ਹੈ, ਜਦੋਂਕਿ ਵਟਸਅਪ 'ਤੇ ਪੇਮੈਂਟ ਸੁਵਿਧਾ ਦੇਣ ਲਈ ਡਾਟਾ-ਏਕੀਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਵਰਤਮਾਨ 'ਚ ਵਟਸਅਪ ਦਾ ਬੀਟਾ ਸੰਸਕਰਨ ਬਾਜ਼ਾਰ 'ਚ ਹੈ। ਪਰ ਬੈਂਕ ਨੂੰ ਉਮੀਦ ਹੈ ਕਿ ਅਗਲੇ ਦੋ ਮਹੀਨਿਆਂ 'ਚ ਇਸ ਦਾ ਸੋਧਿਆ ਪੂਰਨ ਸੰਸਕਰਨ ਲਾਂਚ ਹੋ ਜਾਵੇਗਾ। ਆਨੰਦ ਨੇ ਦੱਸਿਆ ਕਿ ਚਾਲੂ ਵਿੱਤੀ ਵਰ੍ਹੇ ਦੀ ਤੀਜੀ ਤਿਮਾਹੀ ਦੇ ਅੰਤ 'ਚ ਬੈਂਕ ਦਾ 66 ਫ਼ੀਸਦੀ ਲੈਣ-ਦੇਣ ਡਿਜ਼ੀਟਲ ਜ਼ਰੀਏ ਹੋ ਰਿਹਾ ਸੀ। ਉੱਥੇ ਹੀ, ਉਸ ਦਾ ਮੋਬਾਇਲ ਬੈਂਕਿੰਗ ਦਾ ਆਕਾਰ ਵਧ ਕੇ 51,030 ਕਰੋੜ ਰੁਪਏ 'ਤੇ ਪਹੁੰਚ ਗਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: BIZ-AX IS