ਡਾਲਰ ਦੇ ਮੁਕਾਬਲੇ ਰੁਪਿਆ ਛੇ ਮਹੀਨੇ ਦੇ ਹੇਠਲੇ ਪੱਧਰ 'ਤੇ

Updated on: Mon, 16 Apr 2018 08:40 PM (IST)
  

ਮੁੰਬਈ (ਪੀਟੀਆਈ) : ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਸੋਮਵਾਰ ਨੂੰ 29 ਪੈਸੇ ਡਿੱਗ ਕੇ ਛੇ ਮਹੀਨਿਆਂ ਦੇ ਹੇਠਲੇ ਪੱਧਰ 'ਤੇ 65.49 'ਤੇ ਰਹਿ ਗਿਆ। ਕੌਮਾਂਤਰੀ ਪੱਧਰ 'ਤੇ ਤਣਾਅ ਦਰਮਿਆਨ ਵਪਾਰਕ ਘਾਟਾ ਵਧਣ ਦੀ ਚਿੰਤਾ ਦੇ ਚਲਦੇ ਰੁਪਏ 'ਚ ਗਿਰਾਵਟ ਦਰਜ ਕੀਤੀ ਗਈ।

ਸੀਰੀਆ 'ਚ ਅਮਰੀਕਾ, ਬਿ੫ਟੇਨ ਤੇ ਫਰਾਂਸ ਦੇ ਮਿਜ਼ਾਇਲ ਹਮਲੇ ਤੋਂ ਬਾਅਦ ਅਮਰੀਕੀ ਡਾਲਰ 'ਚ ਮਜ਼ਬੂਤੀ ਆਈ। ਸੋਮਵਾਰ ਨੂੰ ਏਸ਼ੀਆਈ ਕਰੰਸੀ 'ਚ ਸਭ ਤੋਂ ਜ਼ਿਆਦਾ ਭਾਰਤੀ ਰੁਪਿਆ ਡਿੱÎਗਿਆ। ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਦੀ ਵਿਨਿਯਮ ਦਰ ਪਿਛਲੇ ਕਾਰੋਬਾਰੀ ਸੈਸ਼ਨ 'ਚ 65.20 ਰੁਪਏ 'ਤੇ ਸੀ ਜੋ ਸੋਮਵਾਰ ਨੂੰ ਘਟ ਕੇ 65.49 'ਤੇ ਆ ਗਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: BIZ-2NDLD RUPEE